ਬਠਿੰਡਾ 9, ਦਸੰਬਰ-( ਰਾਵਤ ) : ਸਕੱਤਰ, ਰਿਜਨਲ ਟਰਾਂਸਪੋਰਟ ਅਥਾਰਟੀ ਬਠਿੰਡਾ ਸ੍ਰੀ ਗਗਨਦੀਪ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਦੇ ਵਹੀਕਲ ਚਲਾਨ ਦੀ ਰਕਮ ਬਕਾਇਆ ਹੈ, ਉਨ੍ਹਾਂ ਦੇ ਬਕਾਇਆ/ਲੰਬਿਤ ਚਲਾਨ ਦੇ ਵੇਰਵੇ echallan.parivahan.gov.in ਅਤੇ www.punjabtransport.org ‘ਤੇ ਉਪਲਬਧ ਹਨ। ਇਸ ਸਬੰਧੀ ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਤੱਕ ਵਹੀਕਲ ਚਲਾਨ ਦੀ ਬਕਾਇਆ ਰਕਮ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਓਦੋਂ ਤੱਕ ਵਾਹਨ ਪੋਰਟਲ ‘ਤੇ ਕੋਈ ਵੀ ਵਹੀਕਲ ਨਾਲ ਸਬੰਧਤ ਕੰਮ ਜਿਵੇਂ ਕਿ ਆਰ.ਸੀ ਟਰਾਂਸਫਰ, ਆਰ.ਸੀ ਰੀਨਿਊ, ਫਿਟਨੈੱਸ ਅਤੇ ਪਰਮਿਟ ਆਦਿ ਦਾ ਕੰਮ ਨਹੀਂ ਹੋ ਸਕੇਗਾ। ਕਿਉਂਕਿ ਵਹੀਕਲਾਂ ਦੇ ਪੈਂਡਿੰਗ ਪਏ ਈ. ਚਲਾਨਾ ਨੂੰ ਵਾਹਨ ਪੋਰਟਲ ‘ਤੇ not to be transacted ਕਰ ਦਿੱਤਾ ਜਾਂਦਾ ਹੈ ਅਤੇ ਚਲਾਨ ਨਾ ਭਰਨ ਦੀ ਸੂਰਤ ਵਿੱਚ ਵਾਹਨ ਜਬਤ ਕਰ ਲਿਆ ਜਾਵੇਗਾ। ਸਕੱਤਰ, ਰਿਜਨਲ ਟਰਾਂਸਪੋਰਟ ਅਥਾਰਟੀ ਨੇ ਦੱਸਿਆ ਕਿ ਜੇਕਰ ਭੁਗਤਾਨ ਸਬੰਧੀ ਕੋਈ ਵੀ ਜਾਣਕਾਰੀ ਪ੍ਰਾਪਤ ਕਰਨੀ ਹੈ ਤਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਦੂਜੀ ਮੰਜਿਲ ‘ਤੇ ਸਥਿਤ ਆਰ.ਟੀ.ਏ. ਦਫਤਰ ਕਮਰਾ ਨੰਬਰ 330- 331 ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

Author: DISHA DARPAN
Journalism is all about headlines and deadlines.






Users Today : 12
Users Yesterday : 10