ਸੰਗਤ ਮੰਡੀ, 8ਅਪ੍ਰੈਲ(ਪੱਤਰ ਪ੍ਰੇਰਕ) ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸੰਸਥਾ ਮਾਨਵ ਸੇਵਾ ਫਾਉਂਡੇਸ਼ਨ ਪੰਜਾਬ ਨੇ ਲੋੜਵੰਦ ਗ਼ਰੀਬ ਔਰਤ ਦੀ ਇੱਕ ਮਹੀਨੇ ਦਾ ਰਾਸ਼ਨ ਦੇ ਕੇ ਮਦਦ ਕੀਤੀ।ਗੱਲਬਾਤ ਦੌਰਾਨ ਸੰਸਥਾ ਦੇ ਸੂਬਾ ਪ੍ਰਧਾਨ ਡਾ. ਗੁਰਦੀਪ ਘੁੱਦਾ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਨਵਰੀਤ ਕੌਰ ਪਤਨੀ ਕੇਵਲ ਸਿੰਘ ਵਾਸੀ ਬਠਿੰਡਾ ਜੋ ਕਿ ਆਪਸੀ ਮਤਭੇਦਾਂ ਕਾਰਨ ਆਪਣੇ ਪਤੀ ਤੋਂ ਅਲੱਗ ਆਪਣੀ ਇੱਕ ਛੋਟੀ ਜਿਹੀ ਬੇਟੀ ਨਾਲ ਰਹਿ ਰਹੀ ਹੈ, ਨੂੰ ਮਦਦ ਦੀ ਜ਼ਰੂਰਤ ਹੈ।ਇਸ ਤੇ ਉਨ੍ਹਾਂ ਅਮਲ ਕਰਦੇ ਹੋਏ ਉਸ ਔਰਤ ਨੂੰ ਇੱਕ ਮਹੀਨੇ ਦਾ ਰਾਸ਼ਨ ਦੇ ਕੇ ਮਦਦ ਕੀਤੀ।ਇਸ ਮੌਕੇ ਉਨ੍ਹਾਂ ਨਾਲ ਵਿਸ਼ਨੂੰ ਜਿੰਦਲ ਅਤੇ ਜਗਦੀਪ ਸਿੰਘ ਢਿੱਲੋਂ ਮੌਜੂਦ ਸਨ।
Author: DISHA DARPAN
Journalism is all about headlines and deadlines.