ਲੋੜਵੰਦ ਪਰਿਵਾਰਾਂ ਦੇ 229 ਬੱਚਿਆਂ ਨੂੰ ਖਿਡੌਣੇ ਤੇ ਖਾਣ-ਪੀਣ ਦਾ ਸਮਾਨ ਵੰਡਿਆ
ਮਾਨਸਾ, 17 ਅਪ੍ਰੈਲ (ਗੁਰਪ੍ਰੀਤ ਚਹਿਲ)
ਡੇਰਾ ਸੱਚਾ ਸੌਦਾ ਸਰਸਾ ਦੇ ਪਵਿੱਤਰ ਸਥਾਪਨਾ ਮਹੀਨੇ ਦੇ ਸਬੰਧ ’ਚ ਅੱਜ ਇੱਥੇ ਡੇਰਾ ਸਰਸਾ ਦੀ ਬ੍ਰਾਂਚ ਸ਼ਾਹ ਸਤਿਨਾਮ ਜੀ ਅਮਨਪੁਰਾ ਧਾਮ ’ਚ ਹੋਈ ਨਾਮ ਚਰਚਾ ’ਚ ਹਜ਼ਾਰਾਂ ਦੀ ਗਿਣਤੀ ’ਚ ਸਾਧ ਸੰਗਤ ਪੁੱਜੀ। ਪੰਜਾਬ ’ਚ ਭਾਵੇਂ ਹਾੜੀ ਦਾ ਕੰਮ ਸਿਖਰਾਂ ’ਤੇ ਹੈ ਪਰ ਇਸਦੇ ਬਾਵਜ਼ੂਦ ਸਾਧ ਸੰਗਤ ਦਾ ਵੱਡੀ ਗਿਣਤੀ ’ਚ ਇਕੱਠੇ ਹੋਣਾ ਹੈਰਾਨੀਜ਼ਨਕ ਹੈ। ਇੱਥੋਂ ਦੇ ਪ੍ਰਬੰਧਕਾਂ ਨੇ ਦਾਅਵਾ ਕੀਤਾ ਸੀ ਕਿ ਉਨਾਂ ਵੱਲੋਂ ਪੂਰੇ ਪ੍ਰਬੰਧ ਨੇ ਪਰ ਇਕੱਠ ਅੱਗੇ ਪ੍ਰਬੰਧ ਛੋਟੇ ਪੈ ਗਏ। ਹਜ਼ਾਰਾਂ ਦੀ ਗਿਣਤੀ ’ਚ ਪੁੱਜੀ ਸੰਗਤ ਨੇ ਹੱਥ ਖੜੇ ਕਰਕੇ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਤੇਜ਼ ਕਰਨ ਦਾ ਪ੍ਰਣ ਲਿਆ। ਲੋੜਵੰਦ ਪਰਿਵਾਰਾਂ ਦੇ 229 ਬੱਚਿਆਂ ਨੂੰ ਖਿਡੌਣ ਅਤੇ ਖਾਣ ਪੀਣ ਦਾ ਸਮਾਨ ਵੀ ਇਸ ਮੌਕੇ ਵੰਡਿਆ ਗਿਆ।
ਨਾਮ ਚਰਚਾ ਮੌਕੇ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਨਮੋਲ ਬਚਨ (ਰਿਕਾਰਡਡ) ਸਾਧ ਸੰਗਤ ਨੂੰ ਸੁਣਾਏ ਗਏ। ਰਿਕਾਰਡਡ ਵੀਡੀਓ ’ਚ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਖਿਆ ਕਿ ਡੇਰਾ ਸੱਚਾ ਸੌਦਾ ਸਰਵ ਧਰਮ ਸਾਂਝਾ ਹੈ, ਜਿੱਥੇ ਸਭ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਤੇ ਕਰਨਾ ਸਿਖਾਇਆ ਜਾਂਦਾ ਹੈ। ਉਨਾਂ ਕਿਹਾ ਕਿ ਸੰਨ 1948 ਤੋਂ ਲੈ ਕੇ ਹੁਣ ਤੱਕ ਕਦੇ ਵੀ ਕਿਸੇ ਨੂੰ ਵੀ ਕੋਈ ਬੁਰਾ ਸ਼ਬਦ ਨਹੀਂ ਬੋਲਿਆ, ਅਸੀਂ ਤਾਂ ਸਭ ਦਾ ਸਤਿਕਾਰ ਕਰਦੇ ਹਾਂ। ਇਸ ਮੌਕੇ ਪੰਛੀਆਂ ਦੀ ਸਾਂਭ ਸੰਭਾਲ ਦੇ ਦਿੱਤੇ ਸੰਦੇਸ਼ ਤਹਿਤ ਪੰਛੀਆਂ ਨੂੰ ਗਰਮੀ ਤੋਂ ਬਚਾਉਣ ਲਈ ਪਾਣੀ ਦੇ ਕਟੋਰੇ ਰੱਖਣ ਅਤੇ ਚੋਗਾ ਪਾਉਣ ਦਾ ਸੁਨੇਹਾ ਦਿੰਦੀ ਡਾਕੂਮੈਂਟਰੀ ਵੀ ਦਿਖਾਈ ਗਈ। ਪੰਜਾਬ ਦੇ 45 ਮੈਂਬਰ ਹਰਚਰਨ ਸਿੰਘ ਇੰਸਾਂ ਨੇ ਆਖਿਆ ਕਿ ਡੇਰਾ ਸੱਚਾ ਸੌਦਾ ਜਿਸਦੀ ਨੀਂਹ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸੰਨ 1948 ’ਚ 29 ਅਪ੍ਰੈਲ ਨੂੰ ਰੱਖੀ ਸੀ। ਰੂਹਾਨੀਅਤ ਦੇ ਇਸ ਕੇਂਦਰ ’ਚੋਂ ਇਨਸਾਨੀਅਤ ਦਾ ਪਾਠ ਪੜਾ ਕੇ ਸਿ੍ਰਸ਼ਟੀ ਦੀ ਸੇਵਾ ਕਰਨਾ ਸਿਖਾਇਆ ਜਾਂਦਾ ਹੈ ਕਿਉਂਕਿ ਇਨਸਾਨੀਅਤ ਹੀ ਧਰਮ ਹੈ। ਉਨਾਂ ਕਿਹਾ ਕਿ ਵਧ ਰਹੀ ਅੱਛਾਈ ਨੂੰ ਰੋਕਣ ਲਈ ਸਮੇਂ-ਸਮੇਂ ਸਿਰ ਕੁੱਝ ਸ਼ਰਾਰਤੀ ਲੋਕਾਂ ਵੱਲਂ ਤਰਾਂ-ਤਰਾਂ ਦੇ ਹਥਕੰਡੇ ਅਪਣਾਏ ਜਾਂਦੇ ਹਨ ਪਰ ਕਰੋੜਾਂ ਦੀ ਸਾਧ ਸੰਗਤ ਦਾ ਡੇਰਾ ਸੱਚਾ ਸੌਦਾ ਪ੍ਰਤੀ ਅਟੱਲ ਵਿਸ਼ਵਾਸ ਹੈ, ਜਿਸ ਕਰਕੇ ਅੱਜ ਵੀ ਕਰੋੜਾਂ ਦੀ ਗਿਣਤੀ ’ਚ ਸਾਧ ਸੰਗਤ ਡੇਰੇ ਨਾਲ ਜੁੜੀ ਹੋਈ ਹੈ ਤੇ ਪਹਿਲਾਂ ਦੀ ਤਰਾਂ ਹੀ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਅੱਗੇ ਵਧਾ ਰਹੀ ਹੈ। ਸਾਧ ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰ ਚੇਅਰਮੈਨ ਰਾਮ ਸਿੰਘ ਨੇ ਆਖਿਆ ਕਿ ਦੇਸ਼-ਵਿਦੇਸ਼ ’ਚ ਵਸਦੀ ਡੇਰਾ ਸੱਚਾ ਸੌਦਾ ਨਾਲ ਜੁੜੀ ਸਾਧ ਸੰਗਤ ਇਸ ਮਹੀਨੇ ਨੂੰ ਪਵਿੱਤਰ ਸਥਾਪਨਾ ਦਿਵਸ ਮਹੀਨੇ ਵਜੋਂ ਮਨਾਉਂਦੀ ਹੋਈ ਮਾਨਵਤਾ ਭਲਾਈ ਦੇ ਕਾਰਜ ਕਰ ਰਹੀ ਹੈ, ਜਿਸ ਤਹਿਤ ਅੱਜ ਵੀ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਖਿਡੌਣੇ ਅਤੇ ਖਾਣ ਪੀਣ ਦਾ ਸਮਾਨ ਵੰਡਿਆ ਗਿਆ। ਮੈਂਬਰ ਸਾਧ ਸੰਗਤ ਰਾਜਨੀਤਿਕ ਵਿੰਗ ਪਰਮਜੀਤ ਇੰਸਾਂ ਨੰਗਲ ਕਲਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ 1948 ਤੋਂ ਜਦੋਂ ਦੀ ਡੇਰਾ ਸੱਚਾ ਸੌਦਾ ਦੀ ਸਥਾਪਨਾ ਹੋਈ ਹੈ, ਉਦੋਂ ਤੋਂ ਲੈ ਕੇ ਸਾਧ ਸੰਗਤ ਮਾਨਵਤਾ ਭਲਾਈ ਦੇ ਕਾਰਜ ਕਰਦੀ ਆ ਰਹੀ ਹੈ। ਕਰੋੜਾਂ ਹੱਥ ਸਤਿਗੁਰੂ ਦੀ ਸਿੱਖਿਆ ’ਤੇ ਚਲਦੇ ਹੋਏ ਮਨੁੱਖਤਾ ਦਾ ਭਲਾ ਕਰਦੇ ਹਨ। ਜਦੋਂ ਕਿਤੇ ਵੀ ਕਿਤੇ ਕੋਈ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਹਰ ਸੰਭਵ ਮੱਦਦ ਕਰਨ ਲਈ ਪੁੱਜਦੇ ਹਨ। ਇਸ ਮੌਕੇ ਲੋੜਵੰਦ ਪਰਿਵਾਰਾਂ ਦੇ 229 ਬੱਚਿਆਂ ਨੂੰ 138 ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਖਿਡੌਣੇ ਅਤੇ ਖਾਣ ਦਾ ਸਮਾਨ ਦਿੱਤਾ ਗਿਆ। ਸਮਾਨ ਮਿਲਣ ’ਤੇ ਮਾਸੂਮ ਬੱਚਿਆਂ ਦੇ ਚਿਹਰਿਆਂ ’ਤੇ ਮੁਸਕਾਨ ਦਿਖਾਈ ਦਿੱਤੀ।
Author: DISHA DARPAN
Journalism is all about headlines and deadlines.