ਰਾਮਪੁਰਾ ਫੂਲ , 1 ਮਾਰਚ , ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਨੇ ਸਿਵਰਾਤਰੀ ਦੇ ਪਵਿੱਤਰ ਤਿਉਹਾਰ ਤੇ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਅਤੇ ਹਲਕਾ ਵਾਸੀਆਂ ਨੂੰ ਵਧਾਈਆਂ ਦਿੱਤੀਆਂ।ਉਹਨਾ ਕਿਹਾ ਕਿ ਅਜਿਹੇ ਪਵਿੱਤਰ ਤਿਉਹਾਰ ਸਾਡੀ ਭਾਈਚਾਰਕ ਸਾਂਝ ਦਾ ਪ੍ਰਤੀਕ ਨੇ ਤੇ ਸਾਨੂੰ ਰਲ ਮਿਲਕੇ ਮਨਾਉਣ ਦੀ ਲੋੜ ਹੈ। ਉਹਨਾਂ ਇਸ ਤਿਉਹਾਰ ਮੌਕੇ ਕਾਂਵੜ ਲੈਕੇ ਆਏ ਕਾਂਵੜੀਆ ਦਾ ਨਿੱਘਾ ਸੁਆਗਤ ਕਰਦਿਆ ਉਹਨਾਂ ਨੂੰ ਜੀ ਆਇਆ ਕਿਹਾ ਅਤੇ ਨਤਮਸਤਕ ਹੋਏ।ਸਹਿਰ ਵਾਸੀਆਂ ਵੱਲੋ ਸਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ ਤੇ ਸਹਿਰ ਵਿੱਚ ਸੋਭਾ ਯਾਤਰਾ ਕੱਢੀ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੱਧੂ ਨੇ ਹਿੱਸਾ ਲੈਦਿਆ ਸਿਵਰਾਤਰੀ ਦੀਆਂ ਵਧਾਈਆਂ ਦਿੱਤੀਆਂ। ਉਹਨਾਂ ਇਸ ਮੌਕੇ ਸਹਿਰ ਦੇ ਵੱਖ ਵੱਖ ਭਵਨਾਂ ਤੇ ਧਾਰਮਿਕ ਅਸਥਾਨਾਂ ਤੇ ਨਤਮਸਤਕ ਹੁੰਦਿਆ ਸਾਰੇ ਸਹਿਰ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਤੇ ਸੁਨੇਹਾ ਦਿੰਦਿਆਂ ਕਿਹਾ ਕਿ ਸਾਨੂੰ ਸਾਰੇ ਤਿਉਹਾਰ ਰਲ ਮਿਲ ਕੇ ਸਰਧਾ ਉਤਸਾਹ ਤੇ ਭਾਈਚਾਰਕ ਸਾਂਝ ਕਾਇਮ ਰੱਖਦਿਆਂ ਪਾਰਟੀਬਾਜੀ ਤੋ ਉਪਰ ਉੱਠ ਕੇ ਮਨਾਉਣੇ ਚਾਹੀਦੇ ਹਨ। ਅੰਤ ਤੇ ਉਹਨਾਂ ਸਾਰੇ ਸਹਿਰ ਵਾਸੀਆਂ ਤੇ ਹਲਕਾ ਵਾਸੀਆਂ ਨੂੰ ਸਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਵਧਾਈਆਂ ਦਿੱਤੀਆਂ।
Author: DISHA DARPAN
Journalism is all about headlines and deadlines.