ਤਲਵੰਡੀ ਸਾਬੋ 22 ਫਰਵਰੀ (ਰੇਸ਼ਮ ਸਿੰਘ ਦਾਦੂ) ਅੱਜ ਗੁਰੂ ਕਾਸ਼ੀ ਸਾਹਿਤ ਸਭਾ ਤੇ ਕਵੀਸ਼ਰੀ ਵਿਕਾਸ ਮੰਚ ਤਲਵੰਡੀ ਸਾਬੋ ਵੱਲੋਂ ਪੰਡਤ ਬ੍ਰਹਮਾ ਨੰਦ ਡਿੱਖਾਂ ਵਾਲਿਆਂ ਦੀ ਯਾਦ ਨੂੰ ਸਮਰਪਿਤ ਦੂਸਰਾ ਕਵੀਸ਼ਰੀ ਦਰਬਾਰ ਭਗਤ ਧੰਨਾ ਜੱਟ ਦੀ ਧਰਮਸ਼ਾਲਾ ਵਿੱਚ ਕਰਵਾਇਆ ਗਿਆ। ਮਾਲਵੇ ਦੇ ਉੱਘੇ ਕਵੀਸ਼ਰ ਰਾਸ਼ਟਰਪਤੀ ਐਵਾਰਡ ਜੇਤੂ ਮਾਸਟਰ ਰੇਵਤੀ ਪ੍ਰਸ਼ਾਦ ਜੀ ਸ਼ਰਮਾ ਦੀ ਯੋਗ ਅਗਵਾਈ ਵਿਚ ਹੋਏ ਇਸ ਕਵੀਸ਼ਰੀ ਦਰਬਾਰ ਵਿੱਚ ਮਾਲਵੇ ਦੇ ਵੱਖ ਵੱਖ ਜਿਲ੍ਹਿਆਂ ਤੋਂ ਇਲਾਵਾ ਹਰਿਆਣੇ ਦੇ ਵੀ ਪ੍ਰਸਿੱਧ ਕਵੀਸ਼ਰੀ ਜਥਿਆਂ ਨੇ ਹਾਜਰੀਆਂ ਭਰੀਆ। ਇਸ ਕਵੀਸ਼ਰੀ ਦਰਬਾਰ ਵਿੱਚ ਨਰਿੰਦਰਪਾਲ ਸਿੰਘ ਢਿੱਲੋਂ,ਅਮਰੀਕ ਸਿੰਘ ਛਾਜਲੀ,ਛੱਜੂ ਰਾਮ ਮੌੜ, ਭੂਰਾ ਸਿੰਘ ਚੱਠਾ,ਮਿੱਠੂ ਸਿੰਘ ਲੌਂਗੋਵਾਲ,ਮਾਸਟਰ ਭੀਮ ਚੰਦ ਮੌੜ,ਮਦਨ ਗਿਰੀ,ਬਿੱਲੂ ਸਿੰਘ ਉੱਡਤ,ਕ੍ਰਿਸ਼ਨ ਸਿੰਘ ਨਰਮਾਣਾ,ਮਾਸਟਰ ਸੁਖਰਾਜ ਸਿੰਘ ਪ੍ਰੀਤ ਢੱਡੇ ਆਦਿ ਕਵੀਸ਼ਰੀ ਜਥਿਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ।ਕਵੀਸਰੀ ਵਿਕਾਸ ਮੰਚ ਤਲਵੰਡੀ ਸਾਬੋ ਵੱਲੋਂ ਮਾਲਵੇ ਦੀ ਕਵੀਸ਼ਰੀ ਵਿੱਚ ਅਹਿਮ ਸਥਾਨ ਰੱਖਣ ਵਾਲੇ ਕਵੀਸ਼ਰੀ ਜਥੇ ਮਾਸਟਰ ਭੀਮ ਚੰਦ ਮੌੜ,ਸ਼੍ਰੋਮਣੀ ਕਵੀਸ਼ਰ ਨਿਹਾਲ ਸਿੰਘ ਤਲਵੰਡੀ ਸਾਬੋ,ਅਜਮੇਰ ਸਿੰਘ ਢਿੱਲੋਂ,ਕਰਨੈਲ ਸਿੰਘ ਬੱਲੂਆਣਾ ਤੇ ਰੁਲਦੂ ਸਿੰਘ ਰਮਤਾ ਜੀ ਨੂੰ ਬ੍ਰਹਮਾ ਨੰਦ ਜੀ ਡਿੱਖ ਯਾਦਗਾਰੀ ਐਵਾਰਡ ਦੇ ਕੇ ਸਨਮਾਨਤ ਕੀਤਾ।ਆਏ ਹੋਏ ਜੱਥਿਆਂ ਲਈ ਚਾਹ ਪਾਣੀ ਅਤੇ ਲੰਗਰ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ।ਇਸ ਮੌਕੇ ਚੇਤਾ ਸਿੰਘ ਮਹਿਰਮੀਆ,ਬੀਹਲਾ ਸਿੰਘ ਗੋਂਦਾਰਾ,ਭਾਈ ਮਾਨ ਸਿੰਘ ਲਿਖਾਰੀ,ਭਾਈ ਸੁਖਵਿੰਦਰ ਸਿੰਘ ਭਾਗੀਵਾਂਦਰ,ਇੰਸਪੈਕਟਰ ਸ਼ਮਸ਼ੇਰ ਸਿੰਘ ਜਗਾ ਰਾਮ ਤੀਰਥ,ਹਰਵੰਤ ਸਿੰਘ ਭੁੱਲਰ ਉਜਾਗਰ ਸਿੰਘ,ਗੋਪਾਲ ਕ੍ਰਿਸ਼ਨ ਆਰ ਓ ਵਾਲੇ,ਰਵਿੰਦਰਪਾਲ ਸ਼ਰਮਾ,ਧਰਮਪਾਲ ਪਾਲੀ,ਜੀਤ ਸਿੰਘ ਸਰਦਾਰ,ਬਿੰਦਰ ਸਿੰਘ ਟਿਵਾਣਾ,ਮਿੰਨੀ ਮਾਣਕ ਤੇ ਗਿੱਲ ਪਰਿਵਾਰ ਵੀ ਹਾਜ਼ਰ ਸਨ।ਸਟੇਜ ਦੀ ਕਾਰਵਾਈ ਡਾਕਟਰ ਦਰਸ਼ਨ ਸਿੰਘ ਭੰਮੇ ਵੱਲੋਂ ਨਿਭਾਈ ਗਈ।
Author: DISHA DARPAN
Journalism is all about headlines and deadlines.