ਬਠਿੰਡਾ, 07 ਮਈ (ਆਸ਼ੂ ਖੰਨਾ)
ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਕਾਰਨ ਪੂਰਾ ਉੱਤਰ ਭਾਰਤ ਝੁਲਸਾ ਦੇਣ ਵਾਲੀ ਗਰਮੀ ਨਾਲ ਤਪ ਰਿਹਾ ਹੈ। ਲੋਕਾਂ ਵੱਲੋਂ ਇਸ ਪੈ ਰਹੀ ਗਰਮੀ ਤੋਂ ਰਾਹਤ ਪਾਉਣ ਲਈ ਪੱਖੇ,ਕੂਲਰ ਅਤੇ ਏ ਸੀ ਆਦਿ ਦਾ ਵੱਡੀ ਪੱਧਰ ਤੇ ਸਹਾਰਾ ਲਿਆ ਜਾ ਰਿਹਾ ਹੈ।ਇਸ ਗਰਮੀ ਤੋਂ ਬਚਾਉਣ ਹਿੱਤ ਹੀ ਅੱਜ ਬਠਿੰਡਾ ਦੀ ਜੀ ਟੀ ਰੋੜ ਉੱਤੇ ਲੋਕਾਂ ਨੂੰ ਸਿਹਤ ਬੀਮਾ ਸਹੂਲਤਾਂ ਪ੍ਰਦਾਨ ਕਰ ਰਹੀ ਮਨੀਪਾਲ ਸਿਗਨਾ ਹੈਲਥ ਇਨਸ਼ੋਰੇਂਸ ਕੰਪਨੀ ਵੱਲੋਂ ਰਾਹਗੀਰਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਜਿਸਦਾ ਪੂਰਾ ਇੰਤਜ਼ਾਮ ਇਸ ਕੰਪਨੀ ਵੱਲੋਂ ਕੀਤਾ ਗਿਆ। ਇਹ ਛਬੀਲ ਸਵੇਰ ਦਸ ਵਜੇ ਸ਼ੁਰੂ ਕੀਤੀ ਗਈ ਜੋ ਕਰੀਬ ਤਿੰਨ ਵਜੇ ਤੱਕ ਨਿਰੰਤਰ ਚਲਾਈ ਗਈ। ਇਹ ਛਬੀਲ ਬਠਿੰਡਾ ਦੇ ਬ੍ਰਾਂਚ ਹੈੱਡ ਸ੍ਰੀ ਵਿਪਨ ਸ਼ਰਮਾ ਦੀ ਅਗਵਾਈ ਹੇਠ ਨਿਰੰਕਾਰੀ ਭਵਨ ਨਜ਼ਦੀਕ ਲਗਾਈ ਗਈ ਇਸ ਛਬੀਲ ਮੌਕੇ ਚਲਦੇ ਰਾਹਗੀਰਾਂ ਨੇ ਮਿੱਠੇ ਅਤੇ ਠੰਡੇ ਜਲ ਨਾਲ ਆਪਣੀ ਪਿਆਸ ਬੁਝਾਉਂਦੇ ਹੋਏ ਗਰਮੀ ਤੋਂ ਰਾਹਤ ਮਹਿਸੂਸ ਕੀਤੀ।ਇਸਤੋਂ ਇਲਾਵਾ ਇਸ ਛਬੀਲ ਵਿੱਚ ਮਨੀਸ਼ ਕੁਮਾਰ,ਸੰਦੀਪ ਕੁਮਾਰ, ਰਮਿੰਦਰ ਸਿੰਘ,ਬਲਜੀਤ ਸਿੰਘ ਅਤੇ ਵਿਮਲ ਕੁਮਾਰ ਆਦਿ ਕੰਪਨੀ ਮੁਲਾਜ਼ਮਾਂ ਨੇ ਆਪਣਾ ਬਣਦਾ ਯੋਗਦਾਨ ਪਾਇਆ।
Author: DISHA DARPAN
Journalism is all about headlines and deadlines.