ਬਠਿੰਡਾ, 7 ਅਗਸਤ : ਫਸਲੀ ਵਿਭਿੰਨਤਾ ਅਪਨਾਉਣ ਅਤੇ ਕਿਸਾਨਾਂ ਨੂੰ ਰਵਾਇਤੀ ਫਸਲ ਚੱਕਰ ਵਿੱਚੋ ਕੱਢਣ ਲਈ ਸਰਕਾਰ ਵੱਲੋ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਸਕੀਮਾਂ ਤਹਿਤ ਬਾਗਬਾਨੀ ਵਿਭਾਗ ਵੱਲੋਂ ਵਿਭਾਗ ਦੀਆਂ ਸਕੀਮਾਂ ਨੂੰ ਜਿਮੀਦਾਰਾਂ ਤੱਕ ਪਹੁੰਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਡਾਇਰੈਕਟਰ ਸ ਗੁਰਸ਼ਰਨ ਸਿੰਘ ਨੇ ਸਾਂਝੀ ਕੀਤੀ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ ਸ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਇਸੇ ਲੜੀ ਤਹਿਤ ਐਨ.ਐਚ.ਐਮ. ਸਕੀਮ ਅਧੀਨ ਨਵਾਂ ਬਾਗ ਲਗਾਉਣ ਲਈ 19 ਤੋਂ 20 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ, ਪੁਰਾਣੇ ਬਾਗਾਂ ਨੂੰ ਮੁੜ ਸੁਰਜੀਤ ਕਰਨ ਲਈ 20 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ, ਸ਼ੇਡ ਨੈਟ ਹਾਊਸ ਲਈ 14,20,000 ਰੁਪਏ ਪ੍ਰਤੀ ਏਕੜ, ਵਰਮੀ ਕੰਪੋਸਟ ਯੂਨਿਟ ਲਈ 50 ਹਜਾਰ ਰੁਪਏ ਪ੍ਰਤੀ ਯੂਨਿਟ, ਸ਼ਹਿਦ ਦੀਆਂ ਮੱਖੀਆਂ ਪਾਲਣ ਲਈ 1600 ਰੁਪਏ ਪ੍ਰਤੀ ਬਕਸਾ ਸਮੇਤ 8 ਫਰੇਮ ਮੱਖੀ, ਮਸ਼ੀਨਰੀ ਜਿਵੇਂ ਕਿ ਪਾਵਰ ਟਿਲਰ, ਸਪਰੇ ਪੰਪ, ਆਦਿ ਤੇ 40 ਫੀਸਦੀ ਸਬਸਿਡੀ, ਹਾਈਬ੍ਰਿਡ ਸਬਜੀਆਂ ਉਗਾਉਣ ਲਈ 20 ਹਜ਼ਾਰ ਰੁਪਏ ਪ੍ਰਤੀ ਹੈਕ, ਪਲਾਸਟਿਕ ਟੰਨਲਜ ਲਈ 30 ਹਜ਼ਾਰ ਰੁਪਏ ਪ੍ਰਤੀ 1000 ਵਰਗਮੀਟਰ, ਪਲਾਸਟਿਕ ਮਲਚਿੰਗ ਲਈ 16 ਹਜ਼ਾਰ ਪ੍ਰਤੀ ਹੈਕ, ਬਾਗ ਅਤੇ ਸਬਜੀਆਂ ਦੀ ਤੁੜਾਈ ਤੋ ਬਾਅਦ ਸਾਂਭ-ਸੰਭਾਲ ਤੇ ਪੈਕਿੰਗ ਲਈ ਪੈਕ ਹਾਊਸ ਬਣਾਉਣ ਲਈ 2 ਲੱਖ ਰੁਪੈ, ਕੋਲਡ ਸਟੋਰ ਅਤੇ ਰਾਈਪਨਿੰਗ ਚੈਬਰ ਬਣਾਉਣ ਲਈ 35 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ।ਉਨ੍ਹਾਂ ਅੱਗੇ ਦੱਸਿਆ ਕਿ ਸਟੇਟ ਪਲਾਨ ਸਕੀਮ ਅਧੀਨ 30X60 ਫੁੱਟ ਬੈਬੂ ਹੱਟ ਮਸ਼ਰੂਮ ਕਲਟੀਵੇਸ਼ਨ ਲਈ 80 ਹਜਾਰ ਰੁਪਏ, ਫੁੱਲਾਂ ਦਾ ਬੀਜ ਤਿਆਰ ਕਰਨ ਲਈ 14 ਹਜਾਰ ਰੁਪਏ ਪ੍ਰਤੀ ਏਕੜ, ਨਵੇ ਬਾਗਾਂ ਤੇ ਡਰਿੱਪ ਲਗਾਉਣ ਵਾਲੇ ਕਿਸਾਨ ਨੂੰ 10 ਹਜਾਰ ਰੁਪਏ ਪ੍ਰਤੀ ਏਕੜ ਇੰਨਸੈਟਿਵ ਦੇ ਤੌਰ ’ਤੇ ਅਤੇ 10 ਕਿਲੋ ਸਮਰੱਥਾਂ ਵਾਲੇ ਦੋ ਕਾਰਟਨ ਬਾਕਸ ਤੇ 20 ਰੁਪਏ ਪ੍ਰਤੀ ਬਾਕਸ ਅਤੇ 21 ਕਿਲੋ ਸਮਰੱਥਾਂ ਵਾਲੇ ਪਲਾਸਟਿਕ ਕਰੇਟਾਂ 50 ਰੁਪਏ ਪ੍ਰਤੀ ਕਰੇਟ ਤੇ ਸਬਸਿਡੀ, ਕੌਮੀ ਬਾਗਬਾਨੀ ਮਿਸ਼ਨ ਅਧੀਨ ਲੱਗੇ ਹੋਏ ਪੌਲੀ ਹਾਊਸ/ਪੌਲੀ ਨੈਟ ਹਾਊਸ ਦੀ ਸ਼ੀਟ ਬਦਲਣ ਤੇ 50 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਸਕੀਮਾ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਬਾਗਬਾਨੀ ਵਿਭਾਗ ਜਾਂ ਆਪਣੇ ਨਜਦੀਕੀ ਬਾਗਬਾਨੀ ਦਫਤਰ ਨਾਲ ਸੰਪਰਕ ਕਰ ਸਕਦੇ ਹਨ।ਸ ਗੁਰਸ਼ਰਨ ਸਿੰਘ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਕਿਹਾ ਕਿ ਦਫਤਰ ਡਿਪਟੀ ਡਾਇਰੈਕਟਰ ਬਾਗਬਾਨੀ, ਹੁਸ਼ਿਆਰਪੁਰ ਵਿਖੇ ਨਿੰਬੂ ਜਾਤੀ ਦੀਆਂ ਵੱਖ-ਵੱਖ ਕਿਸਮਾਂ ਦੇ ਉਤਮ ਕੁਆਲਿਟੀ ਦੇ ਪਿਊਂਦੀ ਬੂਟੇ ਉਪਲੱਭਧ ਹਨ ਅਤੇ ਹੁਣ ਫਲਦਾਰ ਬੂਟੇ ਲਗਾਉਣ ਦਾ ਢੁੱਕਵਾ ਸਮਾਂ ਵੀ ਚੱਲ ਰਿਹਾ ਹੈ। ਇਸ ਲਈ ਆਪਣੇ ਪੱਧਰ ’ਤੇ ਸ੍ਰੀ ਹਰਜੀਤ ਸਿੰਘ ਪ੍ਰੋਜੈਕਟ ਅਫਸਰ (ਮੋਬਾਇਲ ਨੰਬਰ 95010-39348) ਨਾਲ ਰਾਬਤਾ ਕਾਇਮ ਕਰਕੇ ਬੂਟੇ ਪ੍ਰਾਪਤ ਕੀਤੇ ਜਾ ਸਕਦੇ ਹਨ।