ਪ੍ਰਸਿੱਧ ਆਲੋਚਕ ਡਾ.ਰਜਨੀਸ਼ ਬਹਾਦਰ ਸਿੰਘ ਦੀ ਮੌਤ ‘ਤੇ ਸਾਹਿਤ ਸਿਰਜਣਾ ਮੰਚ – ਬਠਿੰਡਾ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ

Facebook
Twitter
WhatsApp

ਬਠਿੰਡਾ  15 ਫਰਵਰੀ ,2022-ਇੱਥੋਂ ਦੇ ਸਾਹਿਤ ਸਿਰਜਣਾ ਮੰਚ ਵੱਲੋਂ ਉੱਘੇ ਗਲਪ ਆਲੋਚਕ, ਆਪਣੇ ਨਾਂ ਵਾਂਗ ਬਹਾਦਰ ਇਨਸਾਨ ਤੇ ਪ੍ਰਵਚਨ ਮੈਗਜ਼ੀਨ ਦੇ ਸੰਪਾਦਕ ਡਾ. ਰਜਨੀਸ਼ ਬਹਾਦਰ ਸਿੰਘ ਦੇ ਬੇਵਕਤ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰ ਨਾਲ ਗਹਿਰੀ ਸੰਵੇਦਨਾ ਵਿਅਕਤ ਕੀਤੀ ਹੈ । ਮੰਚ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆ ਅਤੇ ਕਾਰਜਕਾਰੀ ਜਨਰਲ ਸਕੱਤਰ ਜਗਨ ਨਾਥ ਨੇ ਇਹ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਡਾ. ਰਜਨੀਸ਼ ਬਹਾਦਰ ਸਿੰਘ ਦਾ ਪੰਜਾਬੀ ਗਲਪ ਦੀ ਆਲੋਚਨਾ ਵਿੱਚ ਵੱਡਾ ਯੋਗਦਾਨ ਹੈ । ਉਨ੍ਹਾਂ ਦੀ ਆਲੋਚਨਾ ਦੀ ਸੁਰ ਇੰਨੀ ਤਿੱਖੀ ਸੀ ਕਿ ਉਹ ਚਿਹਰਾ ਨਹੀਂ, ਰਚਨਾ ਵੇਖਦੇ ਸਨ । ਉਹ ਮਾਰਕਸਵਾਦੀ ਦ੍ਰਿਸ਼ਟੀਕੋਣ ਤੋਂ ਕਿਸੇ ਰਚਨਾ ਦੀ ਪਰਖ ਪੜਚੋਲ ਕਰਦੇ ਸਨ। ਸੁਰਿੰਦਰਪ੍ਰੀਤ ਘਣੀਆ ਨੇ ਕਿਹਾ ਹੈ ਕਿ ਜਦੋਂ ਡਾ ਰਜਨੀਸ਼ ਬਹਾਦਰ ਸਿੰਘ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੇ ਜਨਰਲ ਸਕੱਤਰ ਦੇ ਅਹੁਦੇ ਤੇ ਕਾਰਜਰਤ ਸਨ ਤਾਂ ਉਹ ਉਸ ਵਕਤ ਸਕੱਤਰ ਦੇ ਅਹੁਦੇ ਤੇ ਆਪਣੀਆਂ ਸੇਵਾਵਾਂ ਦੇ ਰਹੇ ਸਨ। ਉਨ੍ਹਾਂ ਦੀ ਕਾਰਜ ਸ਼ੈਲੀ ਬਾਰੇ ਗੱਲ ਕਰਦਿਆਂ ਸ੍ਰੀ ਘਣੀਆਂ ਨੇ ਕਿਹਾ ਕਿ ਡਾਕਟਰ ਸਾਹਿਬ ਬੇਬਾਕ ਤਬੀਅਤ ਦੇ ਮਾਲਕ ਸਨ। ਉਹ ਸੱਚੀ ਗੱਲ ਮੂੰਹ ‘ਤੇ ਕਹਿਣ ‘ਚ ਕੋਈ ਸੰਕੋਚ ਨਹੀਂ ਸਨ ਵਰਤਦੇ।ਸ੍ਰੀ ਘਣੀਆਂ ਨੇ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਹੈ ਕਿ ਜਦੋਂ ਉਹ ਕੇਂਦਰੀ ਪੰਜਾਬੀ ਲੇਖਕ ਸਭਾ(ਰਜਿ) ਦੀ ਚੋਣ ਸਮੇਂ ਜਨਰਲ ਸਕੱਤਰ ਦੇ ਉਮੀਦਵਾਰ ਸਨ ਤੇ ਉਨ੍ਹਾਂ ਦੇ ਮੁਕਾਬਲੇ ਤਲਵੰਡੀ ਸਾਬੋ ਦੇ ਸ਼ਾਇਰ ਜਨਕ ਰਾਜ ਜਨਕ ਚੋਣ ਲੜ ਰਹੇ ਸਨ । ਪ੍ਰਧਾਨ ਦੇ ਨਾਮ ਤੇ ਸਹਿਮਤੀ ਹੋ ਗਈ ਸੀ । ਜਨਕ ਰਾਜ ਜਨਕ ਨੂੰ ਚੋਣ ਮੈਦਾਨ ਚੋਂ ਹਟ ਜਾਣ ਲਈ ਮਨਾਇਆ ਜਾ ਰਿਹਾ ਸੀ।ਇਸ ਸਮੇਂ ਦੌਰਾਨ ਡਾ ਰਜਨੀਸ਼ ਬਹਾਦਰ ਸਿੰਘ ਅਤੇ ਉੱਘੇ ਨਾਵਲਕਾਰ ਬਲਵੀਰ ਪਰਵਾਨਾ ਜੀ ਜਲੰਧਰ ਤੋਂ ਉਚੇਚੇ ਤੌਰ ਤੇ ਬਠਿੰਡਾ ਚੱਲ ਕੇ ਉਨ੍ਹਾਂ ਦੇ ਘਰ ਆਏ ਸਨ ਕਿ ਉਹ ਜਨਕ ਰਾਜ ਜਨਕ ਨੂੰ ਮਨਾਉਣ ਪਰ ਜਨਕ ਰਾਜ ਜਨਕ ਨੇ ਚੋਣ ਹਾਰ ਜਾਣਾ ਬਿਹਤਰ ਸਮਝਿਆ ਤੇ ਉਹ ਚੋਣ ਮੈਦਾਨ ਚੋਂ ਨਹੀਂ ਹਟੇ । ਡਾ ਰਜਨੀਸ਼ ਬਹਾਦਰ ਸਿੰਘ ਵੱਡੇ ਫ਼ਰਕ ਨਾਲ ਚੋਣ ਜਿੱਤ ਕੇ ਜਨਰਲ ਸਕੱਤਰ ਬਣਨ ਵਿੱਚ ਕਾਮਯਾਬ ਹੋ ਗਏ। ਉਕਤ ਤੋਂ ਇਲਾਵਾ ਮੰਚ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਡਾ. ਰਜਨੀਸ਼ ਬਹਾਦਰ ਦੀ ਬੇਵਕਤ ਅਕਾਲ ਚਲਾਣੇ ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 0 9 6
Users Today : 7
Users Yesterday : 2