ਬਠਿੰਡਾ 23, ਦਸੰਬਰ-( ਰਾਵਤ ):

ਅੱਜ ਜ਼ਿਲ੍ਹਾ ਕਚਹਿਰੀ ਬਠਿੰਡਾ ਵਿਖੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਸਹਿਯੋਗ ਨਾਲ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਸਟਾਫ ਲਈ ਰੈਵੇਨਿਊ ਕੋਰਟ ਮੈਨੇਜਮੈਂਟ ਸਿਸਟਮ–2.0 ਬਾਰੇ ਜਾਣਕਾਰੀ ਦੇਣ ਲਈ ਆਨਲਾਈਨ ਟ੍ਰੇਨਿੰਗ ਦਿੱਤੀ ਗਈ।
ਪੰਜਾਬ ਸਰਕਾਰ ਨੇ ਮੌਜੂਦਾ ਰੈਵੇਨਿਊ ਕੋਰਟ ਮੈਨੇਜਮੈਂਟ ਸਿਸਟਮ (ਆਰ.ਸੀ.ਐਮ.ਐਸ.) ਐਪਲੀਕੇਸ਼ਨ ਦੇ ਵਿੱਚ ਬਹੁਤ ਸਾਰੇ ਸੁਧਾਰ ਕੀਤੇ ਹਨ, ਜਿੰਨਾ ਵਿੱਚ ਨਾਗਰਿਕਾਂ/ਵਕੀਲਾਂ ਵੱਲੋਂ ਅਦਾਲਤੀ ਮਾਮਲਿਆਂ ਦੀ ਈ-ਫਾਇਲਿੰਗ, ਲੋੜੀਂਦੇ ਦਸਤਾਵੇਜ਼ਾਂ ਦੀ ਅਪਲੋਡਿੰਗ, ਅਦਾਲਤੀ ਫੀਸ ਦੀ ਆਨਲਾਈਨ ਅਦਾਇਗੀ ਲਈ ਆਈ.ਐਫ.ਐਮ.ਐਸ ਪੰਜਾਬ ਨਾਲ ਏਕੀਕਰਨ, ਸੰਚਾਰ ਅਤੇ ਅੱਪਡੇਟਾਂ ਲਈ ਵਟਸਐਪ ਨਾਲ ਏਕੀਕਰਨ ਅਤੇ ਰੋਜ਼ਾਨਾ ਅਦਾਲਤੀ ਕਾਰਵਾਈ ਦੀ ਐਂਟਰੀ ਅਤੇ ਸੰਬੰਧਿਤ ਅਧਿਕਾਰੀ ਵੱਲੋਂ ਡਿਜੀਟਲ ਦਸਤਖ਼ਤ ਸੰਬੰਧੀ ਦੱਸਿਆ ਗਿਆ।
Author: DISHA DARPAN
Journalism is all about headlines and deadlines.





Users Today : 24
Users Yesterday : 10