ਬਠਿੰਡਾ 7, ਜਨਵਰੀ–(ਹੈਪੀ ਹਰਪ੍ਰੀਤ): ਡਾਇਰੈਕਟਰ ਖੇਡ ਅਤੇ ਯੁਵਕ ਸੇਵਾਵਾਂ, ਪੰਜਾਬ ਸਰਕਾਰ, ਪੰਜਾਬੀ ਯੂਨਿਵਰਸਿਟੀ ਪਟਿਆਲਾ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਬਠਿੰਡਾ ਦੇ ਦਿਸ਼ਾ–ਨਿਰਦੇਸ਼ਾਂ ਅਨੁਸਾਰ ਅਤੇ ਸੰਸਥਾ ਪ੍ਰਬੰਧਕਾਂ ਦੀ ਅਗਵਾਈ ਹੇਠ ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਵਿੱਚ ਐਨਐਸਐਸ ਦਾ ਸੱਤ ਦਿਨਾਂ ਕੈਂਪ ਜਾਰੀ ਹੈ।

ਕੈਂਪ ਦੇ ਚੌਥੇ ਦਿਨ ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਚਮਕੌਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਵਿਦਿਆਰਥੀਆਂ ਨੂੰ ਪ੍ਰੇਰਨਾਦਾਇਕ ਸੰਬੋਧਨ ਕੀਤਾ।ਉਨ੍ਹਾਂ ਨੇ ਕਿਹਾ ਕਿ ਜੀਵਨ ਵਿੱਚ ਸੁਪਨੇ ਤਾਂ ਹਰ ਕੋਈ ਦੇਖਦਾ ਹੈ, ਪਰ ਸਫਲਤਾ ਉਹੀ ਵਿਦਿਆਰਥੀ ਪ੍ਰਾਪਤ ਕਰਦੇ ਹਨ ਜੋ ਮਿਹਨਤ, ਅਨੁਸ਼ਾਸਨ ਅਤੇ ਸਵੈ-ਪੜਚੌਲ ਨਾਲ ਅੱਗੇ ਵਧਦੇ ਹਨ। ਉਨ੍ਹਾਂ ਨੇ ਕਿਹਾ —“ਸੁਪਨੇ ਲਵੋ, ਪਰ ਉਨ੍ਹਾਂ ਨੂੰ ਪੂਰਾ ਕਰਨ ਲਈ ਦਿਨ–ਰਾਤ ਮਿਹਨਤ ਕਰੋ ਅਤੇ ਹਮੇਸ਼ਾ ਪਾਜ਼ੀਟਿਵ ਸੋਚ ਰੱਖੋ। ਜੇ ਮਨ ਨੂੰ ਜਿੱਤ ਲਿਆ ਤਾਂ ਜਗਤ ਆਪੇ ਜਿੱਤਿਆ ਜਾ ਸਕਦਾ ਹੈ — ਮਨ ਜੀਤੇ ਜਗ ਜੀਤੁ।”ਇਸਤੋਂ ਪਹਿਲਾਂ ਸੰਸਥਾ ਦੇ ਚੇਅਰਮੈਨ ਸ. ਐਸ. ਐਸ. ਚੱਠਾ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਦੀ ਸਿੱਖਿਆ ਪ੍ਰਤੀ ਨਿਭਾਈ ਜਾ ਰਹੀ ਜ਼ਿੰਮੇਵਾਰੀ ਅਤੇ ਸਮਰਪਣ ਭਾਵਨਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਰਵਪੱਖੀ ਵਿਕਾਸ ਅਤੇ ਨੈਤਿਕ ਮੁੱਲਾਂ–ਆਧਾਰਿਤ ਸਿੱਖਿਆ ਪ੍ਰਦਾਨ ਕਰਨਾ ਸੰਸਥਾ ਦਾ ਮੁੱਖ ਮਿਸ਼ਨ ਹੈ।ਦਿਨ ਦੀ ਸ਼ੁਰੂਆਤ ਸਵੇਰ ਦੀ ਪ੍ਰਾਰਥਨਾ ਨਾਲ ਹੋਈ, ਜਿਸ ਤੋਂ ਬਾਅਦ ਪ੍ਰੋਜੈਕਟ ਵਰਕ ਤਹਿਤ ਐਨਐਸਐਸ ਵਲੰਟੀਅਰਾਂ ਵੱਲੋਂ ਗੁਰਦੁਆਰਾ ਸ਼੍ਰੀ ਤਿੱਤਰਸਰ ਸਾਹਿਬ ਦੀ ਯਾਤਰਾ ਕੀਤੀ ਗਈ। ਇਸ ਯਾਤਰਾ ਦੌਰਾਨ ਵਿਦਿਆਰਥੀਆਂ ਨੇ ਸੇਵਾ–ਭਾਵ ਨਾਲ ਕਾਰਜ ਕਰਦੇ ਹੋਏ ਨਿਮਰਤਾ, ਸਮਾਨਤਾ ਅਤੇ ਸੇਵਾ ਦੇ ਮੁੱਲਾਂ ਨੂੰ ਅਪਣਾਉਣ ਦਾ ਸੰਦੇਸ਼ ਪ੍ਰਾਪਤ ਕੀਤਾ। ਇਸ ਮੌਕੇ ਪ੍ਰੋਗਰਾਮ ਅਫਸਰ ਰੋਬਿਨ ਮੰਗਲਾ, ਜਸਪ੍ਰੀਤ ਕੌਰ, ਹਰਜੀਤ ਕੌਰ, ਮਨਦੀਪ ਕੌਰ, ਵਰਿੰਦਰ ਕੌਰ, ਵੰਦਨਾ ਸ਼ਰਮਾ ਅਤੇ ਸੋਨੀਆ ਵੀ ਮੌਜੂਦ ਰਹੇ।ਕੈਂਪ ਦੌਰਾਨ ਐਨਐਸਐਸ ਵਲੰਟੀਅਰਾਂ ਵੱਲੋਂ ਸਮਾਜ ਸੇਵਾ, ਸਵੱਛਤਾ ਅਤੇ ਵਿਅਕਤੀਗਤ ਵਿਕਾਸ ਨਾਲ ਸੰਬੰਧਿਤ ਵੱਖ–ਵੱਖ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਦੇਸ਼ ਸੇਵਾ ਤੇ ਚੰਗੇ ਆਦਰਸ਼ਾਂ ਨੂੰ ਜੀਵਨ ਵਿੱਚ ਅਪਣਾਉਣ ਦਾ ਸੰਕਲਪ ਲਿਆ।ਇਸ ਮੌਕੇ ਐਮ ਡੀ ਮਨਜੀਤ ਕੌਰ ਚੱਠਾ, ਡੀਨ ਅਕਾਦਮਿਕ ਡਾ. ਜਗਵਿੰਦਰ ਸਿੰਘ ਜੀ, ਸਹਾਇਕ ਡਾਇਰੈਕਟਰ ਤੇ ਐਨਐਸਐਸ ਕੋਆਰਡੀਨੇਟਰ ਪ੍ਰੋ. ਹਰਪ੍ਰੀਤ ਸ਼ਰਮਾ ਜੀ, ਪ੍ਰਿੰਸੀਪਲ ਸ. ਬਘੈਲ ਸਿੰਘ ਜੀ ਅਤੇ ਪ੍ਰੋਗਰਾਮ ਅਫਸਰ ਤੇ ਕੰਪਿਊਟਰ ਵਿਭਾਗ ਮੁਖੀ ਪ੍ਰੋ ਸੋਨਵਿੰਦਰ ਸਿੰਘ ਜੀ ਵੱਲੋਂ ਸਾਰੇ ਸਟਾਫ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ ਅਤੇ ਕੈਂਪ ਦੀ ਸਫਲਤਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।ਐਨਐਸਐਸ ਕੈਂਪ ਦਾ ਚੌਥਾ ਦਿਨ ਆਤਮਿਕਤਾ, ਸੇਵਾ ਅਤੇ ਸਿੱਖਿਆ ਨਾਲ ਸਮਰਪਿਤ ਰਿਹਾ।
Author: DISHA DARPAN
Journalism is all about headlines and deadlines.





Users Today : 2
Users Yesterday : 12