“ਸੰਮਾਂ ਵਾਲੀ ਡਾਂਗ” ਸੰਗ ਪਿੰਡ ਘੁੱਦਾ ਪਹੁੰਚਿਆ ਰੰਗਮੰਚ ਕਾਰਵਾਂ

Facebook
Twitter
WhatsApp

ਬਠਿੰਡਾ,10ਫਰਵਰੀ(ਚਾਨੀ)ਉੱਘੇ ਨਾਟਕਕਾਰ,ਅਦਾਕਾਰ ਅਤੇ ਰੰਗਕਰਮੀ ਡਾ. ਸਾਹਬ ਸਿੰਘ ਵੱਲੋਂ ਤੋਰੇ ਗਏ ਰੰਗਮੰਚ ਕਾਰਵੇਂ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਨੌਜਵਾਨ ਭਾਰਤ ਸਭਾ ਦੇ ਸਾਂਝੇ ਉਪਰਾਲੇ ਨਾਲ ਪਿੰਡ ਘੁੱਦਾ ਵਿਖੇ ਡਾ.ਸਾਹਬ ਸਿੰਘ ਦੁਆਰਾ ਨਿਰਦੇਸ਼ਿਤ ਇੱਕ ਪਾਤਰੀ ਨਾਟਕ ‘ਸੰਮਾਂ ਵਾਲੀ ਡਾਂਗ’ ਦੀ ਪੇਸ਼ਕਾਰੀ ਕੀਤੀ ਗਈ।ਸਮਾਗਮ ਦੇ ਆਰੰਭ ਵਿੱਚ ਬਲਕਰਨ ਕੋਟਗੁਰੂ ਵੱਲੋਂ ਆਮ ਲੋਕਾਂ ਦੇ ਅਸਲ ਹਾਲਾਤਾਂ ਦੇ ਰੂਬਰੂ ਕਰਵਾਉਂਦੇ ਗੀਤ “ਵੇਚ ਕੇ ਜ਼ਮੀਨਾਂ ਜੱਟ ਵਿਹਲ਼ੇ ਹੋ ਗਏ”, ਗੁਰਮੀਤ ਕੋਟਗੁਰੂ ਵੱਲੋਂ ਲੋਕ ਏਕੇ ਦੀ ਗੱਲ ਕਰਦੇ ਗੀਤ “ਪਿੰਡਾਂ ਵਿੱਚੋਂ ਹੋ ਕੇ ਲੰਘਦਾ ਰਸਤਾ ਸੁਰਖ਼-ਸਵੇਰਾਂ ਦਾ” ਨਾਲ ਅਤੇ ਜਸਕਰਨ ਕੋਟਗੁਰੂ ਨੇ ਆਪਣੀ ਕਵਿਤਾ ਰਾਹੀਂ ਹਾਜ਼ਰੀ ਲਗਵਾਈ।ਲਛਮਣ ਸਿੰਘ ਸੇਵੇਵਾਲਾ ਨੇ ਪੰਜਾਬ ਦੇ ਤਤਕਾਲੀਨ ਹਾਲਾਤਾਂ ਸਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਵੋਟ ਦੀ ਬਜਾਏ ਸੰਘਰਸ਼ ਨੂੰ ਬਦਲ ਦਾ ਇੱਕੋ-ਇੱਕ ਰਾਹ ਦੱਸਿਆ।ਇਸ ਉਪਰੰਤ ਡਾ.ਸਾਹਬ ਸਿੰਘ ਵੱਲੋਂ ਨਾਟਕ ਸੰਮਾਂ ਵਾਲ਼ੀ ਡਾਂਗ ਦੀ ਪੇਸ਼ਕਾਰੀ ਕੀਤੀ ਗਈ।ਤਕਰੀਬਨ ਸਵਾ ਕੁ ਘੰਟੇ ਦੇ ਇਸ ਨਾਟਕ ਵਿੱਚ ਉਨ੍ਹਾਂ ਕਿਸਾਨੀ ਦੇ ਬਿੰਬ ਰਾਹੀਂ ਜਿੱਥੇ ਸਮੁੱਚੀ ਆਮ ਲੁਕਾਈ ਦੇ ਰੋਜ਼ਮੱਰਾ ਜੀਵਨ,ਪੇਂਡੂ ਲੋਕਾਂ ਦੀਆਂ ਸਮੱਸਿਆਂਵਾਂ ਅਤੇ ਸੱਤਾ ਦੀ ਲੁੱਟ-ਖਸੁੱਟ ਕਾਰਨ ਹੋਏ ਤਰਸਯੋਗ ਹਾਲਾਤਾਂ ਦੇ ਰੂਬਰੂ ਕਰਵਾਉਂਦਿਆਂ ਕਈ ਸਵਾਲ ਖੜ੍ਹੇ ਕੀਤੇ ਉੱਥੇ ਨਾਟਕ ਦੇ ਅੰਤ ਵਿੱਚ ਲੋਕ-ਏਕੇ ਦੀ ਪ੍ਰਤੀਕ ਸੰਮਾਂ ਵਾਲੀ ਡਾਂਗ ਨੂੰ ਸੱਤਾ ਦੇ ਕਾਬਜ਼ ਸੱਪਾਂ ਦੇ ਸਿਰ ਕੁਚਲਣ ਦਾ ਚੇਤਨਾਮਈ ਹੱਲ ਦੱਸਿਆ।ਇਸ ਮੌਕੇ ਮੌਜੂਦ ਵੱਡੀ ਗਿਣਤੀ ਵਿੱਚ ਲੋਕਾਂ ਨੇ ਨਾਟਕ ਦੀ ਖੂਬ ਸ਼ਲਾਘਾ ਕੀਤੀ।ਇਸ ਤੋਂ ਇਲਾਵਾ ਇਸ ਮੌਕੇ ਕਰਨਾਟਕਾ ਵਿੱਚ ਹਿਜਾਬ ਦੇ ਮੁੱਦੇ ‘ਤੇ ਇੱਕ ਮੁਸਲਿਮ ਵਿਦਿਆਰਥਣ ਵਿਰੁੱਧ ਆਰ.ਐੱਸ.ਐੱਸ. ਵੱਲੋਂ ਕੀਤੀ ਫਿਰਕੂ ਲਾਮਬੰਦੀ ਅਤੇ ਪਿੰਡ ਕੋਟਗੁਰੂ ਵਿਖੇ ਕਾਂਗਰਸੀ ਉਮੀਦਵਾਰ ਹਰਵਿੰਦਰ ਲਾਡੀ ਨੂੰ ਸਵਾਲ ਕਰਨ ਗਏ ਜਥੇਬੰਦੀਆਂ ਦੇ ਆਗੂਆਂ ਨਾਲ ਉਸ ਦੇ ਸਮਰਥਕਾਂ ਵੱਲੋਂ ਕੀਤੀ ਗੁੰਡਾਗਰਦੀ ਦੀ ਨਿਖੇਧੀ ਕੀਤੀ ਗਈ।ਸਟੇਜ ਸੰਚਾਲਕ ਦੀ ਭੂਮਿਕਾ ਅਸ਼ਵਨੀ ਘੁੱਦਾ ਨੇ ਬਾਖ਼ੂਬੀ ਨਿਭਾਈ।ਇਸ ਮੌਕੇ ਅਜੇਪਾਲ ਘੁੱਦਾ,ਜਸਕਰਨ ਕੋਟਗੁਰੂ,ਹਰਗੋਬਿੰਦ ਚੱਕ ਅਤਰ ਸਿੰਘ ਵਾਲਾ ਆਦਿ ਸਮੇਤ ਸਭਾਵਾਂ ਦੇ ਹੋਰ ਵੀ ਮੈਂਬਰ ਹਾਜ਼ਰ ਸਨ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 5 6 0
Users Today : 13
Users Yesterday : 12