ਬਠਿੰਡਾ 18, ਦਸੰਬਰ-( ਰਾਵਤ ):
ਸਿਖਲਾਈ ਅਧਿਕਾਰੀ, ਸੀ-ਪਾਈਟ ਕੈਂਪ ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਸੀ. (ਜੀ.ਡੀ) ਵੱਲੋਂ 25487 ਆਸਾਮੀਆਂ (ਮੇਲ ਅਤੇ ਫੀਮੇਲ) ਕੱਢੀਆਂ ਗਈਆਂ ਹਨ। ਇਨ੍ਹਾਂ ਆਸਾਮੀਆਂ ਲਈ 31 ਦਸੰਬਰ 2025 ਤੱਕ ਵੈੱਬਸਾਈਟ https://ssc.gov.in ‘ਤੇ ਆਨ-ਲਾਈਨ ਅਪਲਾਈ ਕੀਤਾ ਜਾ ਸਕਦਾ ਹੈ।ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੇ ਰੋਜਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ (ਬਾਦਲ-ਲੰਬੀ ਰੋਡ) ਵੱਲੋਂ ਜ਼ਿਲ੍ਹਾ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜਿਲਕਾ ਦੇ ਨੌਜਵਾਨਾਂ ਲਈ ਐੱਸ.ਐੱਸ.ਸੀ. (ਜੀ.ਡੀ.) ਦੇ ਲਿਖਤੀ ਪੇਪਰ ਤੇ ਫਿਜੀਕਲ ਦੀ ਤਿਆਰੀ ਲਈ ਮੁਫ਼ਤ ਸਿਖਲਾਈ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਕਤ ਜ਼ਿਲ੍ਹਿਆਂ ਦੇ ਸਿਖਲਾਈ ਲੈਣ ਦੇ ਚਾਹਵਾਨ ਨੌਜਵਾਨ ਆਨ-ਲਾਈਨ ਅਪਲਾਈ ਕਰਕੇ ਦਸਵੀਂ ਜਮਾਤ ਦੇ ਸਰਟੀਫਿਕੇਟ ਦੀ ਫੋਟੋ ਕਾਪੀ, ਆਨ-ਲਾਈਨ ਅਪਲਾਈ ਫਾਰਮ ਦੀ ਫੋਟੋ ਕਾਪੀ, ਅਧਾਰ ਕਾਰਡ ਅਤੇ ਜਾਤੀ ਸਰਟੀਫਿਕੇਟ ਦੀ ਫੋਟੋ ਕਾਪੀ ਅਤੇ 2 ਪਾਸਪੋਰਟ ਸਾਈਜ਼ ਫੋਟੋਆਂ ਸਮੇਤ ਬਾਦਲ-ਲੰਬੀ ਮੇਨ ਰੋਡ ‘ਤੇ ਪੈਂਦੇ ਪਿੰਡ ਕਾਲਝਰਾਣੀ ਵਿਖੇ ਸੀ-ਪਾਈਟ ਕੈਂਪ ਵਿੱਚ ਨਿੱਜੀ ਤੌਰ ‘ਤੇ 22 ਦਸੰਬਰ 2025 ਨੂੰ ਸਵੇਰੇ 9 ਵਜੇ ਪਹੁੰਚ ਕੇ ਸਿਖਲਾਈ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਿਖਲਾਈ ਦੌਰਾਨ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਾਣਾ ਅਤੇ ਰਿਹਾਇਸ਼ ਮੁਫਤ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਨੌਜਾਵਾਨ 94641-52013 ਅਤੇ 94638-31615 ‘ਤੇ ਸੰਪਰਕ ਕਰ ਸਕਦੇ ਹਨ।
Author: DISHA DARPAN
Journalism is all about headlines and deadlines.






Users Today : 4
Users Yesterday : 13