ਬਠਿੰਡਾ 7, ਜਨਵਰੀ–(ਹੈਪੀ ਹਰਪ੍ਰੀਤ):ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਾਨਵ ਸੇਵਾ ਬਲੱਡ ਡੌਨਰਜ ਸੁਸਾਇਟੀ (ਰਜਿ:) ਫੂਲ ਟਾਊਨ ਵੱਲੋਂ ਸੁਸਾਇਟੀ ਪ੍ਰਧਾਨ ਮੱਖਣ ਸਿੰਘ ਬੁੱਟਰ ਦੀ ਅਗਵਾਈ ਹੇਠ ਸਥਾਨਕ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ 14ਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।

ਕੈਂਪ ਸੰਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੀਤ ਪ੍ਰਧਾਨ ਸਿਕੰਦਰ ਸਿੰਘ ਸਪਰਾ, ਮੀਤ ਪ੍ਰਧਾਨ ਜਸਵੀਰ ਸਿੰਘ ਰਿੰਪੀ ਨੇ ਦੱਸਿਆ ਕਿ ਕੈਂਪ ਵਿੱਚ ਰਣਜੀਤ ਸਿੰਘ ਮਾਨ, (ਸੇਵਾ ਮੁਕਤ ਉਪ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ), ਗੁਰਤੇਜ ਸਿੰਘ ਰਾਣਾ ਮਾਨ (ਸਾਬਕਾ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਰਾਮਪੁਰਾ ਫੂਲ) ਕਰਨੈਲ ਸਿੰਘ ਮਾਨ ਕੌਸ਼ਲਰ ਰਾਮਪੁਰਾ ਫੂਲ, ਸੁਖਦਰਸ਼ਨ ਸਿੰਘ (ਪਿਤਾ ਰਵੀ ਸਿੰਘ ਖਾਲਸਾ ਕੈਨੇਡਾ) ਅਤੇ ਜਥੇਦਾਰ ਰਾਮ ਸਿੰਘ ਜਟਾਣਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਿੰਨਾਂ ਵੱਲੋਂ ਸਾਂਝੇ ਤੌਰ ਤੇ ਰੀਬਨ ਕੱਟ ਕੇ ਕੈਂਪ ਦਾ ਉਦਘਾਟਨ ਕੀਤਾ ਗਿਆ। ਖੂਨਦਾਨੀਆਂ ਨੂੰ ਇਨਾਮਾਂ ਦੀ ਵੰਡ ਰਾਮ ਲਾਲ ਸਿੰਘ ਰਿਟਾਇਰਡ ਨਾਇਬ ਸੂਬੇਦਾਰ, ਇੰਜ: ਇਕਬਾਲ ਸਿੰਘ ਜਟਾਣਾ, (ਜੇਈ, ਪੀ,ਐਸ,ਪੀ,ਸੀ,ਐਲ ਰਾਮਪੁਰਾ ਫੂਲ) ਅਤੇ ਜਸਪਾਲ ਸਿੰਘ ਜਟਾਣਾ (ਬਲਾਕ ਐਜੂਕਟਰ ਅਫਸਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ) ਵੱਲੋਂ ਕੀਤੀ ਗਈ।ਉਨਾਂ ਦੱਸਿਆ ਕਿ ਕੈਂਪ ਦੌਰਾਨ 105 ਯੂਨਿਟ ਖੂਨਦਾਨ ਕੀਤਾ ਗਿਆ ਜਿਸ ਨੂੰ ਗੋਇਲ ਬਲੱਡ ਬੈਂਕ ਬਠਿੰਡਾ ਅਤੇ ਆਦੇਸ਼ ਮੈਡੀਕਲ ਹਸਪਤਾਲ ਭੁੱਚੋ ਬਲੱਡ ਬੈਂਕ ਦੀਆਂ ਟੀਮਾਂ ਵੱਲੋਂ ਇਕੱਤਰ ਕੀਤਾ।ਕੈਂਪ ਦੌਰਾਨ ਮੱਖਣ ਸਿੰਘ ਬੁੱਟਰ ਨੇ 59ਵੀਂ ਵਾਰ ਖੂਨਦਾਨ ਕੀਤਾ।ਸੁਸਾਇਟੀ ਵੱਲੋਂ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਕੈਂਪ ਨੂੰ ਸਫਲ ਬਣਾਉਣ ਲਈ ਭਾਈ ਰਵੀ ਸਿੰਘ ਖਾਲਸਾ ਕੈਨੇਡਾ ਵਾਲਿਆਂ ਦੇ ਸਵ: ਮਾਤਾ ਰਾਜਿੰਦਰ ਕੌਰ ਦੀ ਨਿੱਘੀ ਯਾਦ ਵਿੱਚ ਪਰਿਵਾਰ ਵੱਲੋਂ ਵਿਸ਼ੇਸ਼ ਤੌਰ ‘ਤੇ ਸੁਸਾਇਟੀ ਨੂੰ ਸਹਿਯੋਗ ਦਿੱਤਾ ਗਿਆ।ਇਸ ਕੈਂਪ ਵਿੱਚ ਪ੍ਰੈਸ ਕਲੱਬ (ਰਜਿ:) ਰਾਮਪੁਰਾ ਫੂਲ, ਗੁਰਦੁਆਰਾ ਅਕਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ, ਚੌਗਿਰਦਾ ਸੁੰਦਰੀਕਰਨ ਸੁਸਾਇਟੀ, ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਕਲੱਬ ਅਤੇ ਹੋਰ ਵੱਖ-ਵੱਖ ਸੰਸਥਾਵਾਂ ਵੱਲੋਂ ਵੀ ਭਰਵਾਂ ਸਹਿਯੋਗ ਦਿੱਤਾ ਗਿਆ।ਕੈਂਪ ਦੌਰਾਨ ਸਟੇਜ ਸੰਚਾਲਕ ਦੀ ਭੂਮਿਕਾ ਸ਼੍ਰੀ ਸੁਭਾਸ਼ ਗੋਇਲ ਮਿੰਟੂ ਨੇ ਸੁਚੱਜੇ ਢੰਗ ਨਾਲ ਬਾਖੂਬੀ ਨਿਭਾਈ।ਇਸ ਮੌਕੇ ਖਜਾਨਚੀ ਡਾਕਟਰ ਇਕਬਾਲ ਸਿੰਘ ਮਾਨ, ਜਰਨਲ ਸੈਕਟਰੀ ਅਮਨਦੀਪ ਸਿੰਘ ਬਾਵਾ, ਸਹਾਇਕ ਸੈਕਟਰੀ ਭੁਪਿੰਦਰ ਸਿੰਘ ਜਟਾਣਾ, ਸਟੇਜ ਸੰਚਾਲਕ ਗਗਨਦੀਪ ਸਿੰਘ ਸਪਰਾ, ਸੀਨੀਅਰ ਮੈਂਬਰ ਮਨਮੀਤ ਸਿੰਘ ਸਪਰਾ, ਅਮਨਪ੍ਰੀਤ ਸਿੰਘ ਜਟਾਣਾ, ਡਾਕਟਰ ਗੁਰਚਰਨ ਸਿੰਘ ਬਰਾੜ, ਸਤਨਾਮ ਸਿੰਘ ਮੱਲੀ, ਹਾਕਮ ਸਿੰਘ ਮਾਨ, ਡਾਕਟਰ ਜਗਤਾਰ ਸਿੰਘ, ਡਾਕਟਰ ਕੌਰ ਸਿੰਘ ਸੋਹੀ, ਡਾਕਟਰ ਕੁਲਦੀਪ ਸ਼ਰਮਾ, ਡਾਕਟਰ ਅਮਨਾ, ਇਕਬਾਲ ਸਿੰਘ ਪੰਮਾ, ਜਗਤਾਰ ਸਿੰਘ ਤਾਰਾ, ਸਤਨਾਮ ਸਿੰਘ ਸਪਰਾ, ਗੁਰਪ੍ਰੀਤ ਸਿੰਘ ਸਪਰਾ, ਹੰਸਰਾਜ ਸਿੰਘ ਸਪਰਾ, ਤੋਂ ਇਲਾਵਾ ਸੁਸਾਇਟੀ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ
Author: DISHA DARPAN
Journalism is all about headlines and deadlines.





Users Today : 2
Users Yesterday : 12