ਬਠਿੰਡਾ, 29 ਦਸੰਬਰ 2023 ( ਰਾਵਤ ) ਚੇਅਰਮੈਨ, ਪੰਜਾਬ ਟ੍ਰੇਡਰਜ਼ ਕਮਿਸ਼ਨ ਸ੍ਰੀ ਅਨਿੱਲ ਠਾਕੁਰ ਨੇ ਸਥਾਨਕ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ (ਆਈਐਚਐਮ) ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਨੌਜਵਾਨ ਇੱਥੋ ਹੋਟਲ ਮੈਨੇਜਮੈਂਟ ਸਬੰਧੀ ਵੱਖ-ਵੱਖ ਕੋਰਸ ਕਰਕੇ ਸਵੈ ਰੋਜ਼ਗਾਰ ਦੇ ਕਾਬਲ ਬਣ ਸਕਦੇ ਹਨ। ਇਸ ਦੌਰਾਨ ਚੇਅਰਮੈਨ, ਪੰਜਾਬ ਟ੍ਰੇਡਰਜ਼ ਕਮਿਸ਼ਨ ਸ੍ਰੀ ਅਨਿੱਲ ਠਾਕੁਰ ਵਲੋਂ ਇੰਸਟੀਚਿਊਟ ਨਾਲ ਸਬੰਧਤ ਸਮੱਸਿਆਵਾਂ ਵੀ ਸੁਣੀਆਂ। ਉਨ੍ਹਾਂ ਵਲੋਂ ਕਾਲਜ ਨਾਲ ਸਬੰਧਤ ਸੀਵਰੇਜ਼ ਤੇ ਹੋਰ ਸਮੱਸਿਆਵਾਂ ਦੇ ਨਿਪਟਾਰੇ ਲਈ ਮੌਕੇ ਤੇ ਹੀ ਸਬੰਧਤ ਅਧਿਕਾਰੀਆਂ ਨੂੰ ਹੱਲ ਲਈ ਆਦੇਸ਼ ਦਿੱਤੇ। ਉਨ੍ਹਾਂ ਵਣ ਵਿਭਾਗ ਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਕਿਹਾ ਕਿ ਕਾਲਜ ਦੀ ਸੁੰਦਰਤਾ ਤੇ ਵਾਤਾਵਰਣ ਦੀ ਸ਼ੁੱਧਤਾ ਦੇ ਮੱਦੇਨਜ਼ਰ ਫਲਦਾਰ ਤੇ ਫੁੱਲਦਾਰ ਪੌਦੇ ਲਗਵਾਉਣੇ ਯਕੀਨੀ ਬਣਾਏ ਜਾਣ। ਇਸ ਮੌਕੇ ਆਈਐਚਐਮ ਦੇ ਸੀਨੀਅਰ ਲੈਕਚਰਾਰ ਸ਼੍ਰੀ ਆਸ਼ੀਸ਼ ਨਾਖੁੰਜ਼, ਪੰਜਾਬ ਹੋਟਲ, ਰੈਸਟੋਰੈਂਟ ਅਤੇ ਰੀਜੋਰਟ ਦੇ ਪ੍ਰਧਾਨ ਸ਼੍ਰੀ ਸਤੀਸ਼ ਅਰੌੜਾ ਤੋਂ ਇਲਾਵਾ ਕਾਲਜ ਸਟਾਫ਼ ਹਾਜ਼ਰ ਰਿਹਾ।
Author: DISHA DARPAN
Journalism is all about headlines and deadlines.