ਬਠਿੰਡਾ 1, ਜਨਵਰੀ-( ਰਾਵਤ ) : ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਉਜਵੱਲਾ ਯੋਜਨਾ 3.0 ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ 18 ਸਾਲ ਤੇ ਇਸ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ, ਜਿਨ੍ਹਾਂ ਕੋਲ ਇਸ ਸਮੇਂ ਗੈਸ ਕੁਨੈਕਸ਼ਨ ਨਹੀਂ ਹੈ, ਨੂੰ ਸਹਾਇਤਾ ਪ੍ਰਦਾਨ ਕਰਦੀ ਹੈ।
ਇਹ ਸਕੀਮ 31 ਮਾਰਚ 2026 ਤੱਕ ਹੈ। ਇਸ ਪਹਿਲਕਦਮੀ ਦਾ ਉਦੇਸ਼ ਪ੍ਰਦੂਸ਼ਣ ਨੂੰ ਘੱਟ ਕਰਨਾ, ਸਾਫ਼ ਖਾਣਾ ਪਕਾਉਣ ਵਾਲੇ ਬਾਲਣ ਤੱਕ ਪਹੁੰਚ ਪ੍ਰਦਾਨ ਕਰਨਾ ਅਤੇ ਔਰਤਾਂ ਦੇ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨਾ ਹੈ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕੰਟਰੋਲਰ ਤੇ ਸਪਲਾਈ ਅਫਸਰ ਦਲਜੀਤ ਸਿੰਘ ਸੰਧੂ ਨੇ ਕਿਹਾ ਕਿ ਇਸ ਦਾ ਲਾਭ ਲੈਣ ਲਈ ਇੱਕ ਗਰੀਬ ਘਰ ਦੀ ਬਾਲਗ ਔਰਤ ਜੋ ਕਿ ਗੈਸ ਕਨੈਕਸ਼ਨ ਨਾ ਹੋਣ ਬਾਰੇ ਘੋਸ਼ਣਾ ਪੱਤਰ ਜਮ੍ਹਾਂ ਕਰਾਏਗੀ।, PMUY ਕੁਨੈਕਸ਼ਨ ਦੇ ਯੋਗ ਹੋਣ ਲਈ, ਪਰਿਵਾਰਕ ਰਚਨਾ ਦਸਤਾਵੇਜ਼ (ਰਾਜ ਦੁਆਰਾ ਜਾਰੀ ਰਾਸ਼ਨ ਕਾਰਡ ਅਨੁਸਾਰ) ਕਿਸੇ ਵੀ ਪਰਿਵਾਰਕ ਮੈਂਬਰ ਦੇ ਨਾਮ ‘ਤੇ ਰਜਿਸਟਰਡ ਮੌਜੂਦਾ LPG ਕੁਨੈਕਸ਼ਨ ਨਹੀਂ ਹੋਣਾ ਚਾਹੀਦਾ। ਪਰਿਵਾਰ ਦੇ ਕਿਸੇ ਵੀ ਮੈਂਬਰ ਦੀ ਇਨਕਮ ਹਰ ਮਹੀਨੇ 10 ਹਜ਼ਾਰ ਤੋਂ ਵੱਧ ਨਾ ਹੋਵੇ।ਉਨ੍ਹਾਂ ਇਹ ਵੀ ਕਿਹਾ ਕਿ ਪਰਿਵਾਰ ਦਾ ਕੋਈ ਵੀ ਮੈਂਬਰ ਸਰਕਾਰੀ ਮੁਲਾਜ਼ਮ ਨਾ ਹੋਵੇ, ਪਰਿਵਾਰ ਦਾ ਕੋਈ ਵੀ ਮੈਂਬਰ ਇਨਕਮ ਟੈਕਸ ਨਾ ਭਰਦਾ ਹੋਵੇ, 50 ਹਜ਼ਾਰ ਤੋਂ ਵੱਧ ਲਿਮਟ ਵਾਲਾ ਕਿਸਾਨ ਕ੍ਰੈਡਿਟ ਕਾਰਡ ਨਹੀਂ ਹੋਣਾ ਚਾਹੀਦਾ, ਘਰ ਦਾ ਕਾਰਪੇਟ ਆਏਰੀਆ 30 ਸੁਕਵੈਰ ਮੀਟਰ ਤੋਂ ਵੱਧ ਨਹੀਂ ਹੋਣਾ ਚਾਹੀਦਾ। 3/4 ਵਹੀਲਰ ਖੇਤੀ ਨਾਲ ਸਬੰਧਤ ਔਜ਼ਾਰ ਨਹੀਂ ਹੋਣਾ ਚਾਹੀਦਾ।ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਸਬੰਧਤ ਹੋਰ ਵੇਰਵਿਆਂ ਲਈ ਕਿਸੇ ਵੀ ਨੇੜਲੇ ਗੈਸ ਏਜੰਸੀ ਨਾਲ ਜਾਂ pmuy.gov.in ਵੈੱਬ ਸਾਇਟ ਤੇ ਚੈਕ ਕੀਤਾ ਜਾ ਸਕਦਾ ਹੈ।
Author: DISHA DARPAN
Journalism is all about headlines and deadlines.






Users Today : 5
Users Yesterday : 12