ਸੰਗਤ ਪ੍ਰੈੱਸ ਵੈਲਫੇਅਰ ਕਲੱਬ ਦੇ ਮੈਂਬਰਾਂ ਦੀ ਚੋਣ ਕੀਤੀ

Facebook
Twitter
WhatsApp
ਸਰਬਸੰਮਤੀ ਨਾਲ ਅਜੀਤ ਸਿੰਘ ਨੂੰ ਪ੍ਰਧਾਨ,ਭਾਈ ਜਸਕਰਨ ਸਿੰਘ ਸਿਵੀਆਂ ਸਲਾਹਕਾਰ ਤੇ ਦਿਲਬਾਗ ਜ਼ਖ਼ਮੀ ਬਣੇ ਸੀਨੀ.ਮੀਤ ਪ੍ਰਧਾਨ
ਬਠਿੰਡਾ 2 ਜੁਲਾਈ(ਚਾਨੀ)ਸੰਗਤ ਪ੍ਰੈੱਸ ਵੈੱਲਫੇਅਰ ਕਲੱਬ, ਸੰਗਤ ਮੰਡੀ ਦੀ ਅਹਿਮ ਮੀਟਿੰਗ ਹੋਈ, ਜਿਸ ਵਿਚ ਸਾਲਾਨਾ ਚੋਣ ਕਰਦੇ ਹੋਏ ਅਜੀਤ ਸਿੰਘ ਸੰਗਤ ਨੂੰ ਸਰਬਸੰਮਤੀ ਨਾਲ ਤੀਜੀ ਵਾਰ ਪ੍ਰਧਾਨ ਬਣਾਇਆ ਗਿਆ ਅਤੇ ਇਸਦੇ ਨਾਲ ਹੀ ਦਿਲਬਾਗ ਜ਼ਖ਼ਮੀ ਸੀਨੀ.ਮੀਤ ਪ੍ਰਧਾਨ,ਭਾਈ ਜਸਕਰਨ ਸਿੰਘ ਸਿਵੀਆਂ ਨੂੰ ਵਿਸ਼ੇਸ ਸਲਾਹਕਾਰ ,ਗੁਰਸੇਵਕ ਸਿੰਘ ਚੁੱਘੇ ਖੁਰਦ ਨੂੰ ਖਚਾਨਚੀ,ਮੈਡਮ ਮਾਹੀ ਨੂੰ ਸਕੱਤਰ,ਚਰਨਜੀਤ ਸਿੰਘ ਮਛਾਣਾ ਨੂੰ ਸਲਾਹਕਾਰ, ਕੇਵਲ ਕ੍ਰਿਸ਼ਨ ਨੂੰ ਮੈੰਬਰ ਨਿਯੁਕਤ ਕੀਤਾ ਗਿਆ।ਇਸ ਮੌਕੇ ਕਲੱਬ ਚੇਅਰਮੈਨ ਡਾ.ਗੁਰਜੀਤ ਚੌਹਾਨ ਨੇ ਕਿਹਾ ਕਿ ਪਿਛਲੇ ਸਾਲ ਵਾਂਗ ਇਸ ਵਾਰ ਵੀ ਕਲੱਬ ਵੱਲੋਂ ਵੱਡੀ ਗਿਣਤੀ ਵਿੱਚ ਪੰਜਾਬ ਦੇ ਦੇਸੀ ਦਰੱਖਤ ਜਿਵੇਂ ਟਾਹਲੀ,ਪਿੱਪਲ,ਜੰਡ,ਬੋਹੜ,ਜਾਮਣ ਆਦਿ ਦਰੱਖਤ ਬਠਿੰਡਾ ਦਿਹਾਤੀ ਦੀਆਂ ਵੱਖ- ਵੱਖ ਸਾਂਝੀਆਂ ਥਾਵਾਂ ‘ਤੇ ਲਾਏ ਜਾਣਗੇ।ਇਸ ਮੌਕੇ 10 ਤ੍ਰਿਵੈਣੀਆਂ ਲਾਉਣ ਲਈ ਵੀ ਗੱਲਬਾਤ ਹੋਈ।ਇਸ ਮੌਕੇ ਇਹ ਵੀ ਮਤਾ ਪਾਸ ਹੋਇਆ ਕਿ ਪਿੰਡ ਵਿਰਕ ਖੁਰਦ ਵਿਖੇ 10 ਜੁਲਾਈ ਨੂੰ ਅੱਖਾਂ ਦਾ ਕੈਂਪ ਲਗਾਇਆ ਜਾਵੇਗਾ ਤਾਂ ਜੋ ਲੋੜਵੰਦ ਵਿਅਕਤੀਆਂ ਦੀ ਮੱਦਦ ਹੋ ਸਕੇ।ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਸਲਾਹਕਾਰ ਅਸ਼ੋਕ ਕੁਮਾਰ,ਮੈੰਬਰ ਕੇਵਲ ਕ੍ਰਿਸ਼ਨ,ਜਰਨਲ ਸਕੱਤਰ ਸੁਰਿੰਦਰਪਾਲ ਸਿੰਘ,ਪੱਤਰਕਾਰ ਜੁਗਰਾਜ ਸਿੰਘ ਗਿੱਲ ਯੂਐੱਸਏ,ਆਦਿ ਨੇ ਸ਼ਮੂਲੀਅਤ ਕੀਤੀ।
DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 1 5 3
Users Today : 1
Users Yesterday : 3