ਬਠਿੰਡਾ,14 ਮਾਰਚ (ਗੁਰਪ੍ਰੀਤ ਚਹਿਲ) ਕਾਂਗਰਸ ਸਰਕਾਰ ਆਪਣੀਆਂ ਲੋਕ ਅਤੇ ਮੁਲਾਜ਼ਮ ਮਾਰੂ ਨੀਤੀਆਂ ਕਰਕੇ ਭਾਵੇਂ ਪੰਜਾਬ ਚੋ ਨੰਗੇ ਪੈਰ ਹੋ ਕੇ ਨਿੱਕਲ ਚੁੱਕੀ ਹੈ ।ਪਰ ਬੁਰੀ ਤਰ੍ਹਾਂ ਨਾਲ ਹਾਰਨ ਤੋਂ ਬਾਅਦ ਵੀ ਕਾਂਗਰਸ ਪਾਰਟੀ ਖ਼ਾਸ ਕਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅੱਜ ਪੰਜਾਬ ਦਾ ਹਰੇਕ ਵਰਗ ਥੂ ਥੂ ਕਰਦਾ ਨਜ਼ਰ ਆ ਰਿਹਾ ਹੈ। ਜਿੱਥੇ ਕੱਲ ਕੱਚੇ ਮੁਲਾਜ਼ਮਾਂ ਨੇ ਉਕਤ ਦੀ ਹੋਈ ਜ਼ਬਰਦਸਤ ਹਾਰ ਨੂੰ ਲੈਕੇ ਖੁਸ਼ੀ ਮਨਾਉਂਦਿਆਂ ਭੰਗੜੇ ਪਾਏ ਸਨ ਅੱਜ ਪੰਜਾਬ ਅਤੇ ਯੂ ਟੀ ਅਤੇ ਪੈਨਸ਼ਨਰਜ਼ ਮੁਲਾਜ਼ਮ ਆਗੂਆਂ ਨੇ ਇੱਕ ਪ੍ਰੈੱਸ ਕਾਨਫਰੰਸ ਕੀਤੀ।ਆਪਣੇ ਸੰਬੋਧਨ ਵਿੱਚ ਸੂਬਾ ਕਨਵੀਨਰ ਸ੍ਰੀ ਮੇਘ ਸਿੰਘ ਸਿੱਧੂ ਨੇ ਕਿਹਾ ਕਿ ਸਾਡੀਆਂ ਹੱਕੀ ਮੰਗਾਂ ਨੂੰ ਮਨਪ੍ਰੀਤ ਬਾਦਲ ਅਤੇ ਸਮੇਂ ਦੀ ਕਾਂਗਰਸ ਸਰਕਾਰ ਨੇ ਹਮੇਸ਼ਾਂ ਅਣਗੌਲਿਆਂ ਕੀਤਾ ਹੈ। ਅਸੀਂ ਅਖ਼ੀਰ ਤੱਕ ਸਰਕਾਰ ਦੀਆਂ ਮਿੰਨਤਾਂ ਕਰਦੇ ਰਹੇ ਹਾਂ ਪਰ ਸਰਕਾਰ ਨੇ ਸੋਚਿਆ ਕਿ ਸਿਰਫ 2ਪ੍ਰਤੀਸ਼ਤ ਮੁਲਾਜ਼ਮ ਸਾਡਾ ਕੀ ਵਿਗਾੜ ਸਕਦੇ ਹਨ। ਉਹਨਾ ਅੱਗੇ ਕਿਹਾ ਕਿ ਮੁਲਾਜ਼ਮਾਂ ਨੇ ਵੀ ਪੱਕਾ ਇਰਾਦਾ ਕੀਤਾ ਸੀ ਕਿ ਇਸ ਵਾਰ ਸਰਕਾਰ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਨਹੀਂ ਚੜ੍ਹਨ ਦਿੱਤਾ ਜਾਵੇਗਾ ਅਤੇ ਵੋਟਾਂ ਸਮੇਂ ਪੂਰੇ ਮੁਲਾਜ਼ਮ ਵਰਗ ਨੇ ਇਸ ਜਾਲਮ ਸਰਕਾਰ ਦੇ ਵਿਰੁੱਧ ਡੱਟ ਕੇ ਪ੍ਰਚਾਰ ਕੀਤਾ। ਆਪਣੇ ਸੰਬੋਧਨ ਦੌਰਾਨ ਆਗੂਆਂ ਨੇ ਕਾਂਗਰਸ ਸਰਕਾਰ ਨੂੰ ਮੁਗਲਾਂ ਦੀ ਜਾਲਮ ਸਰਕਾਰ ਤੱਕ ਕਹਿਣ ਤੋਂ ਗ਼ੁਰੇਜ਼ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਸਰਕਾਰ ਦੀ ਹੋਈ ਹਾਰ ਮੁਲਾਜ਼ਮ ਵਰਗ ਦੀ ਵੱਡੀ ਜਿੱਤ ਹੈ ਜਿਸਦਾ ਜਸ਼ਨ ਮਨਾਉਣ ਲਈ ਅਸੀਂ 14 ਮਾਰਚ ਦਿਨ ਸੋਮਵਾਰ ਨੂੰ ਇੱਕ ਜੇਤੂ ਰੈਲੀ ਕੱਢਣ ਜਾ ਰਹੇ ਹਾਂ। ਇਹ ਰੈਲੀ ਮਿੰਨੀ ਸਕੱਤਰੇਤ ਤੋਂ ਸ਼ੁਰੂ ਹੋਕੇ ਬਜ਼ਾਰਾਂ ਚੋ ਹੁੰਦੀ ਹੋਈ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਚ ਜਾ ਸਮੂਹ ਮੁਲਾਜ਼ਮਾਂ ਦਾ ਧੰਨਵਾਦ ਕਰਦਿਆਂ ਓਹਨਾ ਨੂੰ ਵਧਾਈ ਦਿੰਦਿਆਂ ਸਮਾਪਤ ਕੀਤੀ ਜਾਵੇਗੀ।
Author: DISHA DARPAN
Journalism is all about headlines and deadlines.