ਖਾਲਸਾ ਸਾਜਨਾ ਦਿਹਾੜੇ ਨੂੰ ਸਪਰਪਤ ਲਾਇਆ ਅੱਖਾਂ ਦਾ ਮੁਫ਼ਤ ਚੈੱਕਅੱਪ ਕੈੰਪ

Facebook
Twitter
WhatsApp

 

ਗੁਰੂ ਸਾਹਿਬ ਦਾ ਹੁਕਮ ਮੰਨ ਕੇ ਸਮਾਜ ਸੇਵਾ ਦੇ ਕੰਮ ਕਰਨੇ ਜਰੂਰੀ:ਭਾਈ ਸਿਵੀਆਂ
ਸੰਗਤ ਮੰਡੀ 18 ਅਪ੍ਰੈਲ (ਸਨੀ ਚਹਿਲ): ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਤ ਸੰਗਤ ਪ੍ਰੈਸ ਵੈਲਫੇਅਰ ਕਲੱਬ, ਸੰਗਤ ਮੰਡੀ ਵੱਲੋੰ ਪਿੰਡ ਬੱਲੂਆਣਾ ਵਿਖੇ ਅੱਖਾਂ ਦਾ ਮੁਫ਼ਤ ਚੈੱਕਅੱਪ ਦਾ ਕੈੰਪ ਲਾਇਆ ਗਿਆ,ਜਿਸ ਦਾ ਉਦਘਾਟਨ ਨਸ਼ਾ ਮੁਕਤੀ ਗੁਰਮਿਤ ਪ੍ਰਚੰਡ ਲਹਿਰ ਦੇ ਪ੍ਰਮੁੱਖ ਸੇਵਾਦਾਰ ਭਾਈ ਜਸਕਰਨ ਸਿੰਘ ਸਿਵੀਆਂ ਨੇ ਕੀਤਾ।ਕਲੱਬ ਵੱਲੋੰ ਭਾਈ ਸਿਵੀਆਂ ਦਾ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ।ਭਾਈ ਜਸਕਰਨ ਸਿੰਘ ਸਿਵੀਆਂ ਨੇ ਹਾਜ਼ਰੀਨ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਹੁਕਮਾਂ ਨੂੰ ਮੰਨ ਸੇਵਾ ਕਰਨੀ ਬਹੁਤ ਜਰੂਰੀ ਹੈ ਕਿਉਂਕਿ ਸੇਵਾ ਨਾਲ ਜਿੱਥੇ ਹਊਮੇ ਖਤਮ ਹੁੰਦੀ ਹੈ,ਉੱਥੇ ਹੀ ਕਿਸੇ ਲੋੜਵੰਦ ਦੀ ਸੇਵਾ ਹੋ ਜਾਂਦੀ ਹੈ।ਉਨ੍ਹਾਂ ਕਲੱਬ ਦੇ ਕਾਰਜ ਦੀ ਪ੍ਰਸੰਸਾ ਕੀਤੀ ਤੇ ਸਮੂਹ ਡਾਕਟਰ ਸਾਹਿਬਾਨ ਨੂੰ ਜੀ ਆਇਆ ਕਿਹਾ।ਅੱਖਾਂ ਦਾ ਕੈੰਪ ਰਾਧੇ ਕ੍ਰਿਸ਼ਨਾ (ਅੱਖਾਂ ਦਾ ਹਸਪਤਾਲ) ਵੱਲੋੰ ਡਾ. ਸੁਖਦੀਪ ਸਿੰਘ,ਪ੍ਰੇਮ ਸ਼ਰਮਾ,ਸੰਦੀਪ ਕੌਰ,ਦਵਿੰਦਰ ਸਿੰਘ ਨੇ ਸੇਵਾਵਾਂ ਦਿੱਤੀਆਂ। ਕੈਂਪ ‘ਚ 100 ਤੋੰ ਵੱਧ ਮਰੀਜ਼ਾਂ ਨੇ ਅੱਖਾਂ ਦੀ ਜਾਂਚ ਕਰਵਾਈ।ਕੈੰਪ ਵਿੱਚ ਦਵਾਈ ਤੇ ਐਨਕਾਂ ਮੁਫ਼ਤ ਵੰਡੀਆਂ ਤੇ ਵੀਰਵਾਰ ਵਾਲੇ ਦਿਨ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਅਪਰੇਸ਼ਨ ਮੁਫ਼ਤ ਵਿੱਚ ਕੀਤੇ ਜਾਣਗੇ।ਇਸ ਮੌਕੇ ਕਲੱਬ ਵੱਲੋੰ ਪ੍ਰਧਾਨ ਅਜੀਤ ਸਿੰਘ,ਚੇਅਰਮੈਨ ਗੁਰਜੀਚੌਹਾਨ,ਸਲਾਹਕਾਰ ਗੁਰਸੇਵਕ ਸਿੰਘ,ਜਰਨਲ ਸਕੱਤਰ ਸੁਰਿੰਦਰਪਾਲ ਸਿੰਘ,ਡਾ.ਭੀਮ ਰਾਉ ਅੰਬੇਦਕਰ ਮਿਸ਼ਨ ਵੱਲੋੰ ਸਾਬਕਾ ਸਰਪੰਚ ਜਰਨੈਲ ਸਿੰਘ,ਜਗਸੀਰ ਸਿੰਘ ਜੱਗਾ,ਇਕਬਾਲ ਸਿੰਘ ਸੋਨੀ ਆਦਿ ਸੇਵਾਵਾਂ ਨਿਭਾਈਆਂ।
DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 1 5 3
Users Today : 1
Users Yesterday : 3