ਬਠਿੰਡਾ, 13 ਦਸੰਬਰ 2023 ( ਰਮੇਸ਼ ਸਿੰਘ ਰਾਵਤ ): ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ ਨੇ ਦੱਸਿਆ ਕਿ ਚਾਲੂ ਸਾਲ 2023-24 ਦਾ ਪ੍ਰਾਪਰਟੀ ਟੈਕਸ ਬਿਨਾਂ ਪਨੈਲਟੀ ਤੋਂ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 31 ਦਸੰਬਰ 2023 ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਨੋਟੀਫ਼ੇਕਸ਼ਨ ਜਾਰੀ ਹੋਣ ਦੀ ਮਿਤੀ ਤੋਂ 31 ਦਸੰਬਰ 2023 ਤੱਕ ਯਕਮੁਕਤ ਪ੍ਰਾਪਰਟੀ ਟੈਕਸ/ਹਾਊਸ ਟੈਕਸ ਜਮ੍ਹਾਂ ਕਰਵਾਉਣ ਤੋਂ ਬਣਦੇ ਵਿਆਜ਼ ਅਤੇ ਪਨੈਲਟੀ ਦੀ ਪੂਰਨ ਛੋਟ ਹੈ। ਉਨ੍ਹਾਂ ਦੱਸਿਆ ਕਿ ਲੋਕ ਅਤੇ ਪ੍ਰਸ਼ਾਸਕੀ ਹਿੱਤਾਂ ਨੂੰ ਮੁੱਖ ਰੱਖਦਿਆ ਮਿਤੀ 28 ਦਸੰਬਰ 2023 ਨੂੰ (ਸਰਕਾਰੀ ਛੁੱਟੀ ਵਾਲੇ ਦਿਨ ਦੁਪਿਹਰ 3 ਵਜੇ ਤੱਕ), 30 ਤੇ 31 ਦਸੰਬਰ 2023 ਨੂੰ ਆਮ ਦਿਨਾਂ ਵਾਂਗ ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਦਫ਼ਤਰ ਖੁੱਲ੍ਹਾ ਰੱਖਿਆ ਜਾਵੇਗਾ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਆਮ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਹਾਊਸ ਟੈਕਸ ਪ੍ਰਾਪਰਟੀ ਟੈਕਸ ਦਾ ਬਕਾਇਆਜਾਤ ਵਸੂਲਣ ਲਈ ਕੈਂਪ ਇੰਡਸਟਰੀਅਲ ਗਰੋਥ ਸੈਂਟਰ, ਮਾਨਸਾ ਰੋਡ ਬਠਿੰਡਾ ਵਿਖੇ 16 ਦਸੰਬਰ ਨੂੰ, ਬਠਿੰਡਾ ਡਿਵੈਲਪਮੈਂਟ ਅਥਾਰਟੀ ਵਿਖੇ 18 ਦਸੰਬਰ ਨੂੰ, ਨਗਰ ਸੁਧਾਰ ਟਰੱਸਟ ਵਿਖੇ 19 ਦਸੰਬਰ ਨੂੰ ਅਤੇ ਗਰੀਨ ਸਿਟੀ ਦਾ ਦਫ਼ਤਰ, ਪੈਲੇਸ ਰੋਡ ਬਠਿੰਡਾ ਵਿਖੇ 20 ਦਸੰਬਰ 2023 ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਲਗਾਏ ਜਾਣਗੇ।
Author: DISHA DARPAN
Journalism is all about headlines and deadlines.