ਬਠਿੰਡਾ,7ਅਗਸਤ (ਚਾਨੀ )ਬੀਤੇ ਰੋਜ਼ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਦੇ ਆਡੀਟੋਰੀਅਮ ਵਿੱਚ ਕਾਲਜ ਦਾ 86ਵਾਂ ਸਥਾਪਨਾ ਦਿਵਸ ਅਤੇ ‘ਤੀਆਂ ਤੀਜ ਦੀਆਂ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਕਾਲਜ ਦੀ ਰਵਾਇਤ ਅਨੁਸਾਰ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ । ਸਮਾਗਮ ਦੇ ਆਰੰਭ ਵਿੱਚ ਕਾਲਜ ਪ੍ਰਿੰਸੀਪਲ ਡਾ. ਜਯੋਤਸਨਾ ਜੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਦੇ ਮਾਣ-ਮੱਤੇ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਤੋਂ ਬਾਅਦ ਕਾਲਜ ਦੇ ਸਾਬਕਾ ਵਿਦਿਆਰਥੀ ਅਨਮੋਲ ਸਿੰਘ ਧਾਲੀਵਾਲ ਅਤੇ ਉਸਦੀ ਟੀਮ ਵੱਲੋਂ ਸੰਗੀਤਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਦਾ ਮੌਜੂਦ ਸਰੋਤਿਆਂ ਨੇ ਭਰਪੂਰ ਆਨੰਦ ਮਾਣਿਆ। ਸੰਗੀਤਕ ਪ੍ਰੋਗਰਾਮ ਤੋਂ ਬਾਅਦ ਕਾਲਜ ਪ੍ਰਿੰਸੀਪਲ, ਕਾਲਜ ਕੌਂਸਲ ਅਤੇ ਬਾਹਰੋਂ ਆਏ ਮਹਿਮਾਨਾਂ ਵੱਲੋਂ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ। ਸੇਵਾਮੁਕਤ ਪ੍ਰਿੰਸੀਪਲ ਸੁਰਜੀਤ ਸਿੰਘ ਜੀ ਨੇ ਆਏ ਹੋਏ ਸਰੋਤਿਆਂ ਨਾਲ਼ ਪ੍ਰੋਗਰਾਮ ਬਾਰੇ ਆਪਣਾ ਅਨੁਭਵ ਸਾਂਝਾ ਕਰਦਿਆਂ ਹਰ ਸਾਲ ਅਜਿਹੇ ਪ੍ਰੋਗਰਾਮਾਂ ਦੇ ਆਯੋਜਿਤ ਹੁੰਦੇ ਰਹਿਣ ਦੀ ਕਾਮਨਾ ਕੀਤੀ। ਇਸ ਮੌਕੇ ਕਾਲਜ ਵਿੱਚ ਸਮੁੱਚੇ ਸਟਾਫ਼ ਵੱਲੋਂ ਤੀਆਂ ਤੀਜ ਦੀਆਂ ਪੀਘਾਂ ਝੂਟ ਕੇ ਅਤੇ ਗਿੱਧਾ ਪਾਕੇ ਮਨਾਈਆਂ ਗਈਆਂ। SBI ਬੈਂਕ ਦੇ ਮੇਨੈਜਰ ਸ਼੍ਰੀ ਕਰਨ ਮਲਹੋਤਰਾ , ਸ਼੍ਰੀ ਪਾਲ ਕੁਮਾਰ,ਸ਼੍ਰੀ ਲੱਕੀ ਕਟਾਰੀਆ ਜੀ ਵੱਲੋਂ ਦਾਨ ਕੀਤੇ ਗਏ ਫਲਦਾਰ ਅਤੇ ਛਾਂਦਾਰ ਬੂਟੇ ਆਏ ਹੋਏ ਮਹਿਮਾਨਾਂ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿੱਚ ਲਗਾਏ ਗਏ। ਇਸ ਪ੍ਰੋਗਰਾਮ ਵਿੱਚ ਕਾਲਜ ਦੇ ਸੇਵਾਮੁਕਤ ਪ੍ਰਿੰਸੀਪਲ ਵਿਜੈ ਗੋਇਲ, ਪ੍ਰਿੰ. ਮਲਕੀਤ ਸਿੰਘ ਗਿੱਲ, ਪ੍ਰਿੰ. ਸੁਰਜੀਤ ਸਿੰਘ, ਸ. ਹਰਜਿੰਦਰ ਸਿੰਘ ਜਿੰਦਾ ਅਤੇ ਪ੍ਰਿੰ. ਮਨਜੀਤ ਸਿੰਘ, ਪ੍ਰੋ. ਰਮੇਸ਼ ਚੰਦਰ ਪਸਰੀਜਾ, ਪ੍ਰੋ. ਕੇਸ਼ਵਾਨੰਦ, ਪ੍ਰੋ. ਰਛਪਾਲ ਸਿੰਘ, ਪ੍ਰੋ. ਮੰਜੂ ਮਹਿਤਾ, ਪ੍ਰੋ. ਅਮਲਾ ਸ਼ਰਮਾ, ਪ੍ਰੋ. ਜੋਤੀ ਪ੍ਰਭਾ, ਪ੍ਰੋ. ਸਵਰਨ ਕੌਰ, ਪ੍ਰੋ. ਗੁਰਜੀਤ ਸਿੰਘ ਮਾਨ, ਪ੍ਰੋ. ਮਨਵਿੰਦਰ ਸਿੰਘ, ਪ੍ਰੋ. ਸੁਲਤਾਨ ਸਿੰਘ ਮੌਜੂਦ ਰਹੇ। ਕਾਲਜ ਦੇ ਸਾਬਕਾ ਵਿਦਿਆਰਥੀਆਂ ਵਿੱਚੋਂ ਕੈਪਟਨ ਅਮਰਜੀਤ ਕੁਮਾਰ, ਨਛੱਤਰ ਸਿੰਘ, ਗੈਰੀ ਢਿੱਲੋਂ ਅਤੇ ਗੰਗਾ ਸਿੰਘ ਮਾਨ ਜੀ ਨੇ ਉਚੇਚੇ ਤੌਰ ’ਤੇ ਕੈਨੇਡਾ ਤੋਂ ਆ ਕੇ ਸ਼ਾਮਿਲ ਹੋਏ। ਕਾਲਜ ਪ੍ਰਿੰਸੀਪਲ ਡਾ. ਜਯੋਤਸਨਾ ਜੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।ਸਮੁੱਚੇ ਸਮਾਗਮ ਦੀ ਸਟੇਜ ਸੰਚਾਲਨ ਦੀ ਭੂਮਿਕਾ ਪ੍ਰੋ. ਦੀਪਕ ਸ਼ਰਮਾ ਨੇ ਬਾਖੂਬੀ ਨਿਭਾਈ।

Author: PRESS REPORTER
Abc