ਮੇਜਰ ਸਿੰਘ ਨੇ ਬਤੌਰ ਐੱਸਐੱਚਓ ਕੋਟ ਫੱਤਾ ਚਾਰਜ ਸੰਭਾਲਿਆ

Facebook
Twitter
WhatsApp
ਬਠਿੰਡਾ 4 ਅਪ੍ਰੈਲ  ( ਰਾਣਾ ਸ਼ਰਮਾ )- ਸਬ ਇੰਸਪੈਕਟਰ ਮੇਜਰ ਸਿੰਘ ਨੇ ਬਤੌਰ ਐੱਸਐੱਚਓ ਥਾਣਾ ਕੋਟਫੱਤਾ ਚਾਰਜ ਸੰਭਾਲ ਲਿਆ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ ਐੱਚ ਓ ਮੇਜਰ ਸਿੰਘ ਨੇ ਦੱਸਿਆ , ਕਿ ਇਸ ਤੋਂ ਪਹਿਲਾਂ   ਬਤੌਰ ਚੌਕੀ ਇੰਚਾਰਜ  ਪਥਰਾਲਾ ਵਿਖੇ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ! ਹੁਣ  ਥਾਣਾ ਕੋਟਫੱਤਾ   ਦਾ ਕਾਰਜਭਾਰ ਸੰਭਾਲਿਆ  ਹੈ  ,ਉਨ੍ਹਾਂ ਨਸ਼ਾ ਤਸਕਰਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਨਸ਼ਿਆਂ ਦੇ ਕਾਲੇ ਕਾਰੋਬਾਰ ਨਾਲ ਜੁੜੇ ਸ਼ਰਾਰਤੀ ਅਨਸਰਾਂ ਨੂੰ ਜੇਕਰ ਇਹ ਕਾਲਾ ਧੰਦਾ ਨਾ ਛੱਡਿਆ ਤਾਂ ਅਜਿਹੇ ਲੋਕਾਂ ਵਿਰੁੱਧ ਸਖ਼ਤ ਕਾਨੂੰਨੀ  ਕਾਰਵਾਈ ਕੀਤੀ ਜਾਵੇਗੀ  ! ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਣਯੋਗ ਐੱਸ ਐੱਸ ਪੀ ਬਠਿੰਡਾ ਦੇ ਹੁਕਮਾਂ ਤਹਿਤ ਨਸ਼ਾ ਤਸਕਰਾਂ , ਜੂਏਬਾਜ਼ ਤੇ ਸੱਟੇਬਾਜ਼  ,ਭੂੰਡ ਆਸ਼ਕ  ਤੇ ਗੁੰਡਿਆਂ ਨੂੰ    ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ! ਉਨ੍ਹਾਂ ਆਲੇ ਦੁਆਲੇ ਦੇ ਪਿੰਡਾਂ ਦੇ ਜ਼ਿੰਮੇਵਾਰ ਲੋਕਾਂ ਨੂੰ ਅਤੇ ਸਮਾਜਿਕ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੂੰ ਅਪੀਲ ਕੀਤੀ ,ਕਿ  ਪੁਲਿਸ ਦਿਨ- ਰਾਤ  ਤੁਹਾਡੀ ਸੇਵਾ ਲਈ ਹਾਜ਼ਰ ਹੈ ਤੇ ਉਹ ਵੀ ਪੁਲਸ ਨੂੰ ਬਣਦਾ ਸਹਿਯੋਗ ਦੇਣ ਤਾਂ ਜੋ ਗਲਤ ਅਨਸਰ ਜੋ ਪਿੰਡਾਂ ਦਾ ਮਾਹੌਲ ਖ਼ਰਾਬ ਕਰਦੇ ਹਨ , ਉਨ੍ਹਾਂ ਨੂੰ ਜਲਦੀ ਤੋਂ ਜਲਦੀ ਨੱਥ ਪਾਈ ਜਾ ਸਕੇ ਥਾਣਾ ਮੁਖੀ ਮੇਜਰ ਸਿੰਘ ਨੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵੱਲ ਇੱਕ ਹੋਰ ਸਕਾਰਾਤਮਕ ਪੁਲਾਂਘ ਪੁੱਟਦਿਆਂ ਕਿਹਾ ,ਕਿ ਜੇਕਰ ਕੋਈ ਪੰਚਾਇਤ ਆਪਣੇ ਪਿੰਡ  ਸੋ ਫ਼ੀਸਦੀ ਨਸ਼ਾ ਮੁਕਤ ਹੋਣ ਦੀ ਗਵਾਹੀ ਭਰਦੇ ਹੋਏ ਇਹ ਸਾਬਤ ਕਰਨ ਵਿੱਚ ਸਫਲ ਰਹੇਗੀ ਕੀ ਉਨ੍ਹਾਂ ਦੇ ਪਿੰਡ ਵਿੱਚ ਨਾ ਕੋਈ ਨਿਵੇਸ਼ੀ ਨਸ਼ਾ ਕਰਦਾ ਹੈ ਨਾ ਕੋਈ ਨਸ਼ਾ ਵੇਚਣ ਵਾਲਾ ਆ ਸਕਦਾ ਹੈ !! ਅਤੇ ਪਿੰਡ ਦੇ ਭੈਅ ਤੋਂ ਨਸ਼ਿਆਂ ਦੀ ਦਲਦਲ ਵਿੱਚ ਫਸੇ ਲੋਕਾਂ ਨੂੰ ਨਸ਼ਾਮੁਕਤ ਕਰਨ ਲਈ ਯੋਗ ਇਲਾਜ ਕਰਵਾ ਕੇ ਤੰਦਰੁਸਤ ਕੀਤਾ ਗਿਆ ਹੈ , ਤਾਂ ਅਜਿਹੀ ਗ੍ਰਾਮ ਪੰਚਾਇਤ ਨੂੰ ਜ਼ਿਲ੍ਹਾ ਐਸਐਸਪੀ ਕੋਲੋਂ ਵੱਧ ਤੋਂ ਵੱਧ ਸਨਮਾਨ ਦਿਵਾਉਣ ਵਿਚ ਸਹਿਯੋਗ ਕਰਨਗੇ , ਉਨ੍ਹਾਂ ਕਿਹਾ ਕਿ ਇਹ ਸਮਾਜਿਕ ਕੁਰੀਤੀਆਂ ਵਿਰੁੱਧ ਇਕਜੁੱਟ ਹੋ ਕੇ ਅਵਾਜ਼ ਬੁਲੰਦ ਕਰਨ ਦੀ ਬਿਹਤਰੀਨ ਸਮਾਂ ਹੈ  ਜਿਸ ਵਿੱਚ ਨਾਗਰਿਕ ਦੀ ਸਰਗਰਮ ਸ਼ਮੂਲੀਅਤ ਬੇਹੱਦ ਜ਼ਰੂਰੀ ਹੈ  ! ਅੰਤ ਵਿਚ ਉਨ੍ਹਾਂ ਕਿਹਾ ਕਿ ਕੋਈ ਵੀ  ਕਰਮਚਾਰੀ ਨਸ਼ਿਆਂ ਦੇ ਵਪਾਰੀਆਂ ਨਾਲ ਮਿਲੀਭੁਗਤ ਕਰਦਾ ਪਾਇਆ ਗਿਆ ਤਾਂ ਉਸ  ਦਾ ਜੁਰਮ ਸਾਬਤ ਹੋਣ ਤੇ ਉਸ ਵਿਰੁੱਧ ਮਿਸਾਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ  ।
DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 1 5 3
Users Today : 1
Users Yesterday : 3