ਵਾਤਾਵਰਨ ਦਿਵਸ ਮੌਕੇ ‘ਪਾਣੀ ਬਚਾਓ-ਰੁੱਖ ਲਗਾਓ’ ਮੁਹਿੰਮ ਦਾ ਆਗ਼ਾਜ਼

Facebook
Twitter
WhatsApp

 

 


ਸੰਗਤ ਮੰਡੀ,8ਜੂਨ(ਪੱਤਰ ਪ੍ਰੇਰਕ )ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਸੰਗਤ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਮੌਕੇ ‘ਪਾਣੀ ਬਚਾਓ-ਰੁੱਖ ਲਗਾਓ’ ਮੁਹਿੰਮ ਦਾ ਆਗ਼ਾਜ਼ ਕੀਤਾ ਗਿਆ।ਇਸ ਆਗ਼ਾਜ਼ ਮੌਕੇ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਬਲਾਕ ਦੇ ਸੰਗਤ,ਬਾਂਡੀ,ਘੁੱਦਾ,ਰਾਏ ਕੇ ਕਲਾਂ,ਪੱਕਾ ਕਲਾਂ,ਪਥਰਾਲਾ,ਜੰਗੀਰਾਣਾ ਆਦਿ ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਪੌਦੇ ਲਗਾਏ ਗਏ।ਇਸ ਮੌਕੇ ਗੱਲਬਾਤ ਕਰਦਿਆਂ ਬਲਾਕ ਪ੍ਰਧਾਨ ਡਾ. ਗੁਰਦੀਪ ਘੁੱਦਾ ਨੇ ਕਿਹਾ ਪੌਦੇ ਸਾਡੇ ਕੁਝ ਸਮਾਂ ਪਹਿਲਾਂ ਹੋਈ ਮੀਟਿੰਗ ਦੌਰਾਨ ਪੌਦੇ ਲਗਾਉਣ ਦੇ ਲਏ ਗਏ ਫ਼ੈਸਲੇ ਅਨੁਸਾਰ ਅੱਜ ਬਲਾਕ ਦੇ ਵੱਖ-ਵੱਖ ਪਿੰਡਾਂ ਵਿੱਚ ਪੌਦੇ ਲਗਾਏ ਗਏ ਹਨ।ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਦੇ ਮੈਂਬਰਾਂ ਨੇ ਅਹਿਦ ਕੀਤਾ ਹੈ ਕਿ ਇਨ੍ਹਾਂ ਲਗਾਏ ਪੌਦਿਆਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਵੀ ਨਿਭਾਉਣਗੇ।ਇਸ ਮੌਕੇ ਡਾ.ਅਮਰੀਕ ਸਿੰਘ ਪੱਕਾ ਕਲਾਂ,ਡਾ.ਤਰਸੇਮ ਪਥਰਾਲਾ,ਡਾ.ਠਾਕੁਰ ਸਿੰਘ,ਮੱਖਣ ਸਿੰਘ,ਸਤਪਾਲ ਸਿੰਘ,ਅਵਤਾਰ ਸਿੰਘ,ਡਾ.ਹਰਭਜਨ ਲਾਲ,ਕਰਨ ਸਿੰਘ,ਡਾ.ਅਵਤਾਰ ਸਿੰਘ ਸਮੇਤ ਇਕਬਾਲ,ਸੋਨੀ ਪ੍ਰਕਾਸ਼,ਜਗਦੀਸ਼,ਦੀਪ,ਹਰਵਿੰਦਰ,ਜਸਕਰਨ,ਰਾਜਵੀਰ,ਪ੍ਰਗਟ,ਗੋਰਾ, ਮੱਲ ਜੰਗੀਰਾਣਾ ਆਦਿ ਸਹਿਯੋਗੀ ਹਾਜ਼ਰ ਸਨ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 1 5 3
Users Today : 1
Users Yesterday : 3