ਵੀਹ ਰੁਪਏ ਦੀ ਟਿਕਟ ਪਿੱਛੇ ਬਜ਼ੁਰਗ ਔਰਤ ਨੇ ਬੱਸ ਸਟੈਂਡ ਵਿਖੇ ਪਾਇਆ ਖੌਰੂ

Facebook
Twitter
WhatsApp

 

    ਬਠਿੰਡਾ, 11 ਮਈ (ਗੁਰਪ੍ਰੀਤ ਚਹਿਲ)

ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਮੁਫ਼ਤ ਸਹੂਲਤਾਂ ਨੇ ਸਾਡੀ ਮਾਨਸਿਕਤਾ ਨੂੰ ਕਿੰਨੀ ਕੁ ਢਾਹ ਲਾਈ ਹੈ ਇਸਦੇ ਨਤੀਜੇ ਹੁਣ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਜਿਸ ਤਰਾਂ ਆਪਾਂ ਜਾਣਦੇ ਹੀ ਹਾਂ ਕਿ ਪਿਛਲੀ ਸਰਕਾਰ ਵੱਲੋਂ ਪੰਜਾਬ ਦੀਆਂ ਵਸਨੀਕ ਅਠਾਰਾਂ ਸਾਲਾਂ ਤੋਂ ਉੱਪਰ ਦੀਆਂ ਸਾਰੀਆਂ ਮਹਿਲਾਵਾਂ ਨੂੰ ਸਰਕਾਰੀ ਸਫ਼ਰ ਬਿਲਕੁੱਲ ਫ੍ਰੀ ਕੀਤਾ ਹੋਇਆ ਹੈ, ਜਿਸਨੂੰ ਲੈਕੇ ਬੱਸਾਂ ਦੇ ਕੰਡਕਟਰਾਂ ਅਤੇ ਮਹਿਲਾਵਾਂ ਵਿਚਕਾਰ ਖੜਕਣ ਦੀ ਖ਼ਬਰ ਅਸੀਂ ਅਕਸਰ ਪੜ੍ਹਦੇ ਸੁਣਦੇ ਰਹਿੰਦੇ ਹਾਂ। ਅੱਜ ਬਠਿੰਡਾ ਦੇ ਬੱਸ ਅੱਡੇ ਵਿੱਚ ਉਦੋਂ ਇੱਕ ਨਵਾਂ ਹੰਗਾਵਾ ਹੋ ਗਿਆ ਜਦੋਂ ਇੱਕ ਕਰੀਬ ਸੱਠ ਪੈਂਹਟ ਸਾਲਾ ਬਜੁਰਗ ਔਰਤ ਸਰਕਾਰੀ ਬੱਸ ਅੱਗੇ ਲੰਮੀ ਪੈ ਗਈ। ਪਤਾ ਕਰਨ ਤੇ ਪਤਾ ਲੱਗਿਆ ਕਿ ਉਕਤ ਔਰਤ ਅਤੇ ਉਸਦੇ ਨਾਲ ਇੱਕ ਹੋਰ ਉਸਦਾ ਕੋਈ ਮਰਦ ਰਿਸ਼ਤੇਦਾਰ ਪਿੰਡ ਹਰਰਾਏਪੁਰ ਤੋਂ ਇੱਕ ਸਰਕਾਰੀ ਬੱਸ ਚ ਚੜ੍ਹੇ ।ਔਰਤ ਦੇ ਨਾਲ ਵਾਲੇ ਨੇ ਕਿਤੇ ਵੀਹ ਰੁਪਏ ਪ੍ਰਤੀ ਟਿਕਟ ਦੇ ਹਿਸਾਬ ਨਾਲ ਦੋ ਟਿਕਟਾਂ ਲੈ ਲਈਆਂ। ਅੱਗੇ ਬੈਠੀ ਔਰਤ ਨੇ ਆਪਣਾ ਅਧਾਰ ਕਾਰਡ ਦਿਖਾ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਲੈ ਲਈ। ਜਦੋਂ ਉਕਤ ਔਰਤ ਨੂੰ ਬਠਿੰਡਾ ਪਹੁੰਚਣ ਤੇ ਕੰਡਕਟਰ ਵੱਲੋਂ ਉਸਦੀ ਟਿਕਟ ਕੱਟਣ ਬਾਰੇ ਪਤਾ ਲੱਗਿਆ ਤਾਂ ਉਹ ਉਸ ਸਰਕਾਰੀ ਬੱਸ ਅੱਗੇ ਲੰਮੀ ਪੈ ਗਈ ਅਤੇ ਕਾਫੀ ਹੱਲਾ ਕੀਤਾ। ਆਖਿਰ ਬੱਸ ਵਾਲਿਆਂ ਵੱਲੋਂ ਉਕਤ ਨੂੰ ਵੀਹ ਰੁਪਏ ਵਾਪਿਸ ਕਰਕੇ ਆਪਣਾ ਖਹਿੜਾ ਛੁਡਾਇਆ ਗਿਆ।ਬੱਸ ਸਟੈਂਡ ਉੱਤੇ ਵਾਪਰੀ ਇਸ ਅਨੋਖੀ ਘਟਨਾ ਦੀ ਲੰਬਾ ਸਮਾਂ ਚਰਚਾ ਹੁੰਦੀ ਰਹੀ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 6 5 9
Users Today : 0
Users Yesterday : 3