ਸ੍ਰੀ ਮੁਕਤਸਰ ਸਾਹਿਬ, 14 ਸਤੰਬਰ ( ਸ਼ਿਵਨਾਥ) ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਆਪਣਾ 13ਵਾਂ ਸਥਾਪਨਾ ਦਿਵਸ ਬੇਹੱਦ ਸ਼ਾਨਦਾਰ ਤਰੀਕੇ ਨਾਲ ਮਨਾਇਆ ਗਿਆ
ਇਸ ਸਬੰਧੀ ਮਿਸ਼ਨ ਸਥਾਪਨਾ ਦਿਵਸ ਸਥਾਨਕ ਸਿਟੀ ਹੋਟਲ ਵਿਖੇ ਮਿਸ਼ਨ ਮੁਖੀ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਵਿਸ਼ੇਸ਼ ਪਰਿਵਾਰਕ ਮਿਲਣੀ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ, ਡਾ. ਸੁਰਿੰਦਰ ਗਿਰਧਰ ਅਤੇ ਪ੍ਰਦੀਪ ਧੂੜੀਆ (ਦੋਵੇਂ ਪੈਟਰਨ), ਜਗਦੀਸ਼ ਕੁਮਾਰ ਬੀ.ਐੱਸ.ਐੱਨ.ਐੱਲ., ਚੌ. ਬਲਬੀਰ ਸਿੰਘ, ਵਿਜੇ ਸਿਡਾਨਾ, ਅਮਰ ਨਾਥ ਸੇਰਸੀਆ, ਡਾ. ਜਸਵਿੰਦਰ ਸਿੰਘ, ਅਨਿਲ ਅਨੇਜਾ, ਗੁਰਪਾਲ ਪਾਲੀ, ਪ੍ਰਿੰ. ਕੁਲਵੰਤ ਸ਼ਰਮਾ, ਸ਼ੈਲਜਾ ਗਿਰਧਰ, ਕਰਨੈਲ ਸਿੰਘ ਸਰੋਏ, ਹਾਕੀ ਕੋਚ ਗੁਰਮੀਤ ਸਿੰਘ ਗੱਗੀ, ਸ਼ਾਰੂ ਥੰਨਾ, ਗਗਨ ਥੰਨਾ, ਇੰਸ: ਸੁਖਪਾਲ ਮੱਕੜ, ਕੇ.ਐੱਲ. ਮਹਿੰਦਰਾ, ਮਮਤਾ ਸ਼ੁਕਲਾ, ਅੰਕੂ ਤੇਰੀਆ, ਰਾਜੀਵ ਕਟਾਰੀਆ, ਰੇਨੂੰ ਕਟਾਰੀਆ, ਅਨਿਕੇਤ ਕਟਾਰੀਆ, ਸਾਹਿਲ ਕੁਮਾਰ ਹੈਪੀ, ਵਿੱਕੀ ਪ੍ਰਿਆ, ਰਜਨੀ ਜੋਸ਼ੀ, ਕੁਨਾਲ ਢੋਸੀਵਾਲ, ਪ੍ਰੋ. ਵੰਦਨਾ ਢੋਸੀਵਾਲ, ਮੀਨਾ ਕੁਮਾਰੀ, ਏਕਤਾ, ਪ੍ਰਾਚੀ, ਜਾਨਵੀ, ਮਾਹਿਰ, ਦੀਪ ਸ਼ਿਖਾ, ਦਿਨੇਸ਼ ਕੁਮਾਰ, ਅਮਨਦੀਪ ਕੌਰ, ਬਿਮਲਾ ਢੋਸੀਵਾਲ, ਸੁਮਨ ਗਿਰਧਰ, ਪੂਨਮ ਗਿਰਧਰ, ਸੁਨੀਤਾ ਧੂੜੀਆ, ਮਨਪ੍ਰੀਤ ਕੌਰ, ਪ੍ਰਸ਼ੋਤਮ ਗਿਰਧਰ ਆਰ.ਏ,, ਯੁਵਰਾਜ, ਅਦਿਤਯ, ਰਿੰਪੀ, ਸੰਗੀਤਾ ਮੱਕੜ ਅਤੇ ਬਿਮਲਾ ਮਹਿੰਦਰਾ ਸਮੇਤ ਵੱਡੀ ਗਿਣਤੀ ਵਿਚ ਹੋਰ ਮਿਸ਼ਨ ਮੈਂਬਰ ਸ਼ਾਮਿਲ ਸਨ। ਸਮਾਰੋਹ ਦੌਰਾਨ ਅਨੂਪਗੜ੍ਹ ਰਾਜਸਥਾਨ ਤੋਂ ਡਾ. ਦਿਲਬਾਗ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮਿਸ਼ਨ ਵੱਲੋਂ ਇਨ੍ਹਾਂ ਨੂੰ ਗੁਲਦਸਤਾ ਭੇਂਟ ਕਰਕੇ ਜੀ ਆਇਆ ਕਿਹਾ ਗਿਆ। ਸਮਾਰੋਹ ਦੌਰਾਨ ਪੰਜਾਬ ਪੁਲਿਸ ਵਿਚ ਤਾਇਨਾਤ ਸੀਨੀਅਰ ਕਾਂਸਟੇਬਲ ਹਾਕੀ ਕੋਚ ਗੁਰਮੀਤ ਸਿੰਘ ਗੱਗੀ ਨੂੰ ਲੜਕੀਆਂ ਨੂੰ ਸਿਖਲਾਈ ਦੇਣ ਬਦਲੇ ਮਿਸ਼ਨ ਵੱਲੋਂ ਸ਼ਾਨਦਾਰ ਯਾਦਗਾਰੀ ਮੋਮੈਂਟੋ ਭੇਂਟ ਕੀਤਾ ਗਿਆ। ਜਿਕਰਯੋਗ ਹੈ ਕਿ ਸ੍ਰੀ ਗੱਗੀ ਵੱਲੋਂ ਸਿਖਲਾਈ ਪ੍ਰਾਪਤ ਅੰਡਰ-14 ਅਤੇ ਅੰਡਰ-17 ਵਰਗ ਦੀਆਂ ਲੜਕੀਆਂ ਨੇ ਹਾਕੀ ਵਿਚ ਜਿਲ੍ਹੇ ਭਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਅੰਡਰ-14 ਦੀ ਹਾਕੀ ਦੀ ਸਮੁੱਚੀ ਟੀਮ ਨੂੰ ਮਿਸ਼ਨ ਵੱਲੋਂ ਯਾਦਗਾਰੀ ਮੈਡਲ ਭੇਂਟ ਕਰਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ ਗਈ। ਸਮਾਰੋਹ ਦੌਰਾਨ ਪ੍ਰੋਜੈਕਟ ਮੈਨੇਜਰ ਗਗਨ ਥੰਨਾ ਅਤੇ ਉਨ੍ਹਾਂ ਦੇ ਪਤੀ ਸ਼ਾਰੂ ਥੰਨਾ ਵੱਲੋਂ ਤਿਆਰ ਕਰਵਾਇਆ ਗਿਆ ਕਲਚਰਲ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਕਲਚਰਲ ਪ੍ਰੋਗਰਾਮ ਵਿਚ ਮਹਿਨਾਜ ਖਾਨ, ਮਾਧਵ ਢੋਸੀਵਾਲ, ਗੋਵਿੰਦ ਢੋਸੀਵਾਲ, ਸਮਰੀਨ, ਇਵਾਨ ਗਿਰਧਰ, ਇਨਾਇਆ ਗਿਰਧਰ, ਅਰਨਵ ਗਿਰਧਰ, ਸਾਂਚੀ, ਅਨਾਨਿਆ, ਨਵਜੋਤ, ਇਬਾਦਤ, ਆਇਨਾ, ਰਿਧਿਕਾ, ਧਰੁਵ ਮੱਕੜ, ਭੂਮਿਕਾ ਮੱਕੜ, ਏਕਤਾ, ਜਾਨਵੀ ਅਤੇ ਪ੍ਰਾਚੀ ਸਮੇਤ ਕੁਝ ਹੋਰ ਬਾਲ ਕਲਾਕਾਰਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਸਮਾਰੋਹ ਦੌਰਾਨ ਸਟੇਜ ਸਕੱਤਰ ਦੀ ਡਿਊਟੀ ਪੂਨਮ ਗਿਰਧਰ ਅਤੇ ਗਗਨ ਥੰਨਾ ਨੇ ਸਾਂਝੇ ਤੌਰ ’ਤੇ ਬਾਖੂਬੀ ਨਿਭਾਈ। ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ ਅਤੇ ਸਭ ਤੋਂ ਪੁਰਾਣੇ ਮੈਂਬਰ ਰਾਜੀਵ ਕਟਾਰੀਆ ਨੇ ਸਮੁੱਚੇ ਮਿਸ਼ਨ ਵੱਲੋਂ ਸਮੂਹ ਮੈਂਬਰਾਂ ਨੂੰ ਸਥਾਪਨਾ ਦਿਵਸ ਦੀ ਵਧਾਈ ਦਿੱਤੀ ਅਤੇ ਭਵਿੱਖ ਵਿਚ ਸਮਾਜ ਸੇਵਾ ਦੇ ਕਾਰਜ ਕਰਦੇ ਰਹਿਣ ਦਾ ਫੈਸਲਾ ਦੁਹਰਾਇਆ। ਸਮਾਰੋਹ ਦੌਰਾਨ ਰਜਿੰਦਰ ਖੁਰਾਣਾ ਵੱਲੋਂ ਕੀਤੇ ਗਏ ਬੇਹੱਦ ਸ਼ਾਨਦਾਰ ਡਾਂਸ ਨਾਲ ਸਭਨਾਂ ਦਾ ਮਨ ਮੋਹ ਲਿਆ। ਆਪਣੇ ਸੰਖੇਪ ਪਰੰਤੂ ਪ੍ਰਭਾਵਸ਼ਾਲੀ ਸੰਬੋਧਨ ਵਿਚ ਪ੍ਰਧਾਨ ਢੋਸੀਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸਾਰੇ ਸਮਾਜ ਸੇਵਾ ਦੇ ਕਾਰਜਾਂ ਨੂੰ ਨੇਪਰੇ ਚਾੜ੍ਹਣ ਵਿਚ ਉਨ੍ਹਾਂ ਦੀ ਸਮੁੱਚੀ ਟੀਮ ਦਾ ਅਹਿਮ ਯੋਗਦਾਨ ਹੈ। ਇਸ ਲਈ ਟੀਮ ਵਧਾਈ ਦੀ ਪਾਤਰ ਹੈ। ਉਨ੍ਹਾਂ ਨੇ ਸਮੂਹ ਮਿਸ਼ਨ ਮੈਂਬਰਾਂ ਦੇ ਉੱਜਲੇ ਭਵਿੱਖ ਅਤੇ ਪਰਿਵਾਰਕ ਖੁਸ਼ਹਾਲੀ ਦੀ ਕਾਮਨਾ ਕੀਤੀ। ਸ੍ਰੀ ਢੋਸੀਵਾਲ ਨੇ ਕਲਚਰਲ ਪ੍ਰੋਗਰਾਮ ਦੀ ਬੇਹੱਦ ਸ਼ਾਨਦਾਰ ਅਤੇ ਵਧੀਆ ਤਰੀਕੇ ਨਾਲ ਤਿਆਰੀ ਕਰਾਉਣ ਲਈ ਮਿਸ਼ਨ ਮੈਂਬਰ ਸ਼ਾਰੂ ਥੰਨਾ ਅਤੇ ਪ੍ਰੋਜੈਕਟ ਮੈਨੇਜਰ ਗਗਨ ਥੰਨਾ ਅਤੇ ਵਧੀਆ ਸਟੇਜ ਸੰਚਾਲਨ ਲਈ ਮੈਡਮ ਪੂਨਮ ਗਿਰਧਰ ਨੂੰ ਵਧਾਈ ਦਿੱਤੀ। ਅੱਜ ਦੇ ਸਮਾਰੋਹ ਦੀ ਸਫਲਤਾ ਲਈ ਸੇਵਾ ਮੁਕਤ ਪੁਲਿਸ ਇੰਸ. ਗੁਰਮੇਲ ਸਿੰਘ ਬਰਾੜ ਅਤੇ ਅੰਤਰ ਰਾਸ਼ਟਰੀ ਪੱਧਰ ਦੀ ਗੋਲਡ ਮੈਡਲਿਸਟ ਮਿਸ ਨੇਹਾ ਖਾਨ ਨੇ ਵੀ ਟੈਲੀਫੋਨ ’ਤੇ ਪ੍ਰਧਾਨ ਢੋਸੀਵਾਲ ਨੂੰ ਵਧਾਈ ਦਿੱਤੀ ਹੈ। ਉਕਤ ਜਾਣਕਾਰੀ ਦਿੰਦੇ ਹੋਏ ਸ੍ਰੀ ਢੋਸੀਵਾਲ ਨੇ ਦੱਸਿਆ ਹੈ ਕਿ ਸਮਾਰੋਹ ਦੌਰਾਨ ਮਨਪ੍ਰਚਾਵੇ ਲਈ ਕਪਲ ਗੇਮਜ਼ ਅਤੇ ਹੋਰ ਖੇਡਾਂ ਖਿਡਾਈਆਂ ਗਈਆਂ। ਜੇਤੂਆਂ ਨੂੰ ਮੌਕੇ ’ਤੇ ਹੀ ਇਨਾਮ ਦਿੱਤੇ ਗਏ। ਸਮਾਰੋਹ ਦੌਰਾਨ ਮਿਸ਼ਨ ਮੈਂਬਰਾਂ, ਔਰਤਾਂ ਅਤੇ ਬੱਚਿਆਂ ਨੇ ਸਮੂਹਿਕ ਡਾਂਸ ਵਿਚ ਭਾਗ ਲੈ ਕੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ। ਸਮਾਰੋਹ ਦੇ ਅੰਤ ਵਿਚ ਸਭਨਾਂ ਲਈ ਚਾਹ-ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।




Users Today : 11
Users Yesterday : 21