ਲੁਧਿਆਣਾ 7, ਜਨਵਰੀ-( ਰਾਵਤ ): ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ, ਬੱਚਿਆਂ ਲਈ ਉਸਾਰੂ ਗੀਤ ਲਿਖਣ ਤੇ ਗਾਉਣ ਵਾਲੇ ਵਿਸ਼ਵ ਪ੍ਰਸਿੱਧ ਨੈਸ਼ਨਲ ਅਵਾਰਡੀ ਮਾਸਟਰ ਕਰਮਜੀਤ ਸਿੰਘ ਗਰੇਵਾਲ ਦੀ ਬਾਲ ਗੀਤ ਪੁਸਤਕ “ਬੱਚੇ ਨਾਂ ਚਮਕਾਵਣਗੇ” ਆਪਣੇ ਕਰ ਕਮਲਾਂ ਨਾਲ਼ ਕੀਤੀ ਲੋਕ ਅਰਪਿਤ।

ਕੈਬਨਿਟ ਮੰਤਰੀ ਬੈਂਸ ਨੇ, ਬੱਚਿਆਂ ਲਈ ਚੰਗੇ ਸਾਹਿਤ ਦੀ ਉਸਾਰੀ ਲਈ ਮਾਸਟਰ ਗਰੇਵਾਲ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਹੋਰ ਵੱਡੀਆਂ ਉਡਾਰੀਆਂ ਭਰਨ ਲਈ ਵੀ ਪ੍ਰੇਰਿਤ ਕੀਤਾ।ਇਸ ਮੌਕੇ ਗੁਰਿੰਦਰ ਸਿੰਘ ਸੋਢੀ ਡੀ.ਪੀ.ਆਈ ਸੈਕੰਡਰੀ ਸਿੱਖਿਆ, ਸੁਨੀਲ ਕੁਮਾਰ ਭਾਰਦਵਾਜ ਡਾਇਰੈਕਟਰ ਸਰੀਰਕ ਸਿੱਖਿਆ, ਡਿੰਪਲ ਮਦਾਨ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਲੁਧਿਆਣਾ, ਅਮਨਦੀਪ ਸਿੰਘ ਡਿਪਟੀ ਡੀ.ਈ.ਓ ਲੁਧਿਆਣਾ, ਅਜੀਤਪਾਲ ਸਿੰਘ ਸਟੇਟ ਸਪੋਰਟਸ ਕਮੇਟੀ ਮੈਂਬਰ (ਸਟੇਟ ਅਵਾਰਡੀ), ਕੁਲਬੀਰ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ, ਡਾਕਟਰ ਨਿਰਮਲ ਜੌੜਾ, ਜਸਵਿੰਦਰ ਸਿੰਘ ਵਿਰਕ ਸਾਬਕਾ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਹੋਰ ਸਖ਼ਸ਼ੀਅਤਾਂ ਵੀ ਮੌਜੂਦ ਸਨ। ਕਾਬਿਲੇਗੌਰ ਹੈ ਕਿ ਸਰਕਾਰੀ ਹਾਈ ਸਕੂਲ ਖੇੜੀ ਝਮੇੜੀ, ਲੁਧਿਆਣਾ ਵਿਖੇ ਪੰਜਾਬੀ ਮਾਸਟਰ ਵਜੋਂ ਸੇਵਾਵਾਂ ਨਿਭਾ ਰਹੇ ਮਾਸਟਰ ਕਰਮਜੀਤ ਸਿੰਘ ਗਰੇਵਾਲ (ਲਲਤੋਂ ਕਲਾਂ) ਦੀਆਂ 13 ਬਾਲ ਸਾਹਿਤ ਪੁਸਤਕਾਂ ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਲਾਇਬ੍ਰੇਰੀਆਂ ਲਈ ਪ੍ਰਵਾਨ ਹਨ। ਗਰੇਵਾਲ ਬੱਚਿਆਂ ਲਈ ਜਿੱਥੇ ਨਿਵੇਕਲ਼ੀ ਗਾਇਕੀ ਲਈ ਜਾਣੇ ਜਾਂਦੇ ਹਨ ਉੱਥੇ ਇਨ੍ਹਾਂ ਦੇ ਲਿਖੇ ਗੀਤ ‘ਲੋਰੀ’ ਨੂੰ ਭਾਰਤ ਸਰਕਾਰ ਵੱਲੋਂ ਇੱਕ ਲੱਖ ਰੁਪਏ ਦਾ ਇਨਾਮ ਅਤੇ ਕਈ ਗੀਤਾਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਇਨਾਮ ਮਿਲ਼ੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸੀ ਬੀ ਐੱਸ ਈ ਦੀਆਂ ਪਾਠ ਪੁਸਤਕਾਂ ਵਿੱਚ ਇਨ੍ਹਾਂ ਦੀਆਂ ਰਚਨਾਵਾਂ ਵੀ ਸ਼ਾਮਲ ਹਨ।
Author: DISHA DARPAN
Journalism is all about headlines and deadlines.





Users Today : 2
Users Yesterday : 12