ਜੈਤੋ, 7 ਮਈ ( ਰਮੇਸ਼ ਸਿੰਘ ਰਾਵਤ ) ਪ੍ਰੀਸ਼ਦ ਭਵਨ ਜੈਤੋ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਦੀ ਤਰਫੋਂ ‘ ਮਦਰ’ਜ ਡੇ ‘ ਬਾਬਤ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਅੰਜੂ ਮਿੱਤਲ ਨੇ ਕੀਤੀ, ਜਿਸ ਵਿੱਚ ਪ੍ਰੀਸ਼ਦ ਵੱਲੋਂ ਚਲਾਏ ਜਾ ਰਹੇ ਸਿਲਾਈ ਸੈਂਟਰ ਅਤੇ ਬਿਊਟੀ ਕੇਅਰ ਟਰੇਨਿੰਗ ਸੈਂਟਰ ਦੀਆਂ ਵਿਦਿਆਰਥਣਾਂ ਅਤੇ ਪ੍ਰੀਸ਼ਦ ਪਰਿਵਾਰ ਦੀਆਂ ਔਰਤਾਂ ਨੇ ਹਿੱਸਾ ਲਿਆ।ਵਿਦਿਆਰਥਣ ਭਾਰਤੀ ਨੇ ‘ ਮਦਰ’ਜ ਡੇ ‘ ਬਾਰੇ ਕਵਿਤਾ ਸੁਣਾਈ । ਰਜਨੀ, ਖੁਸ਼ੀ, ਮਨਪ੍ਰੀਤ ਅਤੇ ਸੋਨੂੰ ਨੇ ਗੀਤ ਗਾਏ ਅਤੇ ਗਿੱਧਾ ਅਤੇ ਸਮੂਹ ਗੀਤ ਵੀ ਪੇਸ਼ ਕੀਤਾ।
ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਪ੍ਰੀਸ਼ਦ ਦੀ ਮਹਿਲਾ ਮੁਖੀ ਸੁਰਜੀਤ ਕੌਰ, ਬਿਊਟੀ ਕੇਅਰ ਟਰੇਨਿੰਗ ਸੈਂਟਰ ਇੰਚਾਰਜ ਰੇਣੂ ਜੈਨ, ਰੀਨਾ ਗੋਇਲ, ਮਮਤਾ ਜਿੰਦਲ, ਭਾਵਨਾ ਅਤੇ ਮੋਨਿਕਾ ਆਦਿ ਨੇ ਮੁੱਖ ਭੂਮਿਕਾ ਨਿਭਾਈ।
ਸਮਾਗਮ ਵਿੱਚ ਹਾਜ਼ਰ ਸਭ ਤੋਂ ਸੀਨੀਅਰ ਔਰਤਾਂ ਵਿੱਚੋਂ ਮਥਲੇਸ਼ ਜੈਨ ਨੂੰ ‘ਮਦਰ ਆਫ਼ ਦਾ ਡੇ’, ਚੰਦਰਕਲਾ ਜਿੰਦਲ ਨੂੰ ਪਹਿਲੀ ਰਨਰ ਅੱਪ ਅਤੇ ਸ਼ਕੁੰਤਲਾ ਦੇਵੀ ਅਰੋੜਾ ਨੂੰ ਸੈਕਿੰਡ ਰਨਰ ਅੱਪ ਵਜੋਂ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਵਿੱਚ ਸਿਲਾਈ ਸੈਂਟਰ ਇੰਚਾਰਜ ਸ਼ਿਲਪਾ ਵਾਲੀਆ, ਵੀਨਾ ਬਾਂਸਲ, ਸੁਮਨ ਕੋਚਰ, ਸੰਗੀਤਾ ਅਤੇ ਪ੍ਰਿਅੰਕਾ ਹਾਜ਼ਰ ਸਨ।
Author: DISHA DARPAN
Journalism is all about headlines and deadlines.