ਬਠਿੰਡਾ,23ਫਰਵਰੀ()ਸਟੇਟ ਬੈਂਕ ਆਫ਼ ਇੰਡੀਆ ਸਵੈ ਰੁਜ਼ਗਾਰ ਪੇਂਡੂ ਸਿਖਲਾਈ ਸੰਸਥਾ,ਬਠਿੰਡਾ ਵੱਲੋਂ ਪਿੰਡ ਦੁੱਨੇਵਾਲਾ ਵਿਖੇ ਲਗਾਏ ਗਏ ਦਸ ਰੋਜ਼ਾ ਡੇਅਰੀ ਫਾਰਮਿੰਗ ਟ੍ਰੇਨਿੰਗ ਕੈਂਪ ਦੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ।ਸਮਾਗਮ ਦੌਰਾਨ ਸੰਸਥਾ ਦੇ ਡਾਇਰੈਕਟਰ ਭੂਸ਼ਣ ਕੁਮਾਰ ਨੇ ਸਭ ਦਾ ਸਵਾਗਤ ਕੀਤਾ ਅਤੇ ਸੰਸਥਾ ਵਲੋਂ ਕੀਤੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਤੋਂ ਇਲਾਵਾ ਐੱਸ.ਬੀ.ਆਈ. ਲੀਡ ਬੈਂਕ ਪ੍ਰਬੰਧਕ ਨਰਾਇਣ ਸਿੰਘ ਨੇ ਸਿਖਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਆ ਅਤੇ ਉਨ੍ਹਾਂ ਨੂੰ ਆਪਣੇ ਹੁਨਰ ਨੂੰ ਰੋਜ਼ਗਾਰ ਵਿੱਚ ਬਦਲਣ ਲਈ ਕਿਹਾ।ਇਸ ਤੋਂ ਇਲਾਵਾ ਇਸ ਮੌਕੇ ਕਰਜ਼ਾ ਲੈਣ ਦੇ ਚਾਹਵਾਨ ਸਿਖਿਆਰਥੀਆਂ ਤੋਂ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਉਨ੍ਹਾਂ ਦੀ ਲੋੜ ਅਨੁਸਾਰ ਸਬੰਧਿਤ ਬੈਂਕਾਂ ਨੂੰ ਭੇਜਣ ਲਈ ਬਿਨੈ-ਪੱਤਰ ਲਏ ਗਏ।ਇਸ ਮੌਕੇ ਆਰ.ਐੱਸ.ਟੀ. ਦਾ ਸਮੂਹ ਸਟਾਫ਼ ਅਤੇ ਸੰਗਤ ਕਲਾਂ ਤੋਂ ਸਮਾਜਸੇਵੀ ਬਲਬੀਰ ਬੀਰਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।
Author: DISHA DARPAN
Journalism is all about headlines and deadlines.