ਸਤੀ ਤੇ ਸਵਿੱਤਰੀ ਇਹ ਨਾਮ ਕੀਹਨੇ ਦੇ ਦਿੱਤੇ
ਸੁੰਦਰ ਸੁਸ਼ੀਲ ਸਾਰੇ ਨਾਮ ਕੀਹਨੇ ਦੇ ਦਿੱਤੇ
ਆਪਣੇ ਹੀ ਘਰ ‘ਚ ਬਿਗਾਨੀ ਜੋ ਹੁੰਦੀ ਏ
ਵੇਸ਼ਵਾ ਤੇ ਬੇਵਾ ਇਹ ਨਾਮ ਕੀਹਨੇ ਦੇ ਦਿੱਤੇ
ਨਿੱਕੀ ਜਿਹੀ ਬਾਲੜੀ ਨੂੰ ਦੁਰਗਾ ਕਹਿ ਪੂਜਦੇ
ਕੰਜ਼ਰੀ ਕੁਲਹਿਣੀ ਇਹ ਨਾਮ ਕੀਹਨੇ ਦੇ ਦਿੱਤੇ
ਰਾਜ ਸੁਭਾਵਾਂ ਵਿੱਚ ਕਦੇ ਜੂਏ ਵਿੱਚ ਜਿੱਤ ਲੈਂਦੇ
ਦਾਸੀ ਦੇਵਦਾਸੀ ਸਾਰੇ ਨਾਮ ਕੀਹਨੇ ਦੇ ਦਿੱਤੇ
ਨੱਕ ਕੰਨ ਵੱਢ ਦਿੰਦੇ ਸੂਰਮੇ ਵੀ ਕਹਾਉਣ ਜੋ
ਲਕੀਰ ਦੀ ਫ਼ਕੀਰ ਇਹ ਨਾਮ ਕੀਹਨੇ ਦੇ ਦਿੱਤੇ
ਬਾਂਹ ਫੜ੍ਹ ਕੱਢ ਦਿੰਦੇ ਆਪਦੇ ਮਹਿਲਾਂ ਵਿੱਚੋਂ
ਜਤ ਸਤ ਔਰਤ ਨੂੰ ਨਾਮ ਕੀਹਨੇ ਦੇ ਦਿੱਤੇ
ਇੱਜ਼ਤ ਬਚਾਉਂਦੀ ਉਹ ਸਾਹ ਛੱਡ ਜਾਂਦੀ ਜੋ
ਬੁਰਕਾ ਤੇ ਘੁੰਡ ਇਹ ਨਾਮ ਕੀਹਨੇ ਦੇ ਦਿੱਤੇ
ਬਾਬਲੇ ਦੀ ਪੱਗ ਨੂੰ ਦਾਗ਼ ਤੋਂ ਬਚਾਉਂਦੀ ਰਹੇ
ਸ਼ਰਮ ਤੇ ਇੱਜ਼ਤ ਇਹ ਨਾਮ ਕੀਹਨੇ ਦੇ ਦਿੱਤੇ
ਕੱਪੜੇ ਅਜਾਦੀ ਹੋਈ ਭਾਂਵੇਂ ਖੁੱਲ੍ਹ ਪਾਉਣ ਦੀ
ਲਾਜ਼ ਤੇ ਸ਼ਬਾਬ ਭਲਾਂ ਨਾਮ ਕੀਹਨੇ ਦੇ ਦਿੱਤੇ
ਕਹਿੰਦੇ ਨੇ ਅਜਾਦ ‘ਜੀਤ’ ਔਰਤ ਨੂੰ ਜੱਗ ਤੇ
ਦਾਜ਼ ਤੇ ਤਲਾਕ ਵੀ ਨਾਮ ਕੀਹਨੇ ਦੇ ਦਿੱਤੇ
ਸਰਬਜੀਤ ਸਿੰਘ ਨਮੋਲ਼
ਪਿੰਡ ਨਮੋਲ਼ ਜਿਲ੍ਹਾ ਸੰਗਰੂਰ
9877358044
Author: DISHA DARPAN
Journalism is all about headlines and deadlines.