ਬਾਬਾ ਸਾਹਿਬ ਦੀ ਜੀਵਨੀ ਤੇ ਆਧਾਰਿਤ ਲਘੂ ਨਾਟਕ ਵੇਖ ਹਰ ਸ਼ਖਸ ਦੀਆਂ ਅੱਖਾਂ ਵਿੱਚ ਝਲਕਿਆ ਬਾਬਾ ਸਾਹਿਬ ਦੇ ਪ੍ਰਤੀ ਪ੍ਰੇਮ

Facebook
Twitter
WhatsApp
ਬਾਬਾ ਸਾਹਿਬ ਦੀਆਂ ਸ਼ਿਖਿਆਵਾਂ ਨੂੰ ਪ੍ਰੈਕਟਿਕਲ ਤੌਰ ਤੇ ਹਰ ਨਾਗਰਿਕ ਤੱਕ ਪੰਹੁਚਾਉਣ ਦੀ ਹੈ ਲੋੜ  :  ਬੱਗਾ
ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪ੍ਰੰਬਧਕ ਕਮੇਟੀ ਗੁਰੂ ਹਰ ਰਾਏ ਨਗਰ ਨੇ ਕਰਵਾਇਆ ਸੀ ਸੋਮਨਾਥ ਬਾਲੀ ਦੀ ਅਗਵਾਈ ਹੇਠ ਨਾਟਕ ਦਾ ਮੰਚਨ

ਲੁਧਿਆਣਾ, 20 ਅਪ੍ਰੈਲ (ਰਾਵਤ) – ਗੁਰੂ ਹਰ ਰਾਏ ਨਗਰ ਸਥਿਤ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪ੍ਰੰਬਧਕ ਕਮੇਟੀ ਨੇ ਸਭਾ ਪ੍ਰਧਾਨ ਸੋਮਨਾਥ ਬਾਲੀ ਦੀ ਅਗਵਾਈ ਹੇਠ ਨੋਜਵਾਨ ਵਰਗ ਨੂੰ ਬਾਬਾ ਸਾਹਿਬ ਬੀ. ਆਰ ਅੰਬੇਦਕਰ ਦੀ ਜੀਵਨੀ ਤੋਂ ਜਾਣੂ ਕਰਵਾਉਣ ਲਈ ਲਘੂ ਨਾਟਕ ਦਾ ਮੰਚਨ ਕਰਵਾਇਆ ।  ਪ੍ਰਗਤੀ ਕਲਾ ਕੇਂਦਰ ਲਾਦੜਾਂ ਦੇ ਵੱਲੋਂ ਬਾਬਾ ਸਾਹਿਬ ਦੀ ਜੀਵਨੀ ਤੇ ਪੇਸ਼ ਨਾਟਕ ਵੇਖ ਹਰ ਸ਼ਖਸ ਦੀਆਂ  ਅੱਖਾਂ ਵਿੱਚ ਬਾਬਾ ਸਾਹਿਬ ਦੇ ਪ੍ਰਤੀ ਪ੍ਰੇਮ ਝਲਕਦਾ ਹੋਇਆ ਨਜ਼ਰ  ਆਇਆ ।  ਵਿਧਾਇਕ ਚੌਧਰੀ ਮਦਨ ਲਾਲ ਬੱਗਾ ਬਤੋਰ ਮੁੱਖਮਹਿਮਾਨ  ਸ਼ਾਮਿਲ ਹੋਏ ।  ਉਥੇ ਹੀ ਸ਼੍ਰ੍ਰੀ ਗੁਰੂ ਰਵਿਦਾਸ ਮੰਦਿਰ  ਸਭਾ ਬਸਤੀ ਜੋਧੇਵਾਲ  ਦੇ ਪ੍ਰਧਾਨ ਜਿੰਦਰਪਾਲ ਦੜੌਚ ਵਿਸ਼ੇਸ਼ ਤੌਰ ਤੇ ਮੌਜੂਦ ਹੋਏ ।  ਚੌਧਰੀ ਬੱਗਾ ਨੇ ਲੱਘੂ ਨਾਟਕ ਰਾਹੀਂ ਬਾਬਾ ਸਾਹਿਬ ਦੀ ਜੀਵਨੀ ਦੀ ਜਾਣਕਾਰੀ ਭਾਵੀ ਪੀੜ੍ਹੀਆਂ ਤੱਕ ਪੰਹੁਚਾਉਣ ਦੀ ਪ੍ਰੰਸ਼ਸਾ ਕਰਦੇ ਹੋਏ ਕਿਹਾ ਦੀ ਅਗਿਆਨਤਾ  ਦੇ ਹਨ੍ਹੇਰੇ ਨੂੰ ਮਿਟਾਉਣ ਲਈ ਬਾਬਾ ਸਾਹਿਬ ਨੇ ਸਿੱਖਿਆ ਰੁਪੀ ਦੀਵੇ ਦੀ ਰੋਸ਼ਨੀ ਦਿਖਾ ਕੇ ਸਾਨੂੰ ਸਾਮਾਜਿਕ ਸਮਾਨਤਾ ਦੇ ਅਧਿਕਾਰਾਂ ਦੇ ਪ੍ਰਤੀ ਜਾਗਰੁਕ ਕੀਤਾ ।  ਬਾਬਾ ਸਾਹਿਬ ਦੀਆਂ ਸ਼ਿਖਿਆਵਾਂ ਨੂੰ ਜ਼ੁਬਾਨੀ ਨਹੀਂ ਸਗੋਂ ਪ੍ਰੈਕਟਿਕਲ ਤੌਰ ਤੇ ਹਰ ਨਾਗਰਿਕ ਤੱਕ ਪੰਹੁਚਾਉਣ ਦੀ ਲੋੜ ਹੈ ।  ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫਤਰਾਂ ਵਿੱਚ ਬਾਬਾ ਸਾਹਿਬ ਦੀ ਪ੍ਰਤਿਮਾ ਸਥਾਪਤ ਕਰਣ ਦੇ ਮਕਸਦ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਜ਼ਾਦੀ  ਦੇ ਬਾਅਦ ਹਰ ਸਰਕਾਰ ਨੇ ਬਾਬਾ ਸਾਹਿਬ ਦੇ ਨਾਮ ਤੇ ਵੋਟ ਬੈਂਕ ਤਾਂ ਮਜਬੂਤ ਕੀਤਾ ਮਗਰ ਬਾਬਾ ਸਾਹਿਬ ਨੂੰ ਸਨਮਾਨ ਨਹੀਂ ਦਿੱਤਾ ।  ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪ੍ਰੰਬਧਕ ਕਮੇਟੀ ਗੁਰੂ ਗਰ ਰਾਏ  ਨਗਰ  ਦੇ ਪ੍ਰਧਾਨ ਸੋਮਨਾਥ ਬਾਲੀ ਨੇ ਡਾ. ਬੀ. ਆਰ ਅੰਬੇਦਕਰ ਜੀ  ਨੂੰ ਵਿਸ਼ੇਸ਼ ਵਰਗ ਦਾ ਨਹੀਂ ਸਗੋਂ ਭਾਰਤ ਦੇਸ਼ ਦਾ ਮਸੀਹਾ ਦੱਸਦੇ ਹੋਏ ਕਿਹਾ ਕਿ ਬਾਬਾ ਸਾਹਿਬ ਨੇ ਭਾਰਤੀ ਸੰਵਿਧਾਨ ਵਿੱਚ ਦੇਸ਼ ਹਰ ਨਾਗਰਿਕ  ਦੇ ਹਿਤਾਂ ਦੀ ਰੱਖਿਆ ਲਈ ਕਦਮ  ਚੁੱਕੇ । ਇਸ ਲਈ ਉਨ੍ਹਾਂ ਨੂੰ ਵਿਸ਼ੇਸ਼ ਵਰਗ  ਦੇ ਨਾਲ ਜੋੜਨ ਦੀ ਬਜਾਏ ਭਵਿੱਖ ਵਿੱਚ ਹਰ ਵਰਗ ਦਾ ਮਸੀਹਾ ਲਿਖਿਆ ਜਾਵੇ ।  ਨਾਟਕ ਦੀ ਸਮਾਪਤੀ ਤੇ ਅਟੂਟ ਲੰਗਰ ਲਗਾਇਆ ਗਿਆ । ਐਕਸਿਅਨ ਪ੍ਰਸ਼ੋਤਮ ਲਾਲ ਕਜਲਾ, ਸ਼ੰਕਰ ਦਾਸ ਲੋਈ, ਸੁਰਜੀਤ ਪੋਲ, ਡਾ. ਆਸ਼ੀਸ਼ ਸੌਂਧੀ, ਕੁਲਵੰਤ ਜੱਖੂ, ਰਜਿੰਦਰ ਸਰੋਏ, ਰਮੇਸ਼ ਪਾਲ ਮੱਲ, ਪੱਪਾ ਬੱਤਰਾ, ਲੱਕੀ ਨਾਹਰ, ਰਿਸ਼ੀ ਜੈਨ, ਸਭਾ ਚੇਅਰਮੈਨ ਕਸ਼ਮੀਰੀ ਲਾਲ ਸੰਧੂ, ਜਨਰਲ ਸੱਕਤਰ ਰਾਮ ਲਾਲ ਸਿੱਧੂ, ਚਰਨਜੀਤ ਸਿੰਘ, ਗੁਰਮੇਲ ਸਿੰਘ, ਦਵਿੰਦਰਪਾਲ, ਰਾਜਿੰਦਰ ਕੁਮਾਰ,  ਤੇਜਪਾਲ, ਲੇਖਰਾਜ, ਮੋਜਰ ਲੋਹਟ, ਬਲਵੀਰ ਸਿੰਘ, ਬਲਵਿੰਦਰ ਜੱਸੀ, ਬਲਵੀਰ ਸਿੰਘ, ਹਰਮੇਸ਼ ਸਿੰਘ,ਧੀਰਜ ਕੁਮਾਰ,ਅਮਰ ਸਿੰਘ, ਸਤਵੰਤ ਕੁਮਾਰ, ਅਮਰਜੀਤ, ਅਵਤਾਰ ਰਾਮ, ਕੁਲਵੀਰ ਸਿੰਘ, ਡਾ. ਰਾਮਜੀਤ ਸੂਦ, ਨਰਿੰਦਰ ਬਿੱਟੂ, ਰਜਿੰਦਰ ਮੂਲਨਿਵਾਸੀ, ਰਮੇਸ਼ ਰਸੀਲਾ, ਸੁੱਖ ਰਾਮ ਲਾਖਾ, ਲੇਖ ਰਾਜ ਸੂਦ, ਜਸਵੀਰ, ਦਰਸ਼ਨ ਲਾਲ ਨੇ ਹਾਜਰ ਜਨਸਮੂਹ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਦੀ ਵਧਾਈ ਦਿੱਤੀ ।  ਸਭਾ ਚੇਅਰਮੈਨ ਕਸ਼ਮੀਰੀ ਲਾਲ ਸੰਧੂ ਅਤੇ ਪ੍ਰਧਾਨ ਸੋਮਨਾਥ ਬਾਲੀ ਨੇ ਸਮਾਗਮ ਦੀ ਸਫਲਤਾ ਵਿੱਚ ਸਹਿਯੋਗ ਕਰਣ ਵਾਲੀਆਂ ਸ਼ਖਸ਼ਿਅਤਾਂ ਅਤੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 6 5 9
Users Today : 0
Users Yesterday : 3