ਬਠਿੰਡਾ/ਬਾਲਿਆਂਵਾਲੀ, 18 ਫਰਵਰੀ (ਚਾਨੀ) ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਲਖਬੀਰ ਸਿੰਘ ਉਰਫ ਲੱਖਾ ਸਿਧਾਣਾ ਵੱਲੋਂ ਵੱਡੇ ਟ੍ਰੈਕਟਰਾਂ, ਗੱਡੀਆਂ, ਮੋਟਰਸਾਈਕਲਾਂ ਦੇ ਕਾਫ਼ਲਿਆਂ ਨਾਲ ਰੋਡ ਸੋਅ ਕੀਤਾ ਗਿਆ। ਲੱਖਾ ਸਿਧਾਨਾ ਨੇ ਕਿਹਾ ਕਿ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੇ ਪੰਜਾਬ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਪੰਜਾਬ ਨੂੰ ਸਮਾਜਿਕ, ਆਰਥਿਕ ਤੌਰ ਤੇ ਉਭਾਰਨ ਲਈ ਲੋਕ ਮੇਰਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਉਹ ਹਲਕੇ ਮੌੜ ਦੇ ਲੋਕਾਂ ਨਾਲ ਚਟਾਨ ਵਾਂਗ ਖੜਾਂਗਾ ਤੇ ਹਲਕਾ ਮੌੜ ਨੂੰ ਤਰੱਕੀ ਵੱਲ ਲਿਜਾਵਾਂਗਾ।
Author: DISHA DARPAN
Journalism is all about headlines and deadlines.