ਫੋਟੋ ਕੈਪਸ਼ਨ:ਸਬ ਡਵੀਜਨਲ ਹਸਪਤਾਲ ਵਿਖੇ ਲੋਕਾਂ ਨੂੰ ਸੰਬੋਧਨ ਕਰਦੇ ਸਿਹਤ ਕਰਮਚਾਰੀ
ਤਲਵੰਡੀ ਸਾਬੋ 08 ਅਪ੍ਰੈਲ (ਰੇਸ਼ਮ ਸਿੱਧੂ) ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਡਾਕਟਰ ਬਲਵੰਤ ਸਿੰਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਦਰਸ਼ਨ ਕੌਰ ਦੀ ਯੋਗ ਅਗਵਾਈ ਹੇਠ ਸਬ-ਡਵੀਜਨਲ ਹਸਪਤਾਲ ਤਲਵੰਡੀ ਸਾਬੋ ਵਿਖੇ ਵਿਸ਼ਵ ਸਿਹਤ ਦਿਵਸ ਸਬੰਧੀ ਲੋਕਾਂ ਨੂੰ ਜਾਗਿ੍ਤ ਕੀਤਾ|ਇਸ ਮੌਕੇ ਸੰਬੋਧਨ ਕਰਦੇ ਹੋਏ ਬਲਾਕ ਐਜੂਕੇਟਰ ਮਾਲਵਿੰਦਰ ਤਿਉਣਾ ਨੇ ਕਿਹਾ ਕਿ ਸੰਸਾਰ ਭਰ ਵਿੱਚ ਲੋਕਾਂ ਨੂੰ ਆਪਣੀ ਸਿਹਤ ਸਬੰਧੀ ਜਾਗਿ੍ਤ ਕਰਨ ਦੇ ਉਦੇਸ਼ ਨਾਲ ਸੰਸਾਰ ਸਿਹਤ ਸੰਸਥਾ ਵੱਲੋਂ ਪੂਰੇ ਸੰਸਾਰ ਵਿੱਚ ਅੱਜ ਦੇ ਦਿਨ ਲੋਕਾਂ ਨੂੰ ਚੰਗੀ ਸਿਹਤ ਬਰਕਰਾਰ ਰੱਖਣ ਲਈ ਜਾਗਿ੍ਤ ਕੀਤਾ ਜਾ ਰਿਹਾ ਹੈ | ਉਹਨਾਂ ਕਿਹਾ ਕਿ ਸਾਡਾ ਪਾਣੀ, ਸਾਡੀ ਜ਼ਮੀਨ ਅਤੇ ਸਾਡਾ ਪਾਣੀ ਪ੍ਰਦੂਸ਼ਨ ਕਾਰਨ ਖ਼ਰਾਬ ਹੋ ਰਹੇ ਹਨ | ਜਿਸ ਦਾ ਸਾਡੀ ਸਿਹਤ ਉਪਰ ਮਾੜਾ ਅਸਰ ਪੈ ਰਿਹਾ ਹੈ | ਉਹਨਾਂ ਪ੍ਰਦੂਸ਼ਨ ਘੱਟ ਕਰਨ ਲਈ ਆਪਣੇ ਪੱਧਰ ਉਪਰ ਉਪਰਾਲੇ ਕਰਨ ਅਤੇ ਬੂਟੇ ਲਗਾ ਕੇ ਵਾਤਾਵਰਣ ਨੂੰ ਹਰਾ ਭਰਾ ਬਣਾਉਣ ਦਾ ਸੱਦਾ ਦਿੱਤਾ। ਉਹਨਾਂ ਲੋਕਾਂ ਨੂੰ ਕਿਹਾ ਨਸ਼ਿਆਂ ਦੀ ਵਰਤੋਂ ਨਾ ਕਰਨ,ਚੰਗੀ ਖ਼ੁਰਾਕ ਪੋਸਟਿਕ ਖ਼ੁਰਾਕ ਲੈਣ ਅਤੇ ਸਾਫ਼ ਸੁਧਰੇ ਵਾਤਾਵਰਣ ਵਿੱਚ ਰਹਿਣ ਅਤੇ ਸਰੀਰਕ ਕਸਰਤ ਨੂੰ ਆਪਣੀ ਜਿਸ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਹਦਾਇਤ ਕੀਤੀ। ਇਸ ਐੱਸ.ਆਈ.ਕੁਲਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਲਾਲੀ ਨੇ ਲੋਕਾਂ ਨੂੰ ਮਲੇਰੀਆ ਅਤੇ ਡੈਂਗੂ ਤੋਂ ਬਚਾਅ ਲਈ ਘਰਾਂ ਦੇ ਆਸੇ ਪਾਸੇ ਸਾਫ਼ ਸਫ਼ਾਈ ਰੱਖਣ,ਕੂਲਰਾਂ ਦਾ ਪਾਣੀ ਹਫ਼ਤੇ ਵਿੱਚ ਦੋ ਵਾਰੀ ਬਦਲਣ ਅਤੇ ਪਾਣੀ ਭੰਡਾਰ ਕਰਨ ਵਾਲੇ ਵਰਤਨਾਂ ਨੂੰ ਢੱਕ ਕੇ ਰੱਖਣ ਦਾ ਸੁਨੇਹਾ ਦਿੱਤਾ।ਇਸ ਮੌਕੇ ਹੋਰਨਾਂ ਤੋਂ ਬਿਨ੍ਹਾਂ ਗੁਰਸੇਵਕ ਸਿੰਘ, ਹਰਪਾਲ ਸਿੰਘ ਗਿਆਨਾ, ਰਾਕੇਸ਼ ਕੁਮਾਰ ਵੀ ਹਾਜਰ ਸਨ।
Author: DISHA DARPAN
Journalism is all about headlines and deadlines.