ਬਠਿੰਡਾ, 13 ਫਰਵਰੀ (ਚਾਨੀ): ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਿਹ ਇੰਚਾਰਜ ਰਾਘਵ ਚੱਢਾ ਵੱਲੋਂ ਹਲਕਾ ਮੌੜ ਦੇ ਉਮੀਦਵਾਰ ਸੁਖਬੀਰ ਸਿੰਘ ਮਾਈਸਰਖਾਨਾ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਰੋਡ ਸੋਅ ਕੀਤਾ ਗਿਆ। ਇਸ ਮੌਕੇ ਸੁਖਬੀਰ ਸਿੰਘ ਮਾਈਸਰਖਾਨਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਰਵਾਇਤੀ ਪਾਰਟੀਆਂ ਦਾ ਸਾਥ ਛੱਡ ਕੇ ਆਮ ਆਦਮੀਂ ਪਾਰਟੀ ਦੀ ਸਰਕਾਰ ਬਣਾਉਣ ਦੀ ਜ਼ਰੂਰਤ ਹੈ ਤਾਂ ਜੋ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾ ਸਕੇ। ਇਸ ਮੌਕੇ ਰਾਘਵ ਚੱਡਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਮਾਨਦਾਰ ਤੇ ਸਾਫ਼ ਸੁਥਰੇ ਆਗੂਆਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ, ਬੇਰੁਜ਼ਗਾਰੀ,ਨਸ਼ਿਆਂ ਵਰਗੀਆਂ ਬੁਰਾਈਆਂ ਨੇ ਘੇਰਿਆ ਹੋਇਆ ਹੈ, ਜਿਸ ਤੋਂ ਨਿਜਾਤ ਦਿਵਾਉਣ ਲਈ ਲੋਕ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ। ਇਸ ਮੌਕੇ ਲੋਕ ਸਭਾ ਬਠਿੰਡਾ ਰਾਕੇਸ਼ ਪਰੀ ਜ਼ਿਲ੍ਹਾ ਜਨਰਲ ਸਕੱਤਰ,ਬਲਵਿੰਦਰ ਸਿੰਘ ਐਸ.ਸੀ. ਵਿੰਗ ਦੇ ਇੰਚਾਰਜ,ਗੁਰਜੰਟ ਸਿੰਘ ਯੂਥ ਵਿੰਗ ਦੇ ਆਗੂ, ਅਮਰਜੀਤ ਸਿੰਘ ਰਾਜ਼ਨ ਆਗੂ ਕਿਸਾਨ ਵਿੰਗ, ਨਛੱਤਰ ਸਿੰਘ ਮਾਨਸਾਹੀਆ ਬਲਾਕ ਪ੍ਰਧਾਨ, ਜਸਵੀਰ ਸ਼ਰਮਾ ਬਲਾਕ ਪ੍ਰਧਾਨ,ਗੁਰਤੇਜ ਸਿੰਘ ਮਾਨਸ਼ਾਹੀਆ ਬਲਾਕ ਪ੍ਰਧਾਨ, ਭੁਪਿੰਦਰ ਸਿੰਘ ਲਾਲੀ, ਬਲਾਕ ਪ੍ਰਧਾਨ ਜਗਸੀਰ ਸ਼ਰਮਾਂ, ਸੁਖਵੀਰ ਮਾਨ ਕਾਲਾ, ਪ੍ਰਧਾਨ ਕ੍ਰਿਸ਼ਨ ਤਿੱਤਰੀ, ਕੁਲਦੀਪ ਕਾਲਾ, ਇੰਦਰਪ੍ਰੀਤ ਸਿੰਘ, ਹਰਿੰਦਰ ਕਾਲਾ, ਕੁਲਵਿੰਦਰ ਬੱਬੀ, ਕੁਲਦੀਪ ਕੀਪਾ,ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ
ਫੋਟੋ
ਬਾਲਿਆਂਵਾਲੀ ਵਿਖੇ ਰੋਡ ਸੋਅ ਦੌਰਾਨ ਸੰਬੋਧਨ ਕਰਦੇ ਹੋਏ ਰਾਘਵ ਚੱਢਾ ਅਤੇ ਸੁਖਵੀਰ ਸਿੌਘ ਮਾਈਸਰਖਾਨਾ।
Author: DISHA DARPAN
Journalism is all about headlines and deadlines.