ਬਠਿੰਡਾ, 06 ਮਈ (ਗੁਰਪ੍ਰੀਤ ਚਹਿਲ)
ਪੰਜਾਬ ਅੰਦਰ ਦਿਨ ਬ ਦਿਨ ਖੁੱਲ੍ਹ ਰਹੇ ਸ਼ਰਾਬ ਦੇ ਠੇਕਿਆਂ ਖਿਲਾਫ ਲੋਕਾਂ ਨੇ ਲਾਮਬੰਦ ਹੋਣਾ ਸ਼ੁਰੂ ਕਰ ਦਿੱਤਾ ਹੈ।ਅੱਜ ਬਠਿੰਡਾ ਦੀ ਲਾਲ ਸਿੰਘ ਬਸਤੀ ਵਿਖੇ ਨਵੇਂ ਖੁੱਲ੍ਹੇ ਠੇਕੇ ਵਿਰੁੱਧ ਲੋਕਾਂ ਨੇ ਧਰਨਾ ਦਿੱਤਾ ਜਿਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਭਾਗ ਲਿਆ। ਇਸ ਮੌਕੇ ਬੋਲਦਿਆਂ ਮੁਹੱਲੇ ਦੀਆਂ ਔਰਤਾਂ ਨੇ ਕਿਹਾ ਕਿ ਜਿਹੜਾ ਇਹ ਸ਼ਰਾਬ ਦਾ ਠੇਕਾ ਖੋਲੇਆ ਗਿਆ ਹੈ ਉਸਦੇ ਨਜਦੀਕ ਹੀ ਗੁਰਦੁਆਰਾ ਸਾਹਿਬ ਅਤੇ ਮੰਦਰ ਮੌਜੂਦ ਹੈ ਪਰ ਇਸਦੇ ਬਾਵਜੂਦ ਇੱਥੇ ਠੇਕਾ ਖੁੱਲਣਾ ਸ਼ਰਮ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਸਵੇਰ ਅਤੇ ਸ਼ਾਮ ਇਸ ਠੇਕੇ ਅੱਗੇ ਖੜੇ ਸ਼ਰਾਬੀਆਂ ਕਾਰਨ ਔਰਤਾਂ ਦਾ ਘਰਾਂ ਚੋਂ ਬਾਹਰ ਨਿਕਲਣਾ ਮੁਹਾਲ ਹੋਇਆ ਪਿਆ ਹੈ।ਮੁਹੱਲਾ ਵਾਸੀਆਂ ਨੇ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸ਼ਾਮ ਤੱਕ ਇਹ ਠੇਕਾ ਨਾ ਚੁਕਵਾਇਆ ਗਿਆ ਤਾਂ ਉਹ ਖੁਦ ਇਸਨੂੰ ਤਾਲਾ ਮਾਰਨ ਲਈ ਮਜ਼ਬੂਰ ਹੋਣਗੇ।ਇਸ ਬਾਰੇ ਗੱਲ ਕਰਦਿਆਂ ਥਾਣਾ ਕੈਨਾਲ ਦੇ ਏ ਐਸ ਆਈ ਕਸ਼ਮੀਰ ਸਿੰਘ ਨੇ ਕਿਹਾ ਕਿ ਸਬੰਧਤ ਠੇਕੇਦਾਰਾਂ ਨੂੰ ਥਾਣੇ ਬੁਲਾਇਆ ਗਿਆ ਹੈ ਅਤੇ ਸ਼ਾਮ ਤੱਕ ਠੇਕਾ ਚੁਕਵਾ ਮਸਲਾ ਹੱਲ ਕਰ ਦਿੱਤਾ ਜਾਵੇਗਾ।
Author: DISHA DARPAN
Journalism is all about headlines and deadlines.