ਬਠਿੰਡਾ, 8 ਦਸੰਬਰ ( ਰਮੇਸ਼ ਸਿੰਘ ਰਾਵਤ ) : ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੀ ਰਾਮਾਂਮੰਡੀ-ਰਿਵਾੜੀ ਕਾਨਪੁਰ ਪਾਈਪਲਾਈਨ ਦੇ ਅਧਿਕਾਰੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸੀਨੀਅਰ ਪੁਲਿਸ ਕਪਤਾਨ ਸ੍ਰੀ ਹਰਮਨਬੀਰ ਸਿੰਘ (ਆਈ.ਪੀ.ਐਸ.) ਦੀ ਪ੍ਰਧਾਨਗੀ ਹੇਠ ਬੰਬ ਡਿਜ਼ਾਸਟਰ ਡਰਿੱਲ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਸ੍ਰੀ ਰਵਿੰਦਰ ਕੁਮਾਰ ਏ.ਐਸ.ਆਈ ਪੁਲਿਸ (ਬੀ.ਡੀ.ਡੀ.ਟੀ. ਵਿਭਾਗ) ਅਤੇ ਉਨ੍ਹਾਂ ਦੀ 6 ਵਿਅਕਤੀਆਂ ਦੀ ਟੀਮ ਹਾਜ਼ਰ ਸੀ। ਐਚ.ਪੀ.ਸੀ.ਐਲ ਦੇ ਡਿਪਟੀ ਜਨਰਲ ਮੈਨੇਜਰ ਸਟੇਸ਼ਨ ਇੰਚਾਰਜ ਸ੍ਰੀ ਅਜਯਪਾਲ ਸਰੋਹਾ ਨੇ ਕਿਹਾ ਕਿ ਇਹ ਪਾਈਪਲਾਈਨ ਰਾਸ਼ਟਰੀ ਸੰਪੱਤੀ ਹੈ ਅਤੇ ਇਸ ਦੀ ਸੁਰੱਖਿਆ ਲਈ ਜ਼ਿਲ੍ਹਾ ਪੱਧਰ ‘ਤੇ ਅਜਿਹੇ ਅਭਿਆਸ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਤੇਲ ਪਾਈਪਲਾਈਨ ਬਹੁਤ ਜ਼ਿਆਦਾ ਜਲਣਸ਼ੀਲ ਪੈਟਰੋਲੀਅਮ ਪਦਾਰਥਾਂ ਨੂੰ ਸੁਰੱਖਿਅਤ ਢੰਗ ਨਾਲ ਪਹੁੰਚਾਉਂਦੀ ਹੈ। ਸਮਾਜ ਵਿਰੋਧੀ ਅਨਸਰਾਂ ਵੱਲੋਂ ਪਾਈਪ ਲਾਈਨ ਨਾਲ ਛੇੜਛਾੜ ਕਰਨ ਨਾਲ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਸਕਦਾ ਹੈ। ਪੁਲਿਸ ਇੰਸਪੈਕਟਰ ਸ੍ਰੀ ਰਵਿੰਦਰ ਕੁਮਾਰ (ਬੀ.ਡੀ.ਡੀ.ਟੀ. ਵਿਭਾਗ) ਨੇ ਇਸ ਡਰਿੱਲ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨਾਲ ਅਹਿਮ ਨੁਕਤਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਅਤੇ ਪਾਈਪਲਾਈਨ ਦੀ ਸੁਰੱਖਿਆ ਲਈ ਐਚ.ਪੀ.ਸੀ.ਐਲ ਵੱਲੋਂ ਕੀਤੇ ਜਾ ਰਹੇ ਲਗਾਤਾਰ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਦੀ ਸੁਰੱਖਿਆ ਵਿੱਚ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਪੁਲਿਸ ਇੰਸਪੈਕਟਰ ਸ੍ਰੀ ਸੰਤੋਖ ਲਾਲ (ਬੀ.ਡੀ.ਡੀ.ਟੀ. ਵਿਭਾਗ) ਨੇ ਡਰਿੱਲ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨਾਲ ਅਹਿਮ ਨੁਕਤਿਆਂ ‘ਤੇ ਚਰਚਾ ਕੀਤੀ ਅਤੇ ਐਚ.ਪੀ.ਸੀ.ਐਲ ਵੱਲੋਂ ਪਾਈਪ ਲਾਈਨ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਨਿਰੰਤਰ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਦੀ ਸੁਰੱਖਿਆ ਵਿੱਚ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ।ਸੀਨੀਅਰ ਮੈਨੇਜਰ ਸ੍ਰੀ ਸਿਧਾਰਥ ਦੂਆ ਨੇ ਐਚ.ਪੀ.ਸੀ.ਐਲ ਵੱਲੋਂ ਜਿਲ੍ਹੇ ਵਿੱਚ ਸੀ.ਐਸ.ਆਰ ਪ੍ਰੋਜੈਕਟ ਤਹਿਤ ਕੀਤੇ ਜਾ ਰਹੇ ਕੰਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਟੋਲ ਫਰੀ ਨੰਬਰ 1800-180-1276 ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਐਚ.ਪੀ.ਸੀ.ਐਲ ਦੀ ਤਰਫੋਂ ਸ੍ਰੀ ਖੁਸਵੰਤ ਕਾਹਲੋਂ, ਡਿਪਟੀ ਮਹਾਂਪ੍ਰਬੰਧ-ਬਠਿੰਡਾ ਡਿਪੂ ਸ੍ਰੀ ਸ਼ਿਵਮ ਜੌਹਰੀ ਮੈਨੇਜਰ, ਚੀਫ਼ ਮੈਨੇਜਰ ਸ੍ਰੀ ਸੁਧੀਰ ਗੁਪਤਾ, ਚੀਫ਼ ਮੈਨੇਜਰ ਸ੍ਰੀ ਰਾਜੇਸ਼ ਕੁਮਾਰ, ਸੀਨੀਅਰ ਮੈਨੇਜਰ ਸ੍ਰੀ ਸਿਧਾਰਥ ਕੁਮਾਰ, ਪ੍ਰਬੰਧਕ ਸ਼੍ਰੀ ਵਸੀਮਰਜ਼ਾ, ਸਹਾਇਕ ਮੈਨੇਜਰ ਸ਼੍ਰੀ ਅਦਿੱਤਿਆ ਸੋਮ, ਸਹਾਇਕ ਮੈਨੇਜਰ ਸ਼੍ਰੀ ਅਮਿਤ ਕੁਮਾਰ ਗੌਤਮ ਅਤੇ ਐਚ ਐਮ ਈ ਐਲ ਦੇ ਕਈ ਸੀਨੀਅਰ ਅਧਿਕਾਰੀ ਪ੍ਰੋਗਰਾਮ ਵਿੱਚ ਹਾਜ਼ਰ ਸਨ।
Author: DISHA DARPAN
Journalism is all about headlines and deadlines.