-ਸੱਤਾਧਾਰੀ ਪਾਰਟੀ ਦਾ ਪੈੜਾ ਜਪਿਆ ਠੰਡਾ-

ਬਠਿੰਡਾ, 13 ਦਸੰਬਰ (ਚਾਨੀ ) ਬਲਾਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਤੋਂ ਇੱਕ ਦਿਨ ਪਹਿਲਾਂ ਸੰਗਤ ਕਲਾਂ, ਸੰਗਤ ਕੋਠੇ ਅਤੇ ਪਿੰਡ ਮਛਾਣਾ ਤੋਂ ਭਾਜਪਾ ਉਮੀਦਵਾਰ ਮਨੋਜ ਕੁਮਾਰ ਸੈਨ ਨੂੰ ਵੋਟਰਾਂ ਦੇ ਮਿਲ਼ੇ ਭਰਵੇਂ ਹੁੰਗਾਰੇ ਨੇ ਉਹਨਾਂ ਦੇ ਚਿਹਰੇ ’ਤੇ ਰੌਣਕ ਲਿਆ ਦਿੱਤੀ ਹੈ।ਗੱਲਬਾਤ ਦੌਰਾਨ ਮਨੋਜ ਕੁਮਾਰ ਨੇ ਖੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕੇ ਪ੍ਰਚਾਰ ਅਤੇ ਵੋਟਾਂ ਦੀ ਮੰਗ ਦੌਰਾਨ ਲੋਕਾਂ ਵੱਲੋਂ ਉਹਨਾਂ ਨੂੰ ਉਮੀਦ ਤੋਂ ਵੱਧ ਪਿਆਰ ਮਿਲਿਆ।ਉਹਨਾਂ ਅੱਗੇ ਕਿਹਾ ਕਿ ਉਹ ਪਾਰਟੀ ਵੱਲੋਂ ਲਾਈ ਜ਼ਿਮੇਵਾਰੀ ਨੂੰ ਤਨਦੇਹੀ ਨਾਲ਼ ਨਿਭਾਉਣਗੇ ਅਤੇ ਕੇਂਦਰ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਲੋਕ ਭਲਾਈ ਦੀਆਂ ਹਰ ਪ੍ਰਕਾਰ ਦੀਆਂ ਸਕੀਮਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣਗੇ।ਉਹਨਾਂ ਬੀਤੇ ਰੋਜ਼ ਬਠਿੰਡਾ ਸ਼ਹਿਰੀ ਤੋਂ ਜ਼ਿਲ੍ਹਾ ਭਾਜਪਾ ਪ੍ਰਧਾਨ ਸਰੂਪ ਚੰਦ ਸਿੰਗਲਾ ਜੀ ਦਾ ਚੋਣ ਪ੍ਰਚਾਰ ਵਿੱਚ ਸਮੂਲੀਅਤ ਕਰਨ ਅਤੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਉਸਾਰੂ ਨੀਤੀਆਂ ਬਾਰੇ ਜਾਣੂ ਕਰਵਾਉਣ ਲਈ ਧੰਨਵਾਦ ਕੀਤਾ।ਇਸ ਮੌਕੇ ਉਹਨਾਂ ਨਾਲ਼ ਸੁਰਿੰਦਰ ਕੁਮਾਰ ਛਿੰਦੀ (ਸਟੇਟ ਮੈਂਬਰ ),ਮਨੀਸ਼ ਕੁਮਾਰ ਟਿੰਕੂ (ਮੰਡਲ ਪ੍ਰਧਾਨ),ਪ੍ਰਧਾਨ ਚਿਮਨ ਲਾਲ ,ਸਾਬਕਾ ਚੇਅਰਮੈਨ ਪ੍ਰਵੀਨ ਕੁਮਾਰ ਕਾਕਾ ,ਰਕੇਸ਼ ਕੁਮਾਰ ਕੇਸ਼ੀ ,ਰਾਜਵੀਰ ਕਾਲੂ, ਪਵਨ ਕੁਮਾਰ ,ਸੰਦੀਪ ਕੁਮਾਰ ਫੁੱਲੋ ਮਿੱਠੀ,ਆਸ਼ੂ ਸਿੰਗਲਾ ਨਾਨੂ,ਲੱਖਾ ਮਛਾਣਾ, ਮੇਸ਼ੀ ਮਨੋਜ ਕੁਮਾਰ ਸੈਨ,ਪ੍ਰਦੀਪ ਦੇਵਗਨ ਮਾਮਾ ਆਦਿ ਭਾਜਪਾ ਆਗੂ ਤੇ ਵਰਕਰ ਮੌਜੂਦ ਸਨ।
ਸ਼੍ਰੋਮਣੀ ਅਕਾਲੀ ਦਲ (ਬਾਦਲ ) ਅਤੇ ਕਾਂਗਰਸ ਨੇ ਵੀ ਲਾਇਆ ਅੱਡੀ-ਚੋਟੀ ਦਾ ਜ਼ੋਰ :-
ਆਪਣੇ-ਆਪਣੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਅੱਡੀ -ਚੋਟੀ ਦਾ ਜ਼ੋਰ ਲੱਗਿਆ ਹੋਇਆ ਸੀ ।ਦੋਨਾਂ ਪਾਰਟੀਆਂ ਵੱਲੋਂ ਸਵੇਰ ਤੋਂ ਦੇਰ ਸ਼ਾਮ ਤੱਕ ਘਰ -ਘਰ ਜਾ ਕੇ ਵੋਟਰ ਮਿਲਣੀਆਂ ਰਾਹੀਂ ਅਪਣਾ ਪੱਖ ਮਜ਼ਬੂਤ ਕਰਨ ਲਈ ਅਣਥੱਕ ਮਿਹਨਤ ਕੀਤੀ ਗਈ ਪਰ ਇਹ ਸਮਾਂ ਹੀ ਦਸੇਗਾ ਕਿ ਰੰਗ ਕਿਸਦੀ ਮਿਹਨਤ ਲਿਆਵੇਗੀ।
ਸੱਤਾਧਾਰੀ ਪਾਰਟੀ ਦਾ ਪੈੜਾ ਜਾਪਿਆ ਠੰਡਾ :-
ਜਿੱਥੇ ਦੂਜੀਆਂ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਪੂਰਾ ਭਖਿਆ ਹੋਇਆ ਸੀ ਉਥੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਦਾ ਪੈੜਾ ਠੰਡਾ ਜਾਪਿਆ।ਇਸ ਪਿੱਛੇ ਕਈ ਕਿਆਸ-ਅਰਾਈਆਂ ਲਗਾਈਆਂ ਜਾਂ ਰਹੀਆਂ ਹਨ ਜਿੰਨ੍ਹਾਂ ਵਿੱਚੋਂ ਇੱਕ ਵੱਡਾ ਕਾਰਨ ਪਾਰਟੀ ਵੱਲੋਂ ਇਲਾਕੇ ਦੇ ਸੀਨੀਅਰ ਤੇ ਪੁਰਾਣੇ ਆਗੂਆਂ ਨੂੰ ਪਿੱਛੇ ਕਰਨਾ ਵੀ ਦੱਸਿਆ ਜਾ ਰਿਹਾ ਹੈ।ਦੇਖਣ ਵਿੱਚ ਆਇਆ ਕਿ ਕ਼ੋਈ ਵੀ ਆਪ ਆਗੂ ਖੁੱਲ੍ਹ ਕੇ ਆਪ ਉਮੀਦਵਾਰ ਦੇ ਚੋਣ ਪ੍ਰਚਾਰ ਲਈ ਮੈਦਾਨ ‘ਚ ਨਹੀਂ ਉਤਰਿਆ ਜਿਸ ਤੋਂ ਇਲਾਕੇ ਵਿੱਚ ਪਾਰਟੀ ਦੀਆਂ ਪੋਲੀਆਂ ਜੜ੍ਹਾਂ ਤਾਂ ਤਕਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਇੱਕ ਹੋਰ ਪਾਰਟੀ ਨੂੰ ਨਹੀਂ ਜੁੜਿਆ ਕ਼ੋਈ ਉਮੀਦਵਾਰ :-
2027 ਦੀਆਂ ਵਿਧਾਨ ਸਭਾ ਚੋਣਾ ਜਿੱਤ ਕੇ ਸਰਕਾਰ ਬਣਾਉਣ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲ਼ੀ ਪਾਰਟੀ ਦੇ ਅਧਿਕਾਰਿਤ /ਅਧਿਕਾਰਿਤ ਆਗੂਆਂ ਨੂੰ ਮੌਜੂਦਾ ਚੋਣਾਂ ਲਈ ਕ਼ੋਈ ਉਮੀਦਵਾਰ ਤੱਕ ਨਹੀਂ ਜੁੜਿਆ ।ਵਿਚਾਰਨ ਵਾਲ਼ੀ ਗੱਲ ਹੈ ਕਿ ਬਿਨਾਂ ਕਿਸੇ ਅਧਾਰ ਤੋਂ ਵੱਡੇ ਵੱਡੇ ਦਾਅਵੇ ਕਰਨਾ ਮੀਡੀਆ ਦੀ ਕਿੰਨੀ ਵੱਡੀ ਦੁਰਵਰਤੋਂ ਹੈ।
Author: PRESS REPORTER
Abc






Users Today : 4
Users Yesterday : 13
One Comment
Hi there to all, for the reason that I am genuinely keen of reading this website’s post to be updated on a regular basis. It carries pleasant stuff.