ਆਮ ਆਦਮੀ ਕਲੀਨਿਕਾਂ ਚ ਹੁਣ ਤੱਕ 4 ਲੱਖ 24 ਹਜ਼ਾਰ ਦੇ ਕਰੀਬ ਲੋੜਵੰਦਾਂ ਨੇ ਲਿਆ ਲਾਹਾ- ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ

Facebook
Twitter
WhatsApp

ਬਠਿੰਡਾ, 26 ਦਸੰਬਰ 2023 ( ਰਾਵਤ ) :ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਆਮ ਆਦਮੀ ਕਲੀਨਿਕ ਆਮ ਲੋਕਾਂ ਨੂੰ ਮਿਆਰੀ ਤੇ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਹਾਈ ਸਿੱਧ ਹੋ ਰਹੇ ਹਨ। ਜ਼ਿਲ੍ਹੇ ਅੰਦਰ ਚੱਲ੍ਹ ਰਹੇ ਇਨ੍ਹਾਂ 26 ਆਮ ਆਦਮੀ ਕਲੀਨਿਕਾਂ ਤੋਂ ਹੁਣ ਤੱਕ 4 ਲੱਖ 24 ਹਜ਼ਾਰ 250 ਲੋੜਵੰਦ ਮਰੀਜ਼ ਸਿਹਤ ਸੇਵਾਵਾਂ ਦਾ ਲਾਹਾ ਲੈ ਚੁੱਕੇ ਹਨ। ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਤੇ ਅਗਵਾਈ ਹੇਠ ਜ਼ਿਲ੍ਹੇ ਅੰਦਰ ਚੱਲ ਰਹੇ ਆਮ ਆਦਮੀ ਕਲੀਨਿਕਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਆਮ ਆਦਮੀ ਕਲੀਨਿਕ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਸੁਪਨਮਈ ਪ੍ਰਜੈਕਟ ਹੈ, ਜਿਸ ਤਹਿਤ ਆਮ ਲੋਕਾਂ ਦੀ ਸਿਹਤ ਭਲਾਈ ਦੇ ਮੰਤਵ ਦੇ ਨਾਲ-ਨਾਲ ਉਨ੍ਹਾਂ ਦੇ ਘਰਾਂ ਨਜ਼ਦੀਕ ਮਿਆਰੀ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਚੱਲ ਰਹੇ ਆਮ ਆਦਮੀ ਕਲੀਨਿਕਾਂ ਤੋਂ ਮਾਹਿਰ ਡਾਕਟਰਾਂ ਵੱਲੋਂ ਲੋੜਵੰਦ ਲੋਕਾਂ ਦੇ ਚੈਕਅਪ ਕਰਨ ਦੇ ਨਾਲ-ਨਾਲ ਟੈਸਟ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦੌਰਾਨ ਸਿਵਲ ਸਰਜਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਇਸ ਇਤਿਹਾਸਕ ਉਪਰਾਲੇ ਕਾਰਨ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਾਪਤ ਕਰਨ ਵਿਚ ਹੋਰ ਲਾਭ ਹੋਇਆ ਹੈ ਅਤੇ ਲੋਕ ਆਪਣੀਆਂ ਸਿਹਤ ਸਮੱਸਿਆਵਾਂ ਦਾ ਘਰਾਂ ਦੇ ਨੇੜੇ ਹੀ ਆਮ ਆਦਮੀ ਕਲੀਨਿਕਾਂ ਤੋਂ ਇਲਾਜ਼ ਕਰਵਾ ਕੇ ਪੂਰੀ ਤਰ੍ਹਾਂ ਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿਚ ਇਲਾਜ਼ ਕਰਵਾ ਰਹੇ ਮਰੀਜ਼ਾਂ ਦਾ ਮੁਕੰਮਲ ਰਿਕਾਰਡ ਰੱਖਿਆ ਜਾਂਦਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਮਨ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 26 ਆਮ ਆਦਮੀ ਕਲੀਨਿਕ ਜੋ ਕਿ ਖੇਤਾ ਸਿੰਘ ਬਸਤੀ, ਊਧਮ ਸਿੰਘ ਨਗਰ, ਕੋਟਫੱਤਾ, ਤਲਵੰਡੀ ਸਾਬੋ, ਰਾਮਾਂ, ਮੌੜ ਖੁਰਦ, ਅਕਲੀਆਂ ਕਲਾਂ, ਬੀੜ ਬਹਿਮਣ, ਜਨਤਾ ਨਗਰ, ਬੇਅੰਤ ਨਗਰ, ਲਾਲ ਸਿੰਘ ਬਸਤੀ, ਪਰਸਰਾਮ ਨਗਰ, ਗਨੇਸ਼ਾ ਬਸਤੀ, ਮੰਡੀ ਫੂਲ, ਮੌੜ ਕਲਾਂ, ਜੋਧਪੁਰ ਪਾਖਰ, ਵਿਰਕ ਕਲਾਂ, ਬੱਲੂਆਣਾ, ਚੱਕ ਅਤਰ ਸਿੰਘ ਵਾਲਾ, ਪੱਕਾ ਕਲਾਂ, ਮੰਡੀ ਕਲਾਂ, ਕਰਾੜਵਾਲਾ, ਦਿਆਲਪੁਰਾ ਮਿਰਜ਼ਾ, ਲਹਿਰਾ ਮੁਹੱਬਤ, ਢਪਾਲੀ ਅਤੇ ਸੁਖਲੱਧੀ ਵਿਖੇ ਚੱਲ ਰਹੇ ਹਨ। ਜ਼ਿਲ੍ਹੇ ਅੰਦਰ ਆਮ ਆਦਮੀ ਕਲੀਨਿਕਾਂ ਦੁਆਰਾ ਆਮ ਲੋਕਾਂ ਨੂੰ ਕਰਵਾਈਆਂ ਜਾ ਰਹੀਆਂ ਸੇਵਾਵਾਂ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਮਨ ਸਿੰਗਲਾ ਨੇ ਹੋਰ ਦੱਸਿਆ ਕਿ ਖੇਤਾ ਸਿੰਘ ਬਸਤੀ ਤੋਂ ਹੁਣ ਤੱਕ 29867, ਊਧਮ ਸਿੰਘ ਨਗਰ ਤੋਂ 34417, ਕੋਟਫੱਤਾ ਤੋਂ 42488, ਤਲਵੰਡੀ ਸਾਬੋ ਤੋਂ 39069, ਰਾਮਾਂ ਤੋਂ 26125, ਮੌੜ ਖੁਰਦ ਤੋਂ 52540, ਅਕਲੀਆਂ ਕਲਾਂ ਤੋਂ 29553, ਬੀੜ ਬਹਿਮਣ ਤੋਂ 31820 ਆਮ ਲੋਕਾਂ ਨੂੰ ਫਾਇਦਾ ਮਿਲਿਆ ਹੈ। ਇਸੇ ਤਰ੍ਹਾਂ ਆਮ ਆਦਮੀ ਕਲੀਨਿਕ ਜਨਤਾ ਨਗਰ ਤੋਂ 12471, ਬੇਅੰਤ ਨਗਰ ਤੋਂ 15010, ਲਾਲ ਸਿੰਘ ਬਸਤੀ ਤੋਂ 16802, ਪਰਸਰਾਮ ਨਗਰ 18069, ਗਨੇਸ਼ਾ ਬਸਤੀ ਤੋਂ 12203, ਮੰਡੀ ਫੂਲ ਤੋਂ 12488, ਮੌੜ ਕਲਾਂ ਤੋਂ 8941, ਜੋਧਪੁਰ ਪਾਖਰ ਤੋਂ 15892, ਵਿਰਕ ਕਲਾਂ ਤੋਂ 9408, ਬੱਲੂਆਣਾ ਤੋਂ 9960, ਚੱਕ ਅਤਰ ਸਿੰਘ ਵਾਲਾ ਤੋਂ 11345, ਪੱਕਾ ਕਲਾਂ ਤੋਂ 14410, ਮੰਡੀ ਕਲਾਂ ਤੋਂ 9775, ਕਰਾੜਵਾਲਾ ਤੋਂ 11316, ਦਿਆਲਪੁਰਾ ਮਿਰਜ਼ਾ ਤੋਂ 10973, ਲਹਿਰਾ ਮੁਹੱਬਤ ਤੋਂ 8670, ਢਪਾਲੀ ਤੋਂ 8264 ਅਤੇ ਸੁਖਲੱਧੀ ਤੋਂ 3526 ਆਮ ਲੋਕ ਸਿਹਤ ਸਹੂਲਤਾਂ ਦਾ ਲਾਹਾ ਲੈ ਚੁੱਕੇ ਹਨ। ਡਾ. ਰਮਨ ਸਿੰਗਲਾ ਨੇ ਅੱਗੇ ਦੱਸਿਆ ਕਿ ਖੇਤਾ ਸਿੰਘ ਬਸਤੀ ਤੋਂ ਹੁਣ ਤੱਕ 5238, ਊਧਮ ਸਿੰਘ ਨਗਰ ਤੋਂ 3084, ਕੋਟਫੱਤਾ ਤੋਂ 5186, ਤਲਵੰਡੀ ਸਾਬੋ ਤੋਂ 2922, ਰਾਮਾਂ ਤੋਂ 4574, ਮੌੜ ਕਲਾਂ ਤੋਂ 6179, ਅਕਲੀਆਂ ਕਲਾਂ ਤੋਂ 4429, ਬੀੜ ਬਹਿਮਣ ਤੋਂ 4034 ਆਮ ਲੋਕ ਮੁਫ਼ਤ ਲੈਬ ਟੈਸਟ ਕਰਵਾ ਚੁੱਕੇ ਹਨ। ਇਸੇ ਤਰ੍ਹਾਂ ਆਮ ਆਦਮੀ ਕਲੀਨਿਕ ਜਨਤਾ ਨਗਰ ਤੋਂ 6302, ਬੇਅੰਤ ਨਗਰ ਤੋਂ 8893, ਲਾਲ ਸਿੰਘ ਬਸਤੀ ਤੋਂ 4102, ਪਰਸਰਾਮ ਨਗਰ 3126, ਗਨੇਸ਼ਾ ਬਸਤੀ ਤੋਂ 3495, ਮੰਡੀ ਫੂਲ ਤੋਂ 6310, ਮੌੜ ਕਲਾਂ ਤੋਂ 5836, ਜੋਧਪੁਰ ਪਾਖਰ ਤੋਂ 9522, ਵਿਰਕ ਕਲਾਂ ਤੋਂ 2420, ਬੱਲੂਆਣਾ ਤੋਂ 3048, ਚੱਕ ਅਤਰ ਸਿੰਘ ਵਾਲਾ ਤੋਂ 6739, ਪੱਕਾ ਕਲਾਂ ਤੋਂ 4874, ਮੰਡੀ ਕਲਾਂ ਤੋਂ 1761, ਕਰਾੜਵਾਲਾ ਤੋਂ 6327, ਦਿਆਲਪੁਰਾ ਮਿਰਜ਼ਾ ਤੋਂ 1947, ਲਹਿਰਾ ਮੁਹੱਬਤ ਤੋਂ 1848, ਢਪਾਲੀ ਤੋਂ 4522ਅਤੇ ਸੁਖਲੱਧੀ ਤੋਂ 1715ਆਮ ਲੋਕ ਸਿਹਤ ਸਹੂਲਤਾਂ ਦੇ ਮੱਦੇਨਜ਼ਰ ਮੁਫ਼ਤ ਲੈਬ ਟੈਸਟ ਕਰਵਾ ਚੁੱਕੇ ਹਨ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 5 6 9
Users Today : 3
Users Yesterday : 6