ਲੁਧਿਆਣਾ, 20 ਦਸੰਬਰ 2023 ( ਰਮੇਸ਼ ਸਿੰਘ ਰਾਵਤ ) ਬਾਬਾ ਫਰੀਦ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ.ਐਸ.ਸੀ. ਨਰਸਿੰਗ ਦੇ ਤੀਜ਼ੇ ਸਮੈਸਟਰ ਦੇ ਨਤੀਜੇ ਵਿੱਚੋਂ ਨਾਈਟਿੰਗੇਲ ਕਾਲਜ਼ ਆਫ਼ ਨਰਸਿੰਗ ਨਾਰੰਗਵਾਲ ਦਾ ਨਤੀਜਾ ਸ਼ਾਨਦਾਰਾ ਰਿਹਾ। ਨਾਈਟਿੰਗੇਲ ਕਾਲਜ਼ ਆਫ ਨਰਸਿੰਗ ਦੇ ਡਾਇਰੈਕਟਰ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਰਸ਼ਮੀ ਕੁਮਾਰੀ ਨੇ ਪਹਿਲਾ, ਕਮਲਜੋਤ ਕੌਰ ਤੇ ਫਇਜਨ ਮਨਜ਼ੂਰ ਨੇ ਦੂਜਾ ਅਤੇ ਰਾਜ ਤੇ ਦਾਨੀਸ਼ ਖਾਨ ਨੇ ਤੀਸਰਾ ਸਥਾਨ ਪ੍ਰਾਪਤ ਕਰ ਕੇ ਕਾਲਜ਼ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸੰਸਥਾ ਵਿੱਚ ਨਰਸਿੰਗ ਦੇ ਵੱਖ-ਵੱਖ ਕੋਰਸਾਂ ਦੀ ਪੜਾਈ ਕਰ ਰਹੇ ਵਿਦਿਆਰਥੀ ਜਿੱਥੇ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰਕੇ ਆਪਣੇ ਮਾਪਿਆਂ ਦਾ ਅਤੇ ਸੰਸਥਾ ਦਾ ਨਾਂ ਉੱਚਾ ਕਰ ਰਹੇ ਹਨ, ਉੱਥੇ ਸੰਸਥਾ ਵਲੋਂ ਨਰਸਿੰਗ ਦੀ ਸਿੱਖਿਆ ਦੇ ਕੇ ਵਿਦੇਸ਼ਾਂ ਵਿੱਚ ਵੀ ਪੈਰਾਂ ਸਿਰ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਬੱਚਿਆਂ ਦਾ ਆਪਣਾ ਅਤੇ ਉਨ੍ਹਾਂ ਦੇ ਮਾਪਿਆਂ ਦਾ ਜੀਵਨ ਆਰਥਿਕ ਪੱਖੋਂ ਮਜ਼ਬੂਤ ਹੋ ਸਕੇ।ਸੰਸਥਾ ਦੇ ਪ੍ਰਿੰਸੀਪਲ ਸਾਦਿਕ ਅਲੀ ਅਤੇ ਮੁੱਖ ਪ੍ਰਬੰਧਕ ਡਾ. ਸਵੀਟ ਕੌਰ ਨੇ ਇਸ ਨਤੀਜੇ ਵਿੱਚੋਂ ਵਧੀਆ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਅਤੇ ਸਟਾਫ ਨੂੰ ਵਧਾਈ ਦੇਣ ਦੇ ਨਾਲ-ਨਾਲ ਹੋਰ ਮਿਹਨਤ ਕਰਨ ਦੀ ਪ੍ਰੇਰਣਾ ਵੀ ਦਿੱਤੀ। ਉਨ੍ਹਾ ਦੱਸਿਆ ਕਿ ਵੱਖ-ਵੱਖ ਨਾਮੀ ਹਸਪਤਾਲ, ਸਾਡੇ ਵਿਦਿਆਰਥੀਆਂ ਨੂੰ ਪਹਿਲ ਦੇ ਆਧਾਰ ‘ਤੇ ਨੌਕਰੀ ਦਾ ਸੱਦਾ ਦੇ ਰਹੇ ਹਨ। ਪ੍ਰਿੰਸੀਪਲ ਸਾਦਿਕ ਅਲੀ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਾਲਜ਼ ਦੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਇਸੇ ਤਰ੍ਹਾਂ ਸਖ਼ਤ ਮਿਹਨਤ ਕਰਕੇ ਕਾਲਜ਼ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ।
Author: DISHA DARPAN
Journalism is all about headlines and deadlines.