ਪੰਜ ਮਹੀਨੇ ਬੀਤ ਜਾਣ ਦੇ ਬਾਅਦ ਵੀ ਨਹੀਂ ਹੋਈ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਦਿੱਤੀ ਦਰਖ਼ਾਸਤ ਦੀ ਇਨਕੁਅਰੀ

Facebook
Twitter
WhatsApp

ਸੰਗਤ ਮੰਡੀ 31 ਮਾਰਚ (ਪੱਤਰ ਪ੍ਰੇਰਕ) ਸੰਗਤ ਪ੍ਰੈੱਸ ਵੈਲਫ਼ੇਅਰ ਕਲੱਬ ਦੇ ਪ੍ਰਧਾਨ ਅਜੀਤ ਸਿੰਘ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ ਵਿੱਚ ਸਾਰੇ ਸਬੂਤਾਂ ਸਮੇਤ ਲੱਗਭਗ ਪੰਜ ਮਹੀਨੇ ਪਹਿਲਾਂ ਦਿੱਤੀ ਗਈ ਇੱਕ ਲਿਖਤੀ ਸ਼ਿਕਾਇਤ ਦੀ ਇਨਕੁਅਰੀ ਖ਼ਬਰ ਲਿਖੇ ਜਾਣ ਤੱਕ ਨਹੀਂ ਕੀਤੀ ਗਈ।ਕਲੱਬ ਪ੍ਰਧਾਨ ਅਜੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਸਲ ਵਿੱਚ ਸਾਰਾ ਮਾਮਲਾ ਪਿੰਡ ਸੰਗਤ ਕਲਾਂ ਦੇ ਵਾਟਰ ਬਾਕਸ ਵਿੱਚੋਂ ਪੀਣ ਵਾਲੇ ਪਾਣੀ ਦੇ ਸੰਗਤ ਮੰਡੀ ਵਿਖੇ ਦਿੱਤੇ 60 ਕਨੈਕਸ਼ਨਾਂ ਦਾ ਹੈ ਜਿਹੜੇ ਕਿ ਸੰਗਤ ਕਲਾਂ ਦੇ ਸਰਪੰਚ ਅਤੇ ਵਾਟਰਬਾਕਸ ਦੇ ਸਰਕਾਰੀ ਕਰਮਚਾਰੀਆਂ ਨੇ ਆਪਣੀਆਂ ਪਾਵਰਾਂ ਨੂੰ ਵਰਤ ਕੇ ਗਲਤ ਤਰੀਕੇ ਨਾਲ ਦਿੱਤੇ ਗਏ ਹਨ।ਉਨ੍ਹਾਂ ਦੱਸਿਆ ਕਿ ਏ. ਡੀ. ਸੀ. ਵਿਕਾਸ ਨੇ ਸਾਰੇ ਸਬੂਤਾਂ ਨੂੰ ਦੇਖਣ ਦੇ ਬਾਵਜੂਦ ਵੀ ਗਲਤ ਇਨਕੁਅਰੀ ਕਰ ਦਿਤੀ ਸੀ ਜਿਸ ਕਾਰਨ ਉਨ੍ਹਾਂ ਇਸ ਇਨਕੁਅਰੀ ਨੂੰ ਦੁਬਾਰਾ ਕਿਸੇ ਆਈ.ਪੀ.ਐੱਸ ਜਾਂ ਪੀ.ਸੀ.ਐੱਸ ਅਫਸਰ ਤੋਂ ਕਰਵਾਉਣ ਦੀ ਮੰਗ ਕੀਤੀ ਸੀ।ਉਨ੍ਹਾਂ ਅੱਗੇ ਕਿਹਾ ਕਿਹਾ ਕਿ ਅਗਰ ਡਿਪਟੀ ਕਮਿਸ਼ਨਰ ਸਾਹਿਬ ਸਾਰੇ ਸਬੂਤਾਂ ਨੂੰ ਦੇਖਦੇ ਹੋਏ ਇਨਕੁਅਰੀ ਆਪਣੇ ਕੋਲ ਰੱਖਦੇ ਹਨ ਜਾਂ ਆਪਣੀ ਨਿਗਰਾਨੀ ਵਿਚ ਕਿਸੇ ਤੋਂ ਵੀ ਕਰਵਾਉਂਦੇ ਹਨ ਤਾਂ ਇਸ ਵਿੱਚ ਪੰਜਾਬ ਸਰਕਾਰ ਦੇ ਲੱਖਾਂ ਰੁਪਏ ਦੇ ਨੁਕਸਾਨ ਦੀ ਭਰਪਾਈ ਉਨ੍ਹਾਂ ਅਫਸਰਾਂ ਤੋਂ ਕਰਵਾਈ ਜਾ ਸਕਦੀ ਹੈ ਜਿਨ੍ਹਾਂ ਨੇ ਆਪਣੀਆਂ ਮਨਮਾਨੀਆਂ ਕਰ ਕੇ ਸੰਗਤ ਕਲਾਂ ਦੇ ਵਾਟਰਬਾਕਸ ਵਿੱਚੋਂ ਸੰਗਤ ਮੰਡੀ ਦੇ ਏਰੀਏ ਨੂੰ 60 ਕੁਨੈਕਸ਼ਨ ਦਿੱਤੇ ਹਨ।ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਕਨੈਕਸ਼ਨ ਲੈਣ ਵਾਲਿਆਂ ਤੋਂ ਕੋਈ ਰੋਡ ਕਟਿੰਗ ਵੀ ਨਹੀਂ ਲਈ ਗਈ ਜਿਸ ਨਾਲ ਪੰਜਾਬ ਸਰਕਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।ਅੰਤ ਉਨ੍ਹਾਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਅਪੀਲ ਕੀਤੀ ਕਿ ਉਨ੍ਹਾਂ ਵੱਲੋਂ ਦਿੱਤੀ ਗਈ ਦਰਖ਼ਾਸਤ ਉਪਰ ਜਲਦੀ ਤੋਂ ਜਲਦੀ ਇਨਕੁਅਰੀ ਕਰਨ ਦੇ ਹੁਕਮ ਦਿੱਤੇ ਜਾਣ ਅਤੇ ਹੁਣ ਤੱਕ ਇਸ ਇਨਕੁਅਰੀ ਨੂੰ ਸਿਰੇ ਨਾ ਚਾੜ੍ਹਨ ਵਾਲ਼ੇ ਕਰਮਚਾਰੀਆਂ ਉੱਪਰ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇ। ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 6 5 9
Users Today : 0
Users Yesterday : 3