ਤਲਵੰਡੀ ਸਾਬੋ 11 ਫ਼ਰਵਰੀ (ਰੇਸ਼ਮ ਸਿੰਘ ਦਾਦੂ) ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਹਰ ਸਿਆਸੀ ਪਾਰਟੀ ਵੱਲੋਂ ਚੋਣ ਜਿੱਤਣ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਵੱਲੋਂ ਵੀ ਆਪਣੀ ਚੋਣ ਮੁਹਿੰਮ ਨੂੰ ਪੂਰੀ ਤਰ੍ਹਾਂ ਭਖਾਇਆ ਹੋਇਆ ਹੈ।ਹਲਕਾ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ ਦੀ ਚੋਣ ਮੁਹਿੰਮ ਨੂੰ ਉਹਨਾਂ ਦੇ ਪਤੀ ਮਾਝੇ ਦੇ ਯੂਥ ਆਗੂ ਸੁਖਰਾਜ ਸਿੰਘ ਬੱਲ ਵੱਲੋਂ ਪੂਰੀ ਤਰ੍ਹਾਂ ਸੰਭਾਲਿਆ ਹੋਇਆ ਹੈ। ਉਹਨਾਂ ਵੱਲੋਂ ਅੱਜ ਪਿੰਡ ਮਾਨਵਾਲਾ,ਨਸੀਬਪੁਰਾ,ਭਾਗੀਵਾਂਦਰ,ਮਲਕਾਣਾ ‘ਤੇ ਜਗ੍ਹਾ ਰਾਮ ਤੀਰਥ ਵਿੱਚ ਰਾਬਤਾ ਕਾਇਮ ਕਰ ਲੋਕਾਂ ਨੂੰ ਪਾਰਟੀ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ ਦੇ ਹੱਕ ਵਿੱਚ ਵੋਟ ਕਰਨ ਦੀ ਅਪੀਲ ਕੀਤੀ।ਉਹਨਾਂ ਵੱਲੋਂ ਕਿਹਾ ਗਿਆ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਲੋਕਾਂ ਨੂੰ ਚੰਗੀ ਸਿੱਖਿਆ ਤੇ ਵਧੀਆ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ। ਪਿਛਲੀਆਂ ਸਰਕਾਰਾਂ ਵੱਲੋਂ ਲੰਬੇ ਸਮੇਂ ਤੋਂ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਰੱਖਿਆ ਗਿਆ।ਆਉਣ ਵਾਲੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੋਵੇਗੀ ਜੋ ਲੋਕਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰੇਗੀ।ਉਹਨਾਂ ਕਿਹਾ ਕਿ ਹਲਕੇ ਦੇ ਵਿਕਾਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੀ ਜਾਵੇਗੀ।ਸੂਬੇ ਵਿੱਚ ਸਾਫ-ਸੁਥਰਾ ਤੇ ਸੁਰੱਖਿਅਤ ਮਾਹੌਲ ਸਥਾਪਿਤ ਕੀਤਾ ਜਾਵੇਗਾ।ਇਸ ਮੌਕੇ ਉਹਨਾਂ ਨਾਲ ਗੁਰਪ੍ਰੀਤ ਸਿੰਘ ਮਾਨਸ਼ਾਹੀਆ,ਹਰਜਿੰਦਰ ਸਿੰਘ ਦਿਆਲਪੁਰਾ ਜਰਨਲ ਸਕੱਤਰ ਯੂਥ ਵਿੰਗ ਪੰਜਾਬ, ਸਰਕਲ ਪ੍ਰਧਾਨ ਜਗਮੇਲ ਸਿੰਘ ਜੱਜਲ,ਬਿੰਦਰ ਸਿੰਘ ਗਹਿਲੇਵਾਲਾ,ਗੁਰਜੰਟ ਸਿੰਘ ਮਾਨਵਾਲਾ,ਹੈਪੀ ਕਣਕਵਾਲ,ਭੋਲਾ ਸਿੰਘ ਗਹਿਲੇਵਾਲਾ,ਡਾ ਧਰਮਿੰਦਰ ਭਾਗੀਵਾਂਦਰ,ਬਲਕਰਨ ਸਿੰਘ ਗਹਿਲੇਵਾਲਾ,ਸੁਖਵਿੰਦਰ ਲਹਿਰੀ,ਕੁਲਵਿੰਦਰ ਮਾਹੀਨੰਗਲ,ਜਸ਼ਨਦੀਪ ਗੋਦਾਰਾ,ਕਰਨ ਜਗ੍ਹਾ,ਮਨਪ੍ਰੀਤ ਮਾਨਵਾਲਾ,ਆਦਿ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।
Author: DISHA DARPAN
Journalism is all about headlines and deadlines.