ਡਾ. ਮਨੋਜ ਬਾਲਾ ਬਾਂਸਲ ਦੇ ਹੱਕ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤੀ ਰੈਲੀ , ਬੀਬਾ ਬਾਂਸਲ ਨੂੰ ਮੰਤਰੀ ਬਣਾਉਣ ਦਾ ਕੀਤਾ ਵਾਅਦਾ

Facebook
Twitter
WhatsApp

ਮੌੜ ਮੰਡੀ, 16 ਫਰਵਰੀ -ਵਿਧਾਨ ਸਭਾ ਹਲਕਾ ਮੌੜ ਤੋਂ ਕਾਂਗਰਸ ਦੇ ਉਮੀਦਵਾਰ ਡਾ. ਮਨੋਜ ਬਾਲਾ ਬਾਂਸਲ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਲਈ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੌੜ ਮੰਡੀ ਵਿਖੇ ਪੁੱਜੇ। ਉਨਾਂ ਨਾਲ ਫ਼ਿਲਮੀ ਅਦਾਕਾਰ ਯੋਗਰਾਜ ਸਿੰਘ ਵੀ ਇਸ ਚੋਣ ਰੈਲੀ ’ਚ ਸ਼ਾਮਿਲ ਹੋਏ।
ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਨ ਦੀ ਵਧਾਈ ਦਿੱਤੀ। ਉਹਨਾਂ ਮੌੜ ਹਲਕੇ ਦੇ ਲੋਕਾਂ ਨਾਲ ਵੱਡਾ ਵਾਅਦਾ ਕਰਦਿਆਂ ਕਿਹਾ ਕਿ ਤੁਸੀਂ ਬੀਬਾ ਬਾਂਸਲ ਨੂੰ ਜਿਤਾਓ ਤਾਂ ਉਹਨਾਂ ਨੂੰ ਪੰਜਾਬ ਸਰਕਾਰ ਵਿੱਚ ਮੰਤਰੀ ਬਣਾਇਆ ਜਾਵੇਗਾ। ਰੈਲੀ ਵਿੱਚ ਹੁਮਹੁਮਾ ਕੇ ਪੁੱਜੇ ਲੋਕਾਂ ਨੂੰ ਦੇਖਕੇ ਖੁਸ਼ ਹੁੰਦਿਆ ਕਿਹਾ ਕਿ ਲੋਕ ਕਾਂਗਰਸ ਦੀ ਰੈਲੀ ਵਿੱਚ ਮੇਲੇ ਵਾਂਗ ਤੇ ਆਮ ਆਦਮੀ ਪਾਰਟੀ ਦੀ ਰੈਲੀ ਵਿੱਚ ਭੋਗ ਵਾਂਗ ਜਾਂਦੇ ਹਨ। ਉਹਨਾਂ ਕਿਹਾ ਕਿ ਲੋਕ ਕਾਂਗਰਸ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ। ਉਹਨਾਂ ਕੱਲ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਵੱਲੋਂ ਕੀਤੇ ਰੋਡ ਸ਼ੋਅ ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਹੱਥ ਜਿਹਾ ਹਿਲਾ ਕੇ ਚਲਾ ਗਿਆ ਬੋਲਿਆ ਕੁਝ ਨਹੀਂ। ਉਹਨਾਂ ਕਿਹਾ ਕਿ ਭਗਵੰਤ ਮਾਨ ਸੰਸਦ ਵਿੱਚ ਵੀ ਦਾਰੂ ਪੀ ਕੇ ਚਲਾ ਗਿਆ ਸੀ। ਉਹ ਮਾਂ ਦੀ ਸਹੁੰ ਖਾ ਕੇ ਵੀ ਦਾਰੂ ਨਹੀਂ ਛੱਡ ਸਕਿਆ। ਉਹਨਾਂ ਕਿਹਾ ਕਿ ਜੋ ਆਪਣੇ ਆਪ ਨੂੰ ਨਹੀਂ ਸੰਭਾਲ ਸਕਦੇ ਕੀ ਹੁਣ ਉਹਨੂੰ ਪੰਜਾਬ ਸੋਪਾਗੇ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਹਰਿਆਣਾ ਨਾਲ ਸਬੰਧਿਤ ਹੈ, ਹਰਿਆਣਾ ਨਾਲ ਸਾਡਾ ਪਾਣੀ ਦਾ ਰੌਲਾ ਹੈ, ਰਾਜਧਾਨੀ ਦਾ ਰੌਲਾ ਹੈ ਜੇ ਉਹ ਇਥੇ ਆ ਗਿਆ ਸਭ ਕੁਝ ਲੁੱਟ ਕੇ ਲੈ ਜਾਵੇਗਾ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਮੈਨੂੰ ਨਕਲੀ ਆਮ ਆਦਮੀ ਕਿਹਾ ਪਰ ਉਸਨੂੰ ਪੰਜਾਬੀਆਂ ਬਾਰੇ ਕੁਝ ਨਹੀਂ ਪਤਾ। ਉਹਨੂੰ ਨਹੀਂ ਪਤਾ ਕਿ ਮੈਂ ਕਿਸ ਤਰ੍ਹਾਂ ਪੰਜਾਬ ਨਾਲ ਦਿਲੋਂ ਜੁੜਿਆ ਹੋਇਆ ਹਾਂ। ਉਹਨਾਂ ਕਿਹਾ ਕਿ ਤਿੰਨੋ ਖੇਤੀ ਕਾਨੂੰਨ ਸਭ ਤੋਂ ਪਹਿਲਾਂ ਦਿੱਲੀ ਵਿੱਚ ਕੇਜਰੀਵਾਲ ਨੇ ਲਾਗੂ ਕੀਤੇ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਨੇ ਰਾਜ ਵਿੱਚ ਨਸ਼ਾ ਪੈਦਾ ਕੀਤਾ ਪਰ ਅਸੀਂ ਉਹਨਾਂ ਨਸ਼ੇ ਵਾਲਿਆਂ ਤੇ ਪਰਚਾ ਕੀਤਾ। ਉਹਨਾਂ ਆਪਣੇ 111 ਦਿਨਾਂ ਦੇ ਕਾਰਜਕਾਲ ਦਾ ਜਿਕਰ ਕਰਦਿਆਂ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਦਾ ਖਾਸ ਜਿਕਰ ਕੀਤਾ ਕਿ ਰੇਤਾ ਸਸਤਾ ਕੀਤਾ, ਬਿਜਲੀ, ਤੇਲ ਸਸਤੇ ਕੀਤੇ। ਉਹਨਾਂ ਕਿਹਾ ਕਿ ਜੇਕਰ 111 ਦਿਨ ਵਿੱਚ ਪੰਜਾਬ ਲਈ ਚੰਗੇ ਕੰਮ ਕੀਤੇ ਤਾਂ ਹੁਣ 5 ਸਾਲ ਲਈ ਮੌਕਾ ਦਿਓ। ਉਹਨਾਂ ਕਿਹਾ ਕਿ ਆਟੇ ਦਾਲ ਨਾਲ ਢਿੱਡ ਨਹੀਂ ਭਰਦਾ ਸਿਖਿਆ ਵੀ ਮੁਫ਼ਤ ਕਰਨੀ ਹੈ। ਉਹਨਾਂ ਕਿਹਾ ਕਿ ਜਨਰਲ ਕੈਟਾਗਿਰੀ ਦੇ ਬਚਿਆ ਨੂੰ ਵੀ ਵਜੀਫਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 6 ਮਹੀਨੇ ਦੇ ਅੰਦਰ ਅੰਦਰ ਕਿਸੇ ਗਰੀਬ ਦਾ ਘਰ ਕੱਚਾ ਨਹੀਂ ਰਹੇਗਾ।
ਇਸ ਤੋਂ ਪਹਿਲਾਂ ਹਲਕਾ ਮੌੜ ਤੋਂ ਕਾਂਗਰਸੀ ਉਮੀਦਵਾਰ ਡਾ. ਮਨੋਜ ਬਾਲਾ ਬਾਂਸਲ ਨੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੂੰ ਜੀ ਆਇਆਂ ਨੂੰ ਕਿਹਾ ਤੇ ਗੁਰੂ ਰਵਿਦਾਸ ਜੇਯੰਤੀ ਦੀਆਂ ਵਧਾਈਆਂ ਦਿੱਤੀਆਂ। ਉਹਨਾਂ ਮੁੱਖ ਮੰਤਰੀ ਨੂੰ ਹਲਕੇ ਨਾਲ ਕੀਤੇ ਵਾਅਦਿਆਂ ਬਾਰੇ ਜਾਣੂ ਕਰਵਾ ਕੇ ਹਸਪਤਾਲ, ਰੁਜ਼ਗਾਰ ਤੇ ਬੰਬ ਪੀੜਤਾਂ ਨੂੰ ਇਨਸਾਫ ਦੀ ਮੰਗ ਕੀਤੀ। ਗਰੀਬ ਪਰਿਵਾਰਾਂ ਦੇ ਮਕਾਨਾਂ ਲਈ ਵੱਖਰੇ ਪੈਕੇਜ ਦੀ ਮੰਗ ਵੀ ਕੀਤੀ ਗਈ। ਸ੍ਰੀਮਤੀ ਬਾਂਸਲ ਨੇ ਕਿਹਾ ਕਿ ਆਪ ਉਮੀਦਵਾਰ ਨੇ ਆਪਣਿਆਂ ਨਾਲ ਠੱਗੀ ਮਾਰੀ ਹੈ। ਅਕਾਲੀ ਦਲ ਦੇ ਉਮੀਦਵਾਰ ਦਾ ਵੀ ਕੋਈ ਸਟੈਂਡ ਨਹੀਂ ਹੈ। ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਹਲਕੇ ਦੇ ਵੋਟਰਾਂ ਦੀ ਵੋਟ ਦਾ ਮੁੱਲ ਵਿਕਾਸ ਕਰਕੇ ਮੋੜਣਗੇ। ਵਿਧਾਇਕ ਕਾਲਾਂਵਾਲੀ ਸੀਸਪਾਲ ਨੇ ਕਿਹਾ ਕਿ ਜੇਕਰ ਤੁਸੀਂ ਕਾਂਗਰਸ ਨੂੰ ਸਮਰਥਨ ਦਿਉਂਗੇ ਤਾਂ ਚਰਨਜੀਤ ਸਿੰਘ ਮੁੱਖ ਮੰਤਰੀ ਬਣਕੇ ਪੂਰੇ ਪੰਜਾਬ ਦਾ ਵਿਕਾਸ ਕਰਨਗੇ। ਉਮੀਦਵਾਰ ਮਨੋਜ ਬਾਲਾ ਬਾਂਸਲ ਦੀ ਬੇਟੀ ਰੂਬਲ ਬਾਂਸਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਨੇ ਚੋਣ ਪ੍ਰਚਾਰ ਦੌਰਾਨ ਜੋ ਵਾਅਦੇ ਕੀਤੇ ਹਨ, ਤੁਹਾਡੇ ਵੱਲੋਂ ਮਾਣ ਦਿੱਤੇ ਜਾਣ ਤੋਂ ਬਾਅਦ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਉਸਦੀ ਦਿਲੀ ਇੱਛਾ ਹੈ ਕਿ ਹਲਕੇ ਵਿੱਚ ਸਿਹਤ ਅਤੇ ਸਿੱਖਿਆ ਦਾ ਪੱਧਰ ਉੱਚਾ ਕਰਨ ਤੋਂ ਇਲਾਵਾ ਬੇਰੁਜਗਾਰਾਂ ਨੂੰ ਰੁਜ਼ਗਾਰ ਮੁਹਈਆ ਕਰਵਾਇਆ ਜਾਵੇ, ਇਸ ਲਈ ਉਹ ਇਹਨਾਂ ਕੰਮਾਂ ਨੂੰ ਕਰਵਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਇਸ ਮੌਕੇ ਹੋਰ ਵੀ ਵੱਡੀ ਗਿਣਤੀ ਬੁਲਾਰਿਆਂ ਨੇ ਸੰਬੋਧਨ ਕੀਤਾ।
ਰੈਲੀ ’ਚ ਹਲਕਾ ਮੌੜ ’ਚੋਂ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਤੇ ਵਰਕਰ ਵੀ ਪੁੱਜੇ, ਜਿੰਨਾਂ ਨੇ ਕਾਂਗਰਸ ਦੇ ਹੱਕ ’ਚ ਨਾਅਰੇਬਾਜ਼ੀ ਕਰਦਿਆਂ ਹਰ ਤਰਾਂ ਨਾਲ ਸਮਰਥਨ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਜਿਲ੍ਹਾ ਪ੍ਰੀਸ਼ਦ ਚੈਅਰਪਰਸ਼ਨ , ਪ੍ਰਧਾਨ ਨਗਰ ਕੌਂਸਲ , ਸੀਨੀਅਰ ਵਾਈਸ ਪ੍ਰਧਾਨ, ਵਾਈਸ ਪ੍ਰਧਾਨ ਅਤੇ ਸਮੂਹ ਐਮਸੀ , ਸਰਪੰਚ ਯੂਨੀਅਨ ਬਲਾਕ ਮੌੜ ਤੇ ਰਾਮਪੁਰਾ ਦੇ ਆਗੂ, ਵੱਖ ਵੱਖ ਪਿੰਡਾਂ ਦੇ ਸਰਪੰਚ-ਪੰਚ, ਬਲਾਕ ਸੰਮਤੀਆਂ ਦੇ ਚੇਅਰਮੈਨ, ਵਾਈਸ ਚੇਅਰਮੈਨ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਹਾਜਰ ਸਨ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 2 7 2 2
Users Today : 0
Users Yesterday : 7