ਪੰਜਾਬ ਸਰਕਾਰ ਆਪਣੇ ਦਾਅਵੇ ਤੋਂ ਪੂਰੀ ਤਰ੍ਹਾਂ ਫੇਲ੍ਹ

Facebook
Twitter
WhatsApp
ਪ੍ਰੀਤਮ ਸਿੰਘ ਭਗਤਾ (ਭਗਤਾ ਭਾਈਕਾ)
ਪੰਜਾਬ ਅੰਦਰ ਪਿਛਲੇ ਕੁਝ ਸਮੇਂ ਤੋਂ ਖ਼ੁਦਕੁਸ਼ੀਆਂ ਕਰਨ ਦਾ ਮੰਦਭਾਗਾ ਦੌਰ ਚੱਲ ਰਿਹਾ ਹੈ ਜਿਸਨੂੰ ਰੋਕਣ ਲਈ ਆਮ ਆਦਮੀ ਪਾਰਟੀ ਵੱਲੋ ਵੱਡੇ ਵੱਡੇ ਦਾਅਵੇ ਕੀਤੇ ਗਏ ਹਨ , ਜੋ ਕਿ ਪੂਰੀ ਤਰਾਂ ਫੇਲ ਹੁੰਦੇ ਦਿਖਾਈ ਦੇ ਰਹੇ ਹਨ। ਇਸੇ ਤਰ੍ਹਾਂ ਹੀ ਸਥਾਨਕ ਸ਼ਹਿਰ ਭਗਤਾ ਭਾਈਕਾ ਦੇ ਨੇੜਲੇ ਪਿੰਡ ਦਿਆਲਪੁਰਾ ਭਾਈਕਾ ਵਿੱਚ ਗਰੀਬ ਪਰਿਵਾਰਾਂ ਨਾਲ ਸਬੰਧਤ ਦੋ ਵੱਖ ਵੱਖ ਵਿਅਕਤੀਆਂ ਵੱਲੋ ਇੱਕ ਰਾਤ ਨੂੰ ਆਪੋ ਆਪਣੇ ਘਰ ਵਿੱਚ ਖ਼ੁਦਕੁਸ਼ੀਆਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ (26) ਪੁੱਤਰ ਰਜਿੰਦਰ ਸਿੰਘ ਵਾਸੀ ਦਿਆਲਪੁਰਾ ਭਾਈਕਾ ਨੇ ਘਰ ਵਿਚ ਪੱਖੇ ਨਾਲ ਫਾਹਾ ਲੈਕੇ ਆਪਣੀ ਜਿੰਦਗੀ ਸਮਾਪਤ ਕਰ ਲਈ ਹੈ। ਮ੍ਰਿਤਕ ਲਵਪ੍ਰੀਤ ਸਿੰਘ ਦੇ ਵੱਡੇ ਭਰਾ ਮਨਪ੍ਰੀਤ ਸਿੰਘ ਨੇ ਦਸਿਆ ਕਿ ਦੋ ਸਾਲ ਪਹਿਲਾਂ ਇੱਕ ਐਕਸੀਡੈਂਟ ਵਿੱਚ ਉਸਦੇ ਸਿਰ ਵਿੱਚ ਗੰਭੀਰ ਸੱਟਾਂ ਲੱਗਣ ਕਾਰਨ ਓਸਦਾ ਪਹਿਲਾ ਤਿੰਨ ਵਾਰ ਅਪ੍ਰੇਸ਼ਨ ਹੋ ਚੁੱਕਾ ਸੀ ਅਤੇ ਚੋਥੀ ਵਾਰ ਕਰਵਾਉਣ ਦੀ ਤਿਆਰੀ ਵਿੱਚ ਸੀ। ਵਾਰ ਵਾਰ ਆਪ੍ਰੇਸ਼ਨ ਕਰਵਾਉਣ ਤੇ ਲਗਭਗ ਸਾਢੇ ਤਿੰਨ ਲੱਖ ਰੁਪਏ ਦਾ ਕਰਜਾ ਸਿਰ ਹੋ ਚੁੱਕਾ ਸੀ ਜਿਸ ਕਾਰਨ ਉਹ ਕਾਫੀ ਚਿੰਤਾ ਵਿੱਚ ਰਹਿੰਦਾ ਸੀ। ਉਨ੍ਹਾਂ ਨੇ ਦੱਸਿਆ ਕਿ ਘਰ ਵਿਚ ਗਰੀਬੀ ਹੋਣ ਕਰਕੇ ਸਾਡਾ ਪਰਿਵਾਰ ਦਿਹਾੜੀ ਕਰਕੇ ਆਪਣਾ ਘਰ ਚਲਾ ਰਿਹਾ ਹੈ। ਮ੍ਰਿਤਕ ਦੇ ਭਰਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਕਮਰੇ ਵਿੱਚ ਇੱਕਲਾ ਹੀ ਸੁੱਤਾ ਪਿਆ ਸੀ , ਜਦੋਂ ਅਸੀਂ ਸਵੇਰੇ  ਉੱਠ ਕੇ ਦੇਖਿਆ ਤਾਂ ਉਸ ਦੀ ਲਾਸ਼ ਛੱਤ ਵਾਲੇ ਪੱਖੇ ਨਾਲ ਲਟਕ ਰਹੀ ਸੀ।ਇਸੇ ਹੀ ਪਿੰਡ ਵਿੱਚ ਜਗਤਾਰ ਸਿੰਘ (40) ਪੁੱਤਰ ਹਰਬੰਸ ਸਿੰਘ ਜੋਕਿ ਆਪਣੀ ਮਾਸੀ ਕੋਲ ਰਹਿ ਰਿਹਾ ਸੀ । ਮ੍ਰਿਤਕ ਜਗਤਾਰ ਸਿੰਘ ਦੇ ਘਰ ਵੀ ਗਰੀਬੀ ਹੋਣ ਕਰਕੇ ਆਪਣਾ ਗੁਜ਼ਾਰਾ ਦਿਹਾੜੀ ਕਰਕੇ ਕਰਦਾ ਸੀ। ਪਿੰਡ ਵਿੱਚ ਚਰਚਾ ਚੱਲ ਰਹੀ ਹੈ ਕਿ ਮ੍ਰਿਤਕ ਦਾ ਮੋਟਸਾਈਕਲ ਵੀ ਕਿਸੇ ਵਿਅਕਤੀ ਕੋਲ ਗਹਿਣੇ ਪਿਆ ਹੈ, ਜਿਸਦੀ ਵੀ ਉਸਨੂੰ ਕਾਫੀ ਚਿੰਤਾ ਰਹਿੰਦੀ ਸੀ। ਦਿਆਲਪੁਰਾ ਭਾਈਕਾ ਦੇ ਚੌਂਕੀ ਇੰਚਾਰਜ ਜਗਤਾਰ ਸਿੰਘ ਨੇ ਦੱਸਿਆ ਕਿ ਧਾਰਾ 174 ਦੀ ਕਾਰਵਾਈ ਕਰਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਰਾਮਪੁਰਾ ਫੂਲ ਭੇਜ ਦਿੱਤਾ ਗਿਆ ਹੈ । ਇੱਕ ਦਿਨ ਦੋ ਗਰੀਬ ਵਿਅਕਤੀਆਂ ਵੱਲੋਂ ਖੁਦਖੁਸ਼ੀ ਕਰ ਲੈਣ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪੀੜਿਤਾਂ ਦੇ ਪਰਿਵਾਰਾਂ ਨੇ ਪੰਜਾਬ ਸਰਕਾਰ ਵੱਲੋਂ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ।
DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 6 5 9
Users Today : 0
Users Yesterday : 3