ਬਾਲਿਆਂਵਾਲੀ, 20 ਅਪ੍ਰੈਲ ( ਰਾਵਤ ) ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਜਾਦੀ ਕਾ ਅਮ੍ਰਿਤ ਮਹਾਂਉਤਸਵ ਤਹਿਤ ਸਿਵਲ ਸਰਜਨ ਬਠਿੰਡਾ ਡਾ. ਬਲਵੰਤ ਸਿੰਘ ਜੀ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਅਤੇ ਸੀਨੀਅਰ ਮੈਡੀਕਲ ਅਫਸਰ ਬਾਲਿਆਂਵਾਲੀ ਡਾ. ਅਸ਼ਵਨੀ ਕੁਮਾਰ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਸਿਹਤ ਮੇਲਾ ਮਿਤੀ 22 ਅਪ੍ਰੈਲ 2022 ਨੂੰ ਸਵੇਰੇ 10 ਵਜੇ ਸਿਵਲ ਹਸਪਤਾਲ ਬਾਲਿਆਂਵਾਲੀ ਵਿਖੇ ਲਗਾਇਆ ਜਾ ਰਿਹਾ ਹੈ । ਇਸ ਸਿਹਤ ਮੇਲੇ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਸ੍ਰ. ਸੁਖਵੀਰ ਸਿੰਘ ਮਾਈਸਰਖਾਨਾ ਹੋਣਗੇ ।ਡਾ. ਅਸ਼ਵਨੀ ਕੁਮਾਰ ਨੇ ਇਸ ਸਿਹਤ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਕਿ ਇਸ ਸਿਹਤ ਮੇਲੇ ਵਿੱਚ ਡਾ. ਕਮਲਦੀਪ ਸਿੰਘ ਮੈਡੀਕਲ ਅਫਸਰ, ਡਾ. ਨਰਵਿੰਦਰਜੀਤ ਕੌਰ (ਚਮੜੀ ਰੋਗਾਂ ਦੇ ਮਾਹਿਰ) ਡਾ. ਸੀਮਾ ਗਰਗ ਮੈਡੀਕਲ ਅਫਸਰ, ਡਾ. ਸੁਸਾਂਤ ਗਰਗ (ਮੈਡੀਸਨ), ਡਾ. ਗੋਬਿੰਦ (ਹੱਡੀਆਂ ਅਤੇ ਜੋੜਾਂ ਦੇ ਮਾਹਿਰ), ਡਾ. ਡਿੰਪੀ ਕੱਕੜ (ਅੱਖਾਂ ਦੇ ਸਰਜਨ), ਡਾ. ਲਵਦੀਪ ਰੋਹੇਲ (ਦੰਦਾਂ ਦੇ ਮਾਹਿਰ), ਡਾ. ਅਸ਼ੀਸ ਬਜਾਜ (ਬੱਚਿਆਂ ਦੇ ਮਾਹਿਰ) ਵੱਲੋਂ ਮਰੀਜਾਂ ਦਾ ਮੁਫਤ ਚੈਕਅੱਪ ਕੀਤਾ ਜਾਵੇਗਾ ਅਤੇ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ । ਉਹਨਾਂ ਦੱਸਿਆ ਕਿ ਇਸ ਮੌਕੇ ਲੋੜੀਂਦੇ ਮਰੀਜਾਂ ਦੇ ਮੁਫਤ ਲੈਬਰਾਟਰੀ ਟੈਸਟ ਵੀ ਕੀਤੇ ਜਾਣਗੇ । ਹਰ ਇੱਕ ਵਿਅਕਤੀ ਦਾ ਹੈਲਥ ਆਈ.ਡੀ. ਕਾਰਡ ਬਣਾਇਆ ਜਾਵੇਗਾ ਜਿਸ ਲਈ ਆਧਾਰ ਕਾਰਡ ਅਤੇ ਮੋਬਾਈਲ ਨੰਬਰ ਲੋੜੀਦਾ ਹੋਵੇਗਾ । ਇਸ ਮੌਕੇ ਆਯੂਸ਼ ਵਿਭਾਗ ਵੱਲੋਂ ਯੋਗਾ ਸ਼ੈਸਨ ਵੀ ਕਰਵਾਇਆ ਜਾਵੇਗਾ । ਮਰੀਜਾਂ ਲਈ ਟੈਲੀਮੈਡੀਸਨ ਸ਼ੈਸਨ ਹੋਵੇਗਾ । ਇਸ ਮੌਕੇ ਕੋਵਿਡ ਸੈਪਲੰਿਗ ਅਤੇ ਕੋਵਿਡ ਟੀਕਾਕਰਨ ਵੀ ਕੀਤਾ ਜਾਵੇਗਾ । ਨਸ਼ਾ ਛੁਡਾਊ, ਮੈਂਟਲ ਹੈਲਥ, ਫੈਮਿਲੀ ਪਲਾਨਿੰਗ, ਅਤੇ ਟੀਬੀ ਆਦਿ ਲਈ ਕਾਊਸਲੰਿਗ ਸ਼ੈਸਨ ਦਾ ਵੀ ਪ੍ਰਬੰਧ ਹੋਵੇਗਾ ।ਡਾ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਇਸ ਸਿਹਤ ਮੇਲੇ ਵਿੱਚ ਜਿਲਾ ਪ੍ਰਸ਼ਾਸਨਿਕ ਅਧਿਕਾਰੀ ਅਤੇ ਹੋਰਨਾਂ ਵੱਖ ਵੱਖ ਵਿਭਾਗਾਂ ਤੋਂ ਵੀ ਅਧਿਕਾਰੀ ਕਰਮਚਾਰੀ ਸਿਰਕਤ ਕਰਨਗੇ । ਉਹਨਾਂ ਬਾਲਿਆਂਵਾਲੀ ਦੇ ਆਸ ਪਾਸ ਦੇ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਇਸ ਸਿਹਤ ਮੇਲੇ ਵਿੱਚ ਸਮੇਂ ਸਿਰ ਆਕੇ ਲਾਭ ਉਠਾਇਆ ਜਾਵੇ ।
Author: DISHA DARPAN
Journalism is all about headlines and deadlines.