ਬਠਿੰਡਾ,04ਅਪ੍ਰੈਲ (ਗੁਰਪ੍ਰੀਤ ਚਹਿਲ)
ਭਾਂਵੇ ਪੰਜਾਬ ਅੰਦਰ ਸਰਕਾਰ ਬਦਲ ਚੁੱਕੀ ਹੈ ਪਰ ਪੀ ਆਰ ਟੀ ਸੀ ਮੁਲਾਜ਼ਮਾਂ ਦਾ ਰੇੜਕਾ ਮੁੱਕਣ ਦਾ ਨਾਮ ਨਹੀਂ ਲੈ ਰਿਹਾ। ਪਿਛਲੇ ਲੰਬੇ ਸਮੇਂ ਤੋਂ ਜਿੱਥੇ ਉਕਤ ਮੁਲਾਜ਼ਮ ਆਪਣੀਆਂ ਮੰਗਾ ਨੂੰ ਲੈਕੇ ਰੋਸ ਪ੍ਰਦਰਸ਼ਨ ਕਰਦੇ ਆ ਰਹੇ ਹਨ ਉਥੇ ਇਸ ਵਾਰ ਮਸਲਾ ਡੀਪੂ ਅੰਦਰ ਆਈਆਂ ਨਵੀਆਂ ਬੱਸਾਂ ਦੀ ਗ਼ਲਤ ਅਲਾਟਮੈਂਟ ਦਾ ਦੱਸਿਆ ਜਾ ਰਿਹਾ ਹੈ।ਇਸ ਬਾਰੇ ਗੱਲ ਕਰਦਿਆਂ ਪੀ ਆਰ ਟੀ ਸੀ ਅਤੇ ਪਨਬੱਸ ਕੰਟਰੈਕਟ ਵਰਕਰ ਯੂਨੀਅਨ ਦੇ ਆਗੂ ਸਰਬਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਵੱਖ ਵੱਖ ਡੀਪੂਆਂ ਵਿੱਚ ਜੋ 842 ਨਵੀਆਂ ਬੱਸਾਂ ਦਾ ਫਲੀਟ ਆਇਆ ਹੈ ਮਨੇਜਮੈਂਟ ਵੱਲੋਂ ਉਸਦੀ ਗ਼ਲਤ ਢੰਗ ਨਾਲ ਅਲਾਟਮੈਂਟ ਕੀਤੀ ਗਈ ਹੈ।ਜਿਸਦੇ ਰੋਸ ਵਜੋਂ ਅਸੀਂ ਇਹ ਰੋਸ ਰੈਲੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੂਲ ਮੁਤਾਬਕ ਨਵੀਆਂ ਬੱਸਾਂ ਨੂੰ ਲੰਮੇ ਰੂਟਾਂ ਅਤੇ ਸਨਿਓਰਟੀ ਦੇ ਅਨੁਸਾਰ ਅਲਾਟ ਕੀਤਾ ਜਾਣਾ ਚਾਹੀਦਾ ਹੈ ਪਰ ਸਾਡੀਆਂ ਹੀ ਕਈ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਮਨੇਜਮੈਂਟ ਉੱਤੇ ਗ਼ਲਤ ਤਰੀਕੇ ਨਾਲ ਦਬਾਅ ਪਾਕੇ ਆਪਣੇ ਨਜ਼ਦੀਕੀ ਮੁਲਾਜ਼ਮਾਂ ਨੂੰ ਇਹਨਾ ਨਵੀਆਂ ਬੱਸਾਂ ਦੀ ਅਲਾਟਮੈਂਟ ਕਰਵਾਈ ਹੈ। ਜੇਕਰ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਆਉਣ ਵਾਲੀ ਛੇ ਤਰੀਕ ਨੂੰ ਚਾਰ ਘੰਟਿਆਂ ਲਈ ਬੱਸ ਅੱਡੇ ਬੰਦ ਰੱਖੇ ਜਾਣਗੇ ਅਤੇ ਜੇਕਰ ਫ਼ਿਰ ਵੀ ਸਾਡੀਆਂ ਮੰਗਾਂ ਮੰਨੀਆਂ ਜਾਂਦੀਆਂ ਤਾਂ ਅਗਲੇ ਸੰਘਰਸ਼ ਦੀ ਰਣਨੀਤੀ ਉਲੀਕੀ ਜਾਵੇਗੀ।
Author: DISHA DARPAN
Journalism is all about headlines and deadlines.