ਬਠਿੰਡਾ 1 ਮਾਰਚ ( ਰਾਵਤ ) ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (ਇੱਕ ਮੋਹਰੀ ਬੀ-ਸਕੂਲ) ਦੇ ਬਿਜ਼ਨਸ ਸਟੱਡੀਜ਼ ਵਿਭਾਗ ਨੇ ਬਜਾਜ ਫਿਨਸਰਵ ਲਿਮ. ਦੇ ਸਹਿਯੋਗੀ ਯਤਨਾਂ ਨਾਲ ਐਮ.ਬੀ.ਏ. ਪਹਿਲਾ ਸਾਲ ਦੇ ਵਿਦਿਆਰਥੀਆਂ ਲਈ ਸੀ.ਐਸ.ਆਰ. ਪ੍ਰੋਗਰਾਮ ਤਹਿਤ ਬੈਂਕਿੰਗ, ਫਾਈਨਾਂਸ ਅਤੇ ਬੀਮਾ ( ਸੀ.ਪੀ.ਬੀ.ਐਫ.ਆਈ.) ਬਾਰੇ ਸਰਟੀਫਿਕੇਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਸੈਸ਼ਨ ਦੀ ਸ਼ੁਰੂਆਤ ਸ਼੍ਰੀਮਤੀ ਭਾਵਨਾ ਖੰਨਾ (ਮੁਖੀ, ਬਿਜ਼ਨਸ ਸਟੱਡੀਜ਼ ਵਿਭਾਗ) ਦੁਆਰਾ ਬਜਾਜ ਫਿਨਸਰਵ ਦੀ ਡਿਪਟੀ ਜਨਰਲ ਮੈਨੇਜਰ ਸ਼੍ਰੀਮਤੀ ਪੱਲਵੀ ਗੰਧਾਲੀਕਰ ਦੇ ਨਿੱਘੇ ਸੁਆਗਤ ਨਾਲ ਕੀਤੀ ਗਈ। ਬਜਾਜ ਫਿਨਸਰਵ ਲਿਮ. ਦੇ ਅਧਿਕਾਰੀਆਂ ਨੇ ਇਸ ਪ੍ਰੋਗਰਾਮ ਦੇ ਸ਼ੁਰੂਆਤੀ ਸੈਸ਼ਨ ਦੀ ਅਗਵਾਈ ਕੀਤੀ ਜਦੋਂ ਕਿ ਇਸ ਪ੍ਰੋਗਰਾਮ ਦੇ ਡਿਜ਼ਾਈਨ ਅਤੇ ਰਣਨੀਤੀ, ਲਾਗੂ ਕਰਨ ਅਤੇ ਸਮੱਗਰੀ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਦੀ ਜ਼ਿੰਮੇਵਾਰੀ ਸ਼੍ਰੀਮਤੀ ਪੱਲਵੀ ਦੇ ਹਿੱਸੇ ਆਈ। ਉਸ ਨੇ ਵਿਦਿਆਰਥੀਆਂ ਦੀ ਸਹੀ ਸ਼ਮੂਲੀਅਤ ਨਾਲ ਸ਼ਾਨਦਾਰ ਭਾਸ਼ਣ ਦਿੱਤਾ। ਉਸ ਨੇ ਸੈਸ਼ਨ ਦੌਰਾਨ ਬਹੁਤ ਸਾਰੇ ਸਵਾਲ ਪੁੱਛੇ ਅਤੇ ਵਿਦਿਆਰਥੀਆਂ ਨੇ ਵੀ ਸਰਗਰਮੀ ਨਾਲ ਹਿੱਸਾ ਲਿਆ। ਇਸ ਲਈ, ਉਸ ਨੇ ਤੁਰੰਤ ਜਵਾਬ ਦੇਣ ਲਈ ਵਿਦਿਆਰਥੀਆਂ ਦੀ ਸ਼ਲਾਘਾ ਵੀ ਕੀਤੀ। ਕਾਲਜ ਦੇ ਡੀਨ ਅਕਾਦਮਿਕ ਮਾਮਲੇ, ਹੋਰਨਾਂ ਵਿਭਾਗਾਂ ਦੇ ਮੁਖੀ ਅਤੇ ਸਾਰੇ ਫੈਕਲਟੀ ਮੈਂਬਰ ਵੀ ਵਿਦਿਆਰਥੀਆਂ ਦੇ ਨਾਲ ਇਸ ਸੈਸ਼ਨ ਵਿੱਚ ਸ਼ਾਮਲ ਹੋਏ। ਇਸ ਉਪਰੰਤ ਬਿਜ਼ਨਸ ਸਟੱਡੀਜ਼ ਵਿਭਾਗ ਦੀ ਮੁਖੀ ਵੱਲੋਂ ਸੀ.ਪੀ.ਬੀ.ਐਫ.ਆਈ. ਪ੍ਰੋਗਰਾਮ ਲਈ ਪੰਜਾਬ ਕਲੱਸਟਰ ਤੋਂ ਲੀਡ ਟਰੇਨਰ ਸ. ਕੰਵਲਜੀਤ ਸਿੰਘ ਦਾ ਵੀ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਪੂਰਾ ਹੋਣ ਤੋਂ ਬਾਅਦ ਵਿਦਿਆਰਥੀ ਉਦਯੋਗ ਅਤੇ ਸੰਸਥਾ ਵਿਚਕਾਰ ਪਾੜੇ ਨੂੰ ਪੂਰਾ ਕਰਨ ਦੇ ਯੋਗ ਹੋਣਗੇ ਅਤੇ ਲੋੜੀਂਦੇ ਗਿਆਨ ਨਾਲ ਕਾਰਪੋਰੇਟ ਸੈਕਟਰ ਵਿੱਚ ਸ਼ਾਮਲ ਹੋਣ ਲਈ ਤਿਆਰ ਹੋਣਗੇ। ਪ੍ਰੀ-ਕੁਇਜ਼, ਲਾਂਚ ਈਵੈਂਟ, 46 ਦਿਨਾਂ ਦੀ ਆਨਲਾਈਨ ਅਤੇ 30 ਦਿਨਾਂ ਦੀ ਕਲਾਸ ਰੂਮ ਟਰੇਨਿੰਗ, ਪੋਸਟ-ਕੁਇਜ਼ ਅਤੇ ਐਚ.ਆਰ. ਵਰਕਸ਼ਾਪ ਆਦਿ ਇਸ ਸਰਟੀਫਿਕੇਟ ਪ੍ਰੋਗਰਾਮ ਸੀ.ਪੀ.ਬੀ.ਐਫ.ਆਈ. ਦੇ 5 ਮਹੱਤਵਪੂਰਨ ਮੀਲ ਪੱਥਰ ਹਨ। ਅੰਤ ਵਿੱਚ ਬਿਜ਼ਨਸ ਸਟੱਡੀਜ਼ ਵਿਭਾਗ ਦੀ ਮੁਖੀ ਸ਼੍ਰੀਮਤੀ ਭਾਵਨਾ ਖੰਨਾ ਨੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਦੀ ਭਰਪੂਰ ਸ਼ਲਾਘਾ ਕੀਤੀ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ, ਬੀ.ਐਫ.ਸੀ.ਐਮ.ਟੀ. ਦੇ ਪ੍ਰਿੰਸੀਪਲ ਡਾ.ਆਰ.ਕੇ. ਉੱਪਲ ਅਤੇ ਵਾਈਸ ਪ੍ਰਿੰਸੀਪਲ ਡਾ. ਸਚਿਨ ਦੇਵ ਨੇ ਇਸ ਸ਼ਾਨਦਾਰ ਉਪਰਾਲੇ ਲਈ ਸਮੁੱਚੇ ਬਿਜ਼ਨਸ ਸਟੱਡੀਜ਼ ਵਿਭਾਗ ਨੂੰ ਵਧਾਈ ਦਿੱਤੀ ਅਤੇ ਕੀਤੇ ਗਏ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਕੁੱਲ ਮਿਲਾ ਕੇ, ਇਹ ਇੱਕ ਦਿਲਚਸਪ ਅਤੇ ਬਹੁਤ ਹੀ ਜਾਣਕਾਰੀ ਭਰਪੂਰ ਸੈਸ਼ਨ ਸੀ।
Author: DISHA DARPAN
Journalism is all about headlines and deadlines.