ਲੁਧਿਆਣਾ, 09 ਜਨਵਰੀ 2024 ( ਰਾਵਤ ) ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਤਹਿਤ ਵੱਧ ਤੋਂ ਵੱਧ ਲੋਕਾਂ ਨੂੰ ਸਿਹਤ ਬੀਮਾ ਅਧੀਨ ਕਵਰ ਕਰਨ ਲਈ ਸ਼ੁਰੂ ਕੀਤੀ ਗਈ ਆਯੂਸ਼ਮਾਨ ਦਿਵਾਲੀ ਬੰਪਰ ਡਰਾਅ ਵਿਸ਼ੇਸ਼ ਮੁਹਿੰਮ ਦਾ ਡਰਾਅ ਸਥਾਨਕ ਪੰਜਾਬ ਰਾਜ ਲਾਟਰੀਜ਼ ਦੇ ਕੈਂਪ ਦਫ਼ਤਰ, ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ, ਲੁਧਿਆਣਾ ਵਿਖੇ ਕੱਢਿਆ ਗਿਆ।ਇਹ ਡਰਾਅ ਵਧੀਕ ਡਿਪਟੀ ਕਮਿਸ਼ਨਰ ਜਗਰਾਉਂ (ਲੁਧਿਆਣਾ) ਮੇਜਰ ਅਮਿਤ ਸਰੀਨ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਲੁਧਿਆਣਾ ਡਾ. ਅਮਰਜੀਤ ਕੌਰ ਦੀ ਅਗਵਾਈ ਹੇਠ ਕੱਢਿਆ ਗਿਆ। ਇਸ ਡਰਾਅ ਦੌਰਾਨ 1 ਲੱਖ ਰੁਪਏ ਦਾ ਪਹਿਲਾ ਇਨਾਮ ਸੀਰੀਅਲ ਨੰਬਰ 268624 ਨੇ ਜਿੱਤਿਆ, 50000 ਰੁਪਏ ਦਾ ਦੂਜਾ ਇਨਾਮ ਸੀਰੀਅਲ ਨੰਬਰ 412856 ਨੇ ਜਿੱਤਿਆ, 25000 ਰੁਪਏ ਦਾ ਤੀਜਾ ਇਨਾਮ ਸੀਰੀਅਲ ਨੰਬਰ 205356 ਨੇ ਜਿੱਤਿਆ, 10000 ਰੁਪਏ ਦਾ ਚੌਥਾ ਇਨਾਮ ਸੀਰੀਅਲ ਨੰਬਰ 140396 ਨੇ ਜਿੱਤਿਆ, 8000 ਰੁਪਏ ਦਾ ਪੰਜਵਾਂ ਇਨਾਮ ਸੀਰੀਅਲ ਨੰਬਰ 111925 ਨੇ ਜਿੱਤਿਆ, 5000 ਰੁਪਏ ਦੇ ਛੇਵੇਂ ਤੋਂ ਦਸਵੇਂ ਇਨਾਮ ਸੀਰੀਅਲ ਨੰਬਰ 307089, 398039, 348963, 107122, 412640 ਨੇ ਕ੍ਰਮਵਾਰ ਜਿੱਤੇ। ਇਹ ਸੀਰੀਅਲ ਨੰਬਰ 16 ਅਕਤੂਬਰ ਤੋਂ 31 ਦਸੰਬਰ 2023 ਤੱਕ ਕਾਰਡ ਬਣਾਉਣ ਦੀ ਮਿਤੀ ਅਤੇ ਸਮੇਂ ਦੇ ਆਧਾਰ ‘ਤੇ 100000 ਤੋਂ 421254 ਦੀ ਲੜੀ ਵਿਚ ਜਾਰੀ ਕੀਤੇ ਗਏ ਸਨ ਅਤੇ ਇਹ ਸੂਚੀ ਵਿਭਾਗ ਦੀ ਵੈਬਸਾਈਟ www.sha.punjab.gov.in ‘ਤੇ ਉਪਲਬਧ ਹੈ।ਜ਼ਿਕਰਯੋਗ ਹੈ ਕਿ ਪੰਜਾਬ ਰਾਜ ਸਿਹਤ ਏਜੰਸੀ ਵੱਲੋਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ‘ਤੇ 16 ਅਕਤੂਬਰ ਨੂੰ ਇੱਕ ਵਿਸ਼ੇਸ਼ ਮੁਹਿੰਮ ਦੀਵਾਲੀ ਬੰਪਰ ਡਰਾਅ ਸ਼ੁਰੂ ਕੀਤੀ ਸੀ, ਜਿਸ ਤਹਿਤ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਈ ਆਪਣੇ ਆਪ ਨੂੰ ਰਜਿਸਟਰ ਕਰਵਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ 1 ਲੱਖ ਰੁਪਏ ਤੱਕ ਦਾ ਇਨਾਮ ਜਿੱਤਣ ਦਾ ਮੌਕਾ ਦਿੱਤਾ ਗਿਆ ਸੀ। ਇਸ ਸਕੀਮ ਨੂੰ ਪਹਿਲਾਂ 30 ਨਵੰਬਰ, 2023 ਤੱਕ ਸ਼ੁਰੂ ਕੀਤਾ ਗਿਆ ਸੀ ਅਤੇ ਬਾਅਦ ਵਿਚ 31 ਦਸੰਬਰ 2023 ਤੱਕ ਵਧਾ ਦਿੱਤਾ ਗਿਆ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਸਕੀਮ ਦਾ ਲਾਭ ਲੈ ਸਕਣ।ਰਾਜ ਸਿਹਤ ਏਜੰਸੀ ਦੀ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀਮਤੀ ਬਬੀਤਾ ਨੇ ਕਿਹਾ ਕਿ ਇਸ ਪਹਿਲਕਦਮੀ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ 3.21 ਲੱਖ ਤੋਂ ਵੱਧ ਕਾਰਡ ਬਣਾਏ ਗਏ ਹਨ। ਵਿਭਾਗ ਵੱਲੋਂ ਜੇਤੂਆਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਅਤੇ ਇਹ ਸੂਚੀ ਵਿਭਾਗ ਦੀ ਵੈੱਬਸਾਈਟ www.sha.punjab.gov.in ‘ਤੇ ਵੀ ਉਪਲਬਧ ਹੈ
Author: DISHA DARPAN
Journalism is all about headlines and deadlines.