ਬਠਿੰਡਾ 15 ਅਪ੍ਰੈਲ ( ਕੁਲਵੰਤ ਕਾਲਝਰਾਨੀ) ਵਾਟਰ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਰਜਿਸਟਰਡ ਨੰਬਰ 31 ਦੀ ਇੱਕ ਮੀਟਿੰਗ ਚਿਲਡਰਨ ਪਾਰਕ ਬਠਿੰਡਾ ਵਿਖੇ ਜ਼ਿਲ੍ਹਾ ਪ੍ਰਧਾਨ ਸੰਦੀਪ ਖਾਨ ਬਾਲਿਆਂਵਾਲੀ ਦੀ ਪ੍ਰਧਾਨਗੀ ਵਿਚ ਹੋਈ ਜਿਸ ਵਿਚ ਡਿਵੀਜ਼ਨ ਨੰਬਰ ਇੱਕ ਦੋ ਅਤੇ ਤਿੰਨ ਦੀਆਂ ਜੋ ਬ੍ਰਾਂਚ ਕਮੇਟੀਆਂ ਬਣਾਈਆਂ ਗਈਆਂ ਸਨ ਉਨ੍ਹਾਂ ਬ੍ਰਾਂਚ ਕਮੇਟੀਆਂ ਨੂੰ ਸਰਬਸੰਮਤੀ ਨਾਲ ਭੰਗ ਕਰ ਦਿੱਤਾ ਗਿਆ ਹੈ ਅਤੇ ਹੁਣ ਜ਼ਿਲ੍ਹਾ ਕਮੇਟੀ ਹੀ ਸਾਰਾ ਕੰਮ ਵੇਖੇਗੀ।ਇਸ ਸਮੇਂ ਸਾਰੀ ਜ਼ਿਲ੍ਹਾ ਕਮੇਟੀ ਅਤੇ ਬ੍ਰਾਂਚ ਕਮੇਟੀਆਂ ਦੇ ਅਹੁਦੇਦਾਰ ਵੀ ਹਾਜ਼ਰ ਸਨ ।
![DISHA DARPAN](https://dishadarpan.com/wp-content/uploads/2023/12/ddn-logo.png1_.png)
Author: DISHA DARPAN
Journalism is all about headlines and deadlines.