ਇੱਕ ਪਾਸੇ ਕਰੋੜਾਂ ਦੇ ਪ੍ਰਬੰਧ, ਦੂਜੇ ਪਾਸੇ ਸ਼ਹੀਦਾਂ ਦੇ ਬੁੱਤ ਸੁੰਨੇ

Facebook
Twitter
WhatsApp

ਲੁਧਿਆਣਾ 28 ਸਤੰਬਰ (ਕੁਨਾਲ ਚੋਪੜਾ)

1. ਇੱਕ ਪਾਸੇ ਕਰੋੜਾਂ ਦੇ ਪ੍ਰਬੰਧ, ਦੂਜੇ ਪਾਸੇ ਸ਼ਹੀਦਾਂ ਦੇ ਬੁੱਤ ਸੁੰਨੇ

ਪੰਜਾਬ ਸਰਕਾਰ ਵੱਲੋਂ PAU ਗਰਾਊਂਡ ਵਿੱਚ ‘ਜਸ਼ਨ-ਏ-ਇਨਕਲਾਬ’ ਤਹਿਤ ਵੱਡੇ ਪੱਧਰ ‘ਤੇ ਸਭਿਆਚਾਰਕ ਪ੍ਰੋਗਰਾਮ, ਨਾਟਕ (ਗਗਨ ਦਮਾਮਾ ਬਾਜਿਓ) ਅਤੇ ਨਾਮਵਰ ਕਲਾਕਾਰਾਂ ਦੇ ਸ਼ੋਅ ਕਰਵਾਏ ਜਾ ਰਹੇ ਹਨ। ਇਸ ਸਰਕਾਰੀ ਜਸ਼ਨ ਲਈ ਲੱਖਾਂ-ਕਰੋੜਾਂ ਰੁਪਏ ਖਰਚ ਕੇ ਪੂਰੇ ਸ਼ਹਿਰ ਨੂੰ ਸਜਾਇਆ ਗਿਆ ਹੈ। ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਸ਼ਹਿਰ ਦੇ ਬਿਲਕੁਲ ਵਿਚਕਾਰ ਸਥਿਤ ਇਤਿਹਾਸਕ ਜਗਰਾਉਂ ਪੁੱਲ ‘ਤੇ ਸੁਸ਼ੋਭਿਤ ਸ਼ਹੀਦਾਂ ਦੇ ਮੁੱਖ ਬੁੱਤਾਂ ‘ਤੇ ਪ੍ਰਸ਼ਾਸਨ ਜਾਂ ਸੱਤਾਧਾਰੀ ਪਾਰਟੀ ਦਾ ਕੋਈ ਵੀ ਆਗੂ ਸਵੇਰ ਦੇ ਸਮੇਂ ਸ਼ਰਧਾਂਜਲੀ ਦੇਣ ਜਾਂ ਫੁੱਲ ਮਾਲਾਵਾਂ ਭੇਟ ਕਰਨ ਨਹੀਂ ਪਹੁੰਚਿਆ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਅੱਜ (28 ਸਤੰਬਰ 2026) ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਦੇ ਮੈਦਾਨ ਵਿੱਚ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ‘ਜਸ਼ਨ-ਏ-ਇਨਕਲਾਬ’ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਇਸ ਸਰਕਾਰੀ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਕਈ ਮੰਤਰੀ, ਵਿਧਾਇਕ ਅਤੇ ਪ੍ਰਸ਼ਾਸਨਿਕ ਅਧਿਕਾਰੀ ਸ਼ਹੀਦਾਂ ਦੀ ਵਿਰਾਸਤ ਦਾ ਜਸ਼ਨ ਮਨਾਉਣ ਲਈ ਇਕੱਠੇ ਹੋਏ ਹਨ,ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਇਤਿਹਾਸਕ ਜਗਰਾਉਂ ਪੁੱਲ ‘ਤੇ ਸਥਿਤ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬੁੱਤਾਂ ਦੀ ਵੱਡੀ ਅਣਦੇਖੀ ਸਾਹਮਣੇ ਆਈ ਹੈ।


ਇਸ ਲਾਪਰਵਾਹੀ ਨੂੰ ਦੇਖਦਿਆਂ ਉੱਥੋਂ ਲੰਘਣ ਵਾਲੇ ਸਥਾਨਕ ਲੋਕਾਂ, ਸਮਾਜ ਸੇਵੀਆਂ ਅਤੇ ਦੇਸ਼ ਭਗਤਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ। ਲੋਕਾਂ ਦਾ ਕਹਿਣਾ ਹੈ ਕਿ:

• ਸਿਰਫ਼ ਸਿਆਸੀ ਚਮਕ-ਦਮਕ: ਸਰਕਾਰਾਂ ਸਿਰਫ਼ ਵੱਡੇ-ਵੱਡੇ ਪੰਡਾਲ ਲਗਾ ਕੇ ਅਤੇ ਸਿਆਸੀ ਭਾਸ਼ਣ ਦੇ ਕੇ ‘ਇਨਕਲਾਬ’ ਦਾ ਨਾਂ ਵਰਤਦੀਆਂ ਹਨ, ਜਦਕਿ ਸ਼ਹੀਦਾਂ ਦੇ ਅਸਲ ਸਮਾਰਕਾਂ ਨੂੰ ਵਿਸਾਰ ਦਿੱਤਾ ਜਾਂਦਾ ਹੈ।

ਪ੍ਰਸ਼ਾਸਨਿਕ ਨਾਕਾਮੀ: ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਕੋਲੋਂ ਇੰਨੀ ਵੀ ਵਿਹਲ ਨਹੀਂ ਨਿਕਲੀ ਕਿ ਉਹ ਮੁੱਖ ਸਮਾਰਕ ‘ਤੇ ਜਾ ਕੇ ਸ਼ਹੀਦਾਂ ਨੂੰ ਯਾਦ ਕਰ ਸਕਣ

3. ਵੱਡੇ ਸਮਾਗਮਾਂ ‘ਤੇ ਉੱਠੇ ਸਵਾਲ:
ਲੋਕਾਂ ਨੇ ਸਵਾਲ ਚੁੱਕੇ ਹਨ ਕਿ ਜੇਕਰ ਸ਼ਹੀਦਾਂ ਦੇ ਜਨਮ ਦਿਹਾੜੇ ‘ਤੇ ਉਨ੍ਹਾਂ ਦੇ ਬੁੱਤਾਂ ਨੂੰ ਹੀ ਹਾਰ-ਤੂਰ ਪਾਉਣ ਵਾਲਾ ਕੋਈ ਨਹੀਂ ਹੈ, ਤਾਂ ਅਜਿਹੇ ਕਰੋੜਾਂ ਰੁਪਏ ਖਰਚ ਕੇ ਕੀਤੇ ਜਾਣ ਵਾਲੇ ‘ਜਸ਼ਨ-ਏ-ਇਨਕਲਾਬ’ ਵਰਗੇ ਪ੍ਰੋਗਰਾਮ ਸਿਰਫ਼ ਦਿਖਾਵਾ ਮਾਤਰ ਰਹਿ ਜਾਂਦੇ ਹਨ। ਸ਼ਹੀਦਾਂ ਦੀ ਸੋਚ ‘ਤੇ ਪਹਿਰਾ ਦੇਣ ਦੇ ਦਾਅਵੇ ਕਰਨ ਵਾਲੀ ਸਰਕਾਰ ਦੇ ਆਗੂਆਂ ਦਾ ਆਪਣੇ ਹੀ ਸ਼ਹਿਰ ਦੇ ਮੁੱਖ ਚੌਕ/ਪੁੱਲ ‘ਤੇ ਨਾ ਬਹੁੜਨਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ

ਕੁਨਾਲ ਚੋਪੜਾ

 

 

KUNAL CHOPRA
Author: KUNAL CHOPRA

"News Reporter / Journalist 🖋️

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 1 1 6 0 8
Users Today : 1
Users Yesterday : 27