ਬਠਿੰਡਾ 2 ਮਈ ( ਰਮੇਸ਼ ਸਿੰਘ ਰਾਵਤ)
ਮਹੁੱਲਾ ਨਿਵਾਸੀਆਂ ਨੂੰ ਸੈਰ ਕਰਨ ਵੇਲੇ ਲੁੱਟ ਖੋਹ ਦਾ ਡਰ।ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਦੀਆਂ ਲਾਈਟਾਂ ਬੰਦ ਹੋਣ ਕਾਰਨ ਸਥਾਨਕ ਆਦਰਸ਼ ਨਗਰ ਦੇ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸੀਨੀਅਰ ਸਿਟੀਜਨ ਸੁਖਰਾਮ ਸਿੰਘ ਪਰਮਾਰ ਨੇ ਦੱਸਿਆ ਕਿ ਰਾਤ ਨੂੰ ਅਕਸਰ ਅਸੀਂ ਸਾਰੇ ਬਜੁਰਗ, ਬੱਚੇ ਅਤੇ ਔਰਤਾਂ ਸਰਵਿਸ ਰੋੜ ਤੇ ਸੈਰ ਸਪਾਟਾ ਕਰਦੇ ਹਾਂ। ਪਰ ਕਈ ਦਿਨਾਂ ਤੋਂ ਨੈਸ਼ਨਲ ਹਾਈਵੇ ਦੀਆਂ ਲਾਈਟਾਂ ਬੰਦ ਹੋਣ ਕਾਰਨ ਸਾਨੂੰ ਲੁੱਟ ਪਾਟ ਦਾ ਡਰ ਲੱਗਿਆ ਰਹਿੰਦਾ ਹੈ। ਔਰਤਾਂ ਨੇ ਤਾਂ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਹੈ। ਸਰਕਾਰ ਨੂੰ ਇਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਕੋਈ ਅਜਿਹੀ ਘਟਨਾ ਨਾ ਵਾਪਰ ਸਕੇ।ਕਲ ਰਾਤ ਵੀ ਲਾਇਟ ਨਾ ਹੋਣ ਕਰਕੇ ਚੋਰਾਂ ਨੇ ਆਦਰਸ਼ ਨਗਰ ਗਲੀ ਨੰਬਰ 17 ਦੇ ਬਿਜਲੀ ਟਰਾਂਸਫਾਰਮਰ ਤੋਂ ਤੇਲ ਚੋਰੀ ਕਰ ਲਿਆ। ਇਸ ਮੌਕੇ ਜਸਵਿੰਦਰ ਸਿੰਘ ਮਾਂਗਟ, ਮਹਿਲ ਸਿੰਘ ਸੰਧੂ,ਕ੍ਰਿਸ਼ਨ ਸੇਠੀ, ਕੁਲਦੀਪ ਅਰੋੜਾ, ਰੌਮੀ, ਕੁਲਦੀਪ ਮਲਕੇ ਆਦਿ ਮਹੁੱਲਾ ਨਿਵਾਸੀ ਮੌਜੂਦ ਸਨ।
Author: DISHA DARPAN
Journalism is all about headlines and deadlines.