ਬਠਿੰਡਾ, 06 ਮਈ (ਗੁਰਪ੍ਰੀਤ ਚਹਿਲ)
ਰਿਸ਼ਵਤ ਦੇ ਕੇਸ ਵਿੱਚ ਫੜੇ ਗਏ ਪਟਵਾਰੀ ਦੇ ਹੱਕ ਵਿੱਚ ਹੜਤਾਲ ਕਰਕੇ ਲੋਕਾਂ ਨੂੰ ਬੇਵਜ੍ਹਾ ਖੱਜਲ ਖੁਆਰ ਕਰਨ ਵਾਲੇ ਲੋਕਾਂ ਨਾਲ ਸਰਕਾਰ ਨੂੰ ਸਖਤੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਜੇਕਰ ਪਟਵਾਰੀ ਆਪਣੇ ਸਾਥੀ ਪਟਵਾਰੀ ਦਾ ਗ਼ਲਤ ਹੋਣ ਦੇ ਬਾਵਜੂਦ ਸਾਥ ਦਿੰਦਿਆਂ ਹੜਤਾਲ ਜ਼ਾਰੀ ਰੱਖਦੇ ਹਨ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾ ਲੋਕਾਂ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕਰੇ ਕਿਉਂ ਕਿ ਬੜੇ ਨੌਜਵਾਨ ਪੜੇ ਲਿਖੇ ਬੇਰੋਜ਼ਗਾਰ ਘੁੰਮ ਰਹੇ ਹਨ। ਇਹਨਾ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਤਲਵੰਡੀ ਸਾਬੋ ਦੇ ਪ੍ਰਧਾਨ ਮਹਿਮਾ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜੇਕਰ ਉਕਤ ਪਟਵਾਰੀ ਨਿਰਦੋਸ਼ ਹੈ ਤਾਂ ਵੀ ਉਸ ਨਾਲ ਪੂਰਾ ਇਨਸਾਫ ਕਰਨਾ ਚਾਹੀਦਾ ਹੈ।ਪਰ ਜੇਕਰ ਉਕਤ ਪਟਵਾਰੀ ਤੇ ਲੱਗੇ ਇਲਜ਼ਾਮ ਸਹੀ ਪਾਏ ਜਾਂਦੇ ਹਨ ਤਾਂ ਅਜਿਹੇ ਭ੍ਰਿਸ਼ਟਾਚਾਰੀ ਨੂੰ ਮਿਸਾਲ ਸਜਾ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਰੂਪੀ ਘੁੰਣ ਨੇ ਖਾ ਲਿਆ ਹੈ ਹੁਣ ਸਰਕਾਰ ਬਦਲ ਚੁੱਕੀ ਹੈ ਅਤੇ ਲੋਕ ਸੁਚੇਤ ਹੋ ਗਏ ਹਨ ਅਤੇ ਇਹਨਾ ਲੋਕਾਂ ਨੂੰ ਵੀ ਹੁਣ ਹੱਕ ਦੀ ਕਮਾਈ ਉੱਤੇ ਗੁਜ਼ਾਰਾ ਕਰਨਾ ਸਿੱਖ ਲੈਣਾ ਚਾਹੀਦਾ ਹੈ।
Author: DISHA DARPAN
Journalism is all about headlines and deadlines.