ਬਠਿੰਡਾ, 01 ਅਪ੍ਰੈਲ (ਗੁਰਪ੍ਰੀਤ ਚਹਿਲ) ਸੀਨੀਅਰ ਪੁਲਿਸ ਕਪਤਾਨ ਬਠਿੰਡਾ ਮੈਡਮ ਅਮਨੀਤ ਕੌਂਡਲ ਵੱਲੋਂ ਅੱਜ ਵੱਡੀ ਗਿਣਤੀ ਵਿੱਚ ਜ਼ਿਲੇ ਦੇ ਥਾਣਾ ਮੁਖੀਆਂ ਨੂੰ ਏਧਰੋਂ ਓਧਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਨਹੀਆਂ ਵਾਲਾ ਦੇ ਇੰਚਾਰਜ਼ ਇੰਸ. ਅੰਗਰੇਜ ਸਿੰਘ ਨੂੰ ਥਾਣਾ ਸੰਗਤ ਵਿਖੇ ਤਬਦੀਲ ਕੀਤਾ ਗਿਆ ਹੈ ਅਤੇ ਸੰਗਤ ਥਾਣਾ ਮੁਖੀ ਰਜਿੰਦਰ ਸਿੰਘ ਨੂੰ ਪੁਲਿਸ ਲਾਈਨ ਬਠਿੰਡਾ ਵਿਖੇ ਭੇਜ ਦਿੱਤਾ ਹੈ। ਇਸੇ ਤਰਾਂ ਐੱਸ ਐੱਚ ਓ ਥਾਣਾ ਕੈਂਟ ਵਰੁਣ ਕੁਮਾਰ ਨੂੰ ਥਾਣਾ ਨਥਾਣਾ ਥਾਣਾ ਦਾ ਚਾਰਜ ਦਿੱਤਾ ਗਿਆ ਹੈ ਅਤੇ ਨਥਾਣਾ ਦੇ ਥਾਣਾ ਮੁਖੀ ਸੁਖਵਿੰਦਰ ਸਿੰਘ ਦਾ ਤਬਾਦਲਾ ਪੁਲਿਸ ਲਾਈਨ ਬਠਿੰਡਾ ਵਿਖੇ ਕਰ ਦਿੱਤਾ ਗਿਆ ਹੈ। ਅੰਮ੍ਰਿਤਪਾਲ ਸਿੰਘ ਨੂੰ ਥਾਣਾ ਸਦਰ ਤੋ ਬਦਲ ਥਾਣਾ ਮੁਖੀ ਕੈਂਟ ਲਗਾਇਆ ਗਿਆ ਹੈ। ਸ ਇੰਸ.ਗੁਰਵਿੰਦਰ ਸਿੰਘ ਨੂੰ ਥਾਣਾ ਕੋਟਫੱਤਾ ਤੋਂ ਥਾਣਾ ਨਹੀਆਂ ਵਾਲਾ ਦਾ ਚਾਰਜ ਦਿੱਤਾ ਗਿਆ ਹੈ।ਇਸੇ ਤਰ੍ਹਾਂ ਇੰਸ. ਜਸਵਿੰਦਰ ਕੌਰ ਨੂੰ ਪੁਲਿਸ ਲਾਈਨ ਤੋਂ ਬਦਲ ਕੇ ਮਹਿਲਾ ਥਾਣਾ ਬਠਿੰਡਾ ਦਾ ਇੰਚਾਰਜ਼ ਲਗਾਇਆ ਗਿਆ ਹੈ ਅਤੇ ਇੱਥੇ ਮਹਿਲਾ ਥਾਣਾ ਮੁਖੀ ਵਜੋਂ ਸੇਵਾਵਾਂ ਦੇ ਰਹੇ ਵੀਰਾਂ ਰਾਣੀ ਨੂੰ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ।ਇਸੇ ਤਰ੍ਹਾਂ ਪੁਲਿਸ ਲਾਈਨ ਵਿਖੇ ਡਿਊਟੀ ਨਿਭਾ ਰਹੇ ਪੁਲਿਸ ਅਧਿਕਾਰੀਆਂ ਮਨਜੀਤ ਸਿੰਘ ਨੂੰ ਐੱਸ ਐੱਚ ਓ ਨੰਦਗੜ੍ਹ, ਬਿਕਰਮਜੀਤ ਸਿੰਘ ਨੂੰ ਥਾਣਾ ਮੁਖੀ ਸਦਰ ਅਤੇ ਸਬ ਇੰਸਪੈਕਟਰ ਮੇਜ਼ਰ ਸਿੰਘ ਨੂੰ ਥਾਣਾ ਕੋਤਫੱਤਾ ਦਾ ਨਵਾਂ ਥਾਣਾ ਮੁਖੀ ਲਾਇਆ ਗਿਆ ਹੈ।
Author: DISHA DARPAN
Journalism is all about headlines and deadlines.